ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਮੁੰਬਈ ‘ਚ ਕਰਨਗੇ ਗ੍ਰੈਂਡ ਰਿਸੈਪਸ਼ਨ

By  Shaminder December 8th 2021 05:21 PM

ਕੈਟਰੀਨਾ ਕੈਫ (Katrina Kaif ) ਅਤੇ ਵਿੱਕੀ ਕੌਸ਼ਲ (Vicky Kaushal ) ਦੇ ਵਿਆਹ  (Wedding) ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ । 9  ਦਸੰਬਰ ਨੂੰ ਦੋਵੇਂ ਵਿਆਹ ਦੇ ਬੰਧਨ ਦੇ ਬੱਝ ਜਾਣਗੇ । ਇਸ ਦੇ ਨਾਲ ਹੀ ਵਿਆਹ ਤੋਂ ਬਾਅਦ ਦੋਵੇਂ ਜਣੇ ਮੁੰਬਈ ਦੇ ਸਭ ਤੋਂ ਵਧੀਆ ਹੋਟਲ ‘ਚ ਗ੍ਰੈਂਡ ਰਿਸੈਪਸ਼ਨ ਦੇਣਗੇ । ਪ੍ਰਸ਼ੰਸਕ ਦੋਵਾਂ ਦੀ ਵੈਡਿੰਗ ਦੀ ਝਲਕ ਪਾਉਣ ਨੂੰ ਤਰਸ ਰਹੇ ਹਨ । ਕਿਉਂਕਿ ਦੋਵਾਂ ਨੇ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੋਇਆ ਹੈ ਅਤੇ ਵਿਆਹ ਦਾ ਕੋਈ ਵੀ ਵੀਡੀਓ ਜਾਂ ਤਸਵੀਰ ਸਾਹਮਣੇ ਨਹੀਂ ਆ ਸਕੇਗੀ ।

Vicky Kaushal and katrina Kaif image From instagram

ਹੋਰ ਪੜ੍ਹੋ : ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦੇ ਬੇਟੇ ਅਰਮਾਨ ਢਿੱਲੋਂ ਦਾ ਪਹਿਲਾ ਗੀਤ ਹੋਇਆ ਰਿਲੀਜ਼

ਕਿਉਂਕਿ ਵਿਆਹ ‘ਚ ਸ਼ਾਮਿਲ ਕਿਸੇ ਵੀ ਮਹਿਮਾਨ ਨੂੰ ਸਮਾਰਟ ਫੋਨ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਬਕਾਇਦਾ ਐਗਰੀਮੈਂਟ ਸਾਈਨ ਕੀਤਾ ਗਿਆ ਹੈ । ਦੋਵੇਂ ਵਿਆਹ ਤੋਂ ਬਾਅਦ ਮਾਲਦੀਵ ‘ਚ ਹਨੀਮੂਨ ਦੇ ਲਈ ਜਾਣਗੇ ।

Vicky Kaushal And Katrina Kaif image From instagram

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਇਸ ਵਿਆਹ ‘ਚ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ । ਇਸ ਦੇ ਨਾਲ ਹੀ ਵਿਆਹ ‘ਚ ਆਪਣੀ ਗਾਇਕੀ ਦੇ ਨਾਲ ਸਮਾਂ ਬੰਨ ਰਹੇ ਨੇ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ।

 

View this post on Instagram

 

A post shared by @vickat.wedding

ਜੋ ਵਿਆਹ ‘ਚ ਸ਼ਾਮਿਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਮਾਨ ਅਤੇ ਨੂੰਹ ਸਿਮਰਨ ਕੌਰ ਮੁੰਡੀ ਵੀ ਇਸ ਵਿਆਹ ‘ਚ ਸ਼ਾਮਿਲ ਹੋਏ ਹਨ । ਸਵਾਈ ਮਾਧੋਪੁਰ ‘ਚ ਏਨੀਂ ਦਿਨੀਂ ਸਿਤਾਰਿਆਂ ਦਾ ਮੇਲਾ ਲੱਗਾ ਹੋਇਆ ਹੈ ਅਤੇ ਇੱਕ ਤੋਂ ਬਾਅਦ ਇੱਕ ਮਹਿਮਾਨ ਇਸ ਵਿਆਹ ‘ਚ ਪਹੁੰਚ ਰਹੇ ਹਨ ।ਇਨ੍ਹਾਂ ਸਿਤਾਰਿਆਂ ਨੂੰ ਵੇਖਣ ਦੇ ਲਈ ਲੋਕ ਸਵਾਈ ਮਾਧੋਪੁਰ ‘ਚ ਜੁਟੇ ਹੋਏ ਹਨ ।

 

View this post on Instagram

 

A post shared by @vickat.wedding

Related Post