ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਣਾ ਲਿਆ ਹੈ। ਬਾਲੀਵੁੱਡ ਦੀ ਇਸ ਜੋੜੀ ਦਾ ਵਿਆਹ ਬੇਹੱਦ ਚਰਚਾ ਵਿੱਚ ਰਿਹਾ। ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
image from Instagram
ਇਹ ਤਸਵੀਰਾਂ ਖ਼ੁਦ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਦੋਹਾਂ ਨੇ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਹੈ।
image from Instagram
ਹੋਰ ਪੜ੍ਹੋ : ਇੱਕ ਦੂਜੇ ਹੋਏ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ, ਬਾਲੀਵੁੱਡ ਜਗਤ ਦੀਆਂ ਹਸਤੀਆਂ ਨੇ ਤਸਵੀਰਾਂ ਸ਼ੇਅਰ ਕਰਕੇ ਨਵੇਂ ਵਿਆਹੇ ਜੋੜੇ ਨੂੰ ਦਿੱਤੀ ਵਧਾਈ
ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, "ਸਾਡੇ ਦਿਲਾਂ ਵਿੱਚ ਸਿਰਫ ਪਿਆਰ ਅਤੇ ਸ਼ੁਕਰਗੁਜ਼ਾਰ ਦਾ ਭਾਵ ਹੈ ਹਰ ਉਸ ਚੀਜ਼ ਲਈ ਜੋ ਸਾਨੂੰ ਇਸ ਪਲ ਤੱਕ ਲੈ ਆਇਆ ਹੈ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਆਸ਼ੀਰਵਾਦ ਦੀ ਉਮੀਦ ਕਰਦੇ ਹੋਏ ਅਸੀਂ ਇਕੱਠੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਕਰਦੇ ਹਾਂ।"??❤️
View this post on Instagram
A post shared by Katrina Kaif (@katrinakaif)
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਦੀ ਦੁਲਹਨ ਬਣੀ ਕੈਟਰੀਨਾ ਕੈਫ ਲਾਲ ਜੋੜੇ ਵਿੱਚ ਸਜੀ ਹੋਈ ਹੈ। ਕੈਟਰੀਨਾ ਕੈਫ ਨੇ ਆਪਣੇ ਲਾਲ ਜੋੜੇ ਦੇ ਨਾਲ ਰਵਾਇਤੀ ਗਹਿਣੇ ਪਾ ਕੇ ਲੁੱਕ ਨੂੰ ਪੂਰਾ ਕੀਤਾ ਹੈ। ਦੁਲਹਨ ਵਜੋਂ ਸਜੀ ਹੋਈ ਕੈਟਰੀਨਾ ਇਨ੍ਹਾਂ ਤਸਵੀਰਾਂ ਵਿੱਚ ਬੇਹੱਦ ਖ਼ੁਬਸੁਰਤ ਨਜ਼ਰ ਆ ਰਹੀ ਹੈ।
image from Instagram
ਵਿੱਕੀ ਕੌਸ਼ਲ ਨੇ ਵੀ ਕ੍ਰੀਮ ਰੰਗ ਦੀ ਸ਼ੇਰਵਾਨੀ ਤੇ ਪੱਗੜੀ ਪਾਈ ਹੋਈ ਹੈ। ਉਨ੍ਹਾਂ ਨੇ ਆਪਣੀ ਸ਼ੇਰਵਾਨੀ ਦੇ ਨਾਲ ਸਾਦੇ ਢੰਗ ਨਾਲ ਹੱਥ ਨਾਲ ਤਿਆਰ ਕੀਤਾ ਗਿਆ ਕਢਾਈਦਾਰ ਦੁੱਪਟਾ ਮੈਚ ਕੀਤਾ ਹੈ।
image from Instagram
ਹੋਰ ਪੜ੍ਹੋ : ਸੁਨੰਦਾ ਸ਼ਰਮਾ ਨੇ ਢੋਲ ਵਜਾ ਕੇ ਜਿੱਤਿਆ ਸਰੋਤਿਆਂ ਦਾ ਦਿਲ, ਵੇਖੋ ਵੀਡੀਓ
ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਇਸ ਜੋੜੀ ਨੂੰ ਬੇਹੱਦ ਖੁਸ਼ ਤੇ ਇੱਕ ਦੂਜੇ ਦਾ ਹੱਥ ਫੜੇ ਹੋਏ ਵੇਖ ਸਕਦੇ ਹੋ। ਜਿਥੇ ਇੱਕ ਪਾਸੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਤਸਵੀਰਾਂ ਸਾਂਝੀਆਂ ਕਰ ਨਵ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਹੈ। ਉੱਥੇ ਹੀ ਦੂਜੇ ਪਾਸੇ ਵਿੱਕੀ ਤੇ ਕੈਟਰੀਨਾ ਦੇ ਫੈਨਜ਼ ਬੇਹੱਦ ਖੁਸ਼ ਹਨ। ਇਸ ਜੋੜੀ ਦੀ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
View this post on Instagram
A post shared by Vicky Kaushal (@vickykaushal09)