ਪੰਜਾਬੀ ਗਾਇਕਾ ਸ਼ਿਪਰਾ ਗੋਇਲ ਦਾ ਬੀਤੇ ਦਿਨੀਂ ਰਿਲੀਜ਼ ਹੋਇਆ ‘ਪਟੋਲਾ’ ਗੀਤ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕਿਆ ਹੈ। ਜੀ ਹਾਂ ਇਸ ਗੀਤ ਨੂੰ ਸੁਰਾਂ ਦੀ ਮਲਿਕਾ ਸ਼ਿਪਰਾ ਗੋਇਲ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
View this post on Instagram
Thanks @vickykaushal09 ? Our josh is very high ! Punjabi Munda Bollywood ch chaa reha ? Thanks for supporting #PATOLA ? #VickyKaushal #ShipraGoyal #Bhoot #Patola
A post shared by Shipra Goyal (@theshipragoyal) on Feb 4, 2020 at 9:23pm PST
ਹੋਰ ਵੇਖੋ:ਸ਼ਹਿਨਾਜ਼ ਗਿੱਲ ਦੀ ਆਡੀਓ ‘ਤੇ ਮਾਹੀ ਵਿੱਜ ਨੇ ਬਣਾਈ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ
ਸੋਸ਼ਲ ਮੀਡੀਆ ਦੇ ਗਲਿਆਰੇ ‘ਚ ਇਹ ਗੀਤ ਚਰਚਾ ‘ਚ ਬਣਿਆ ਹੋਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦਰਮਿਆਨ ਬਾਲੀਵੁੱਡ ਦੇ ਨਾਮੀ ਅਦਾਕਾਰ ਵਿੱਕੀ ਕੌਸ਼ਲ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ‘ਚ ਉਹ ‘ਪਟੋਲਾ’ ਗੀਤ ਨੂੰ ਗਾਉਂਦੇ ਹੋਏ ਤੇ ਗੀਤ ਦਾ ਅਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਉਨ੍ਹਾਂ ਦੇ ਨਾਲ ਸ਼ਿਪਰਾ ਗੋਇਲ ਵੀ ਨਜ਼ਰ ਆ ਰਹੇ ਹਨ। ਵਿੱਕੀ ਨੇ ਸ਼ਿਪਰਾ ਦੇ ਗੀਤ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਗੀਤ ਉਨ੍ਹਾਂ ਦੀ ਸੌਗ ਲਿਸਟ ‘ਚ ਰਪੀਟ ‘ਤੇ ਚੱਲ ਰਿਹਾ ਹੈ। ਦੱਸ ਦਈਏ ਵਿੱਕੀ ਕੌਸ਼ਲ ਪੰਜਾਬੀ ਗੀਤਾਂ ਦੇ ਕਾਫੀ ਸ਼ੌਕੀਨ ਨੇ। ਜਿਸਦੇ ਚੱਲਦੇ ਉਨ੍ਹਾਂ ਨੂੰ ਅਕਸਰ ਹੀ ਪੰਜਾਬੀ ਗੀਤਾਂ ਦਾ ਲੁਤਫ਼ ਲੈਂਦੇ ਹੋਏ ਦੇਖਿਆ ਜਾ ਚੁੱਕਿਆ ਹੈ।
ਉੱਧਰ ਜੇ ਗੱਲ ਕਰੀਏ ਸ਼ਿਪਰਾ ਗੋਇਲ ਦੇ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਸਾਹ ਚੱਲਦੇ, ਬਲਗੇੜੀ, ਅੰਗਰੇਜ਼ੀ ਵਾਲੀ ਮੈਡਮ, ਯਾਦਾਂ ਤੇਰੀਆਂ, ਛੋਟੀ ਛੋਟੀ ਗੱਲ, ਅੱਖ ਜੱਟੀ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜਿਵੇਂ ਛੜਾ ਤੇ ਸਾਕ ਵਰਗੀਆਂ ਕਈ ਫ਼ਿਲਮਾਂ ‘ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੇ ਹਨ। ਪਟੋਲਾ ਗੀਤ ਨੂੰ ਹੰਬਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਸ ਤੋਂ ਬਾਅਦ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।
View this post on Instagram
Lao ji @officialgarrysandhu kehnde sareya ne support karna #PATOLA ? Song out now on @thehumblemusic YouTube Channel ? #ShipraGoyal #GarrySandhu #Patola
A post shared by Shipra Goyal (@theshipragoyal) on Feb 3, 2020 at 11:01pm PST