ਵਿੱਕੀ ਕੌਸ਼ਲ ਨੇ ਇਸ ਤਰ੍ਹਾਂ ਪੂਰੀ ਕੀਤੀ ਫੈਨ ਦੀ ਮੰਗ, ਵਾਇਰਲ ਵੀਡੀਓ ਜਿੱਤ ਲਵੇਗੀ ਤੁਹਾਡਾ ਦਿਲ

Vicky Kaushal fulfills fan's request: ਬਾਲੀਵੁੱਡ ਦੀਆਂ ਖੂਬਸੂਰਤ ਜੋੜੀਆਂ 'ਚੋਂ ਇੱਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪ੍ਰਸ਼ੰਸਕ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source : Instagram
ਵਿੱਕੀ ਕੌਸ਼ਲ ਦੀ ਇਹ ਵੀਡੀਓ ਇੰਸਟਾਗ੍ਰਾਮ 'ਤੇ ਇੱਕ ਯੂਜ਼ਰ ਵੱਲੋਂ ਪੋਸਟ ਕੀਤੀ ਗਈ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਵਿੱਕੀ ਕੌਸ਼ਲ ਆਪਣੇ ਫੈਨਜ਼ ਲਈ ਕੁਝ ਅਜਿਹਾ ਕਰਦੇ ਹੋਏ ਨਜ਼ਰ ਆ ਰਹੇ ਹਨ, ਜਿਸ ਨੇ ਸਭ ਦਾ ਦਿਲ ਜਿੱਤ ਲਿਆ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਵਿੱਕੀ ਕੌਸ਼ਲ ਨੂੰ ਮੁੰਬਈ ਦੇ ਇੱਕ ਸੈਲੂਨ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਜਿਵੇਂ ਹੀ ਵਿੱਕੀ ਸੈਲੂਨ ਤੋਂ ਬਾਹਰ ਆਏ ਉਦੋਂ ਹੀ ਪ੍ਰਸ਼ੰਸਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਦੌਰਾਨ ਫੈਨਜ਼ ਉਨ੍ਹਾਂ ਨਾਲ ਫੋਟੋਆਂ ਖਿੱਚਣ ਦੀ ਬੇਨਤੀ ਕਰਦੇ ਹਨ।
Image Source : Instagram
ਲਾਈਫ 'ਚ ਰੁੱਝੇ ਰਹਿਣ ਦੇ ਬਾਵਜੂਦ ਵੀ ਵਿੱਕੀ ਕੌਸ਼ਲ ਇਥੇ ਰੁਕ ਕੇ ਆਪਣੇ ਫੈਨਜ਼ ਦੀਆਂ ਇੱਛਾਵਾਂ ਪੂਰੀਆਂ ਕਰਦੇ ਹੋਏ ਸਹਿਜਤਾ ਤੇ ਪਿਆਰ ਭਰੇ ਅੰਦਾਜ਼ ਨਾਲ ਫੋਟੋਆਂ ਕਲਿੱਕ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਇਸ ਕਦਮ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੀ ਤਾਰੀਫ ਕਰ ਰਹੇ ਹਨ।
ਇਸ ਤੋਂ ਪਹਿਲਾਂ ਵਿੱਕੀ ਅਤੇ ਕੈਟਰੀਨਾ ਕੈਫ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿੱਥੇ ਇਹ ਜੋੜਾ ਰਾਜਸਥਾਨ 'ਚ ਨਵਾਂ ਸਾਲ ਮਨਾਉਂਦਾ ਹੋਇਆ ਤੇ ਕੁਆਲਟੀ ਟਾਈਮ ਬਤੀਤ ਕਰਦਾ ਹੋਇਆ ਨਜ਼ਰ ਆਇਆ। ਜੋੜੇ ਨੇ ਉੱਥੇ ਬਿਤਾਏ ਵਿਹਲੇ ਸਮੇਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਪ੍ਰਸ਼ੰਸਕਾਂ ਨਾਲ ਇਸ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
image source: instagram
ਹੋਰ ਪੜ੍ਹੋ: ਫ਼ਿਲਮ 'RRR' ਦੀ ਟੀਮ ਨੂੰ ਆਂਧਰਾ ਪ੍ਰਦੇਸ਼ ਦੇ ਸੀਐਮ ਵੱਲੋਂ ਵਧਾਈ ਦਿੱਤੇ ਜਾਣ 'ਤੇ ਜਾਣੋ ਕਿਉਂ ਭੜਕੇ ਅਦਨਾਨ ਸਾਮੀ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਕੋਲ 'ਸੈਮ ਬਹਾਦਰ' ਹੈ। ਜਦੋਂ ਕਿ ਕੈਟ ਕੋਲ 'ਟਾਈਗਰ 3' ਹੈ। ਇਸ ਤੋਂ ਇਲਾਵਾ ਅਭਿਨੇਤਰੀ ਕੋਲ ਆਲੀਆ ਭੱਟ ਅਤੇ ਪ੍ਰਿਅੰਕਾ ਚੋਪੜਾ ਨਾਲ 'ਜੀ ਲੇ ਜ਼ਾਰਾ' ਦਾ ਪ੍ਰਜੈਕਟ ਵੀ ਹੈ।
View this post on Instagram