ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਨਾਲ ਮਾਣਿਆ ਐਡਵੈਂਚਰ ਗੇਮ ਦਾ ਮਜ਼ਾ, ਵੇਖੋ ਵੀਡੀਓ

By  Pushp Raj July 19th 2022 12:51 PM -- Updated: July 19th 2022 01:01 PM

Vicky Kaushal and Katrina kaif enjoy adventure game: ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਮਾਲਦੀਵ ਵਿੱਚ ਦੋਸਤਾਂ ਨਾਲ ਛੁੱਟਿਆਂ ਦਾ ਮਜ਼ਾ ਲੈ ਰਹੇ ਹਨ। ਹੁਣ ਇਸ ਕਪਲ ਨੇ ਆਪਣੀ ਵਕੇਸ਼ਨਸ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

Image Source: Instagram

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ ਆਪਣੇ ਵਿਆਹ ਮਗਰੋਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਹਨ।

ਹਾਲ ਹੀ ਵਿੱਚ ਵਿੱਕੀ 16 ਜੁਲਾਈ ਤੋਂ ਹੁਣ ਤੱਕ ਪਤਨੀ ਕੈਟਰੀਨਾ ਕੈਫ ਦੇ ਜਨਮਦਿਨ ਦਾ ਆਨੰਦ ਮਾਣ ਰਹੇ ਹਨ। ਇਸ ਦੇ ਨਾਲ ਹੀ ਇਹ ਜੋੜਾ ਫੈਨਜ਼ ਨਾਲ ਆਪਣੀ ਯਾਤਰਾ, ਖਾਣ-ਪੀਣ ਅਤੇ ਮਸਤੀ ਦੀਆਂ ਝਲਕੀਆਂ ਵੀ ਸ਼ੇਅਰ ਕਰ ਰਿਹਾ ਹੈ। ਹੁਣ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੈਟਰੀਨਾ ਦੇ ਜਨਮਦਿਨ ਦੇ ਚੌਥੇ ਦਿਨ ਇੱਕ ਫਨੀ ਵੀਡੀਓ ਸ਼ੇਅਰ ਕੀਤਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵਿੱਕੀ ਕੌਸ਼ਲ ਨੇ ਪਤਨੀ ਕੈਟਰੀਨਾ ਕੈਫ ਤੇ ਹੋਰਨਾਂ ਦੋਸਤਾਂ ਲਈ ਖ਼ਾਸ ਨੋਟ ਵੀ ਲਿਖਿਆ ਹੈ। ਵਿੱਕੀ ਨੇ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, "The best part of life! ??#discoversoneva @discoversoneva"

 

View this post on Instagram

 

A post shared by Vicky Kaushal (@vickykaushal09)

ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਗੈਂਗ ਸਣੇ ਵਿੱਕੀ ਕੌਸ਼ਲ ਦੇ ਭਰਾ ਸੰਨੀ ਕੌਸ਼ਲ ਤੇ ਉਸਦੀ ਰੂਮੀ ਗਰਲਫ੍ਰੈਂਡ ਸ਼ਰਵਰੀ, ਕੈਟਰੀਨਾ ਦੀ ਭੈਣ ਇਜ਼ਾਬੇ

Image Source: Instagram

ਨਾਲ ਕੈਟਰੀਨਾ ਕੈਫ ਨੇ ਵੀ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਹੌਲੀਡੇ ਫਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਕੈਟਰੀਨਾ ਆਪਣੀ ਗਰਲ ਗੈਂਗ ਨਾਲ ਨਜ਼ਰ ਆ ਰਹੀ ਹੈ। ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ ਵਿੱਚ ਲਿਖਿਆ, " My girls ?#discoversoneva @discoversoneva"

ਇਸ ਦੇ ਨਾਲ ਹੀ ਕੈਟਰੀਨਾ ਨੇ ਵੀ ਸਟੋਰੀ ਵਿੱਚ ਕਈ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਅੰਡਰ ਵਾਟਰ ਡਾਈਵਿੰਗ ਤੇ ਐਡਵੈਂਚਰ ਗੇਮਜ਼, ਬੀਚ ਉੱਤੇ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ 16 ਜੁਲਾਈ ਨੂੰ ਆਪਣਾ 39ਵਾਂ ਜਨਮਦਿਨ ਮਨਾਇਆ। ਇਸ ਦਾ ਜਸ਼ਨ ਮਾਲਦੀਵ ਵਿੱਚ ਚੱਲ ਰਿਹਾ ਹੈ। ਇਸ ਦੌਰਾਨ ਵਿੱਕੀ ਆਪਣੀ ਪਤਨੀ ਕੈਟਰੀਨਾ ਕੈਫ ਨਾਲ ਆਪਣੇ ਪਹਿਲੇ ਜਨਮਦਿਨ ਨੂੰ ਪੂਰੀ ਤਰ੍ਹਾਂ ਨਾਲ ਯਾਦਗਾਰ ਅਤੇ ਖਾਸ ਬਣਾਉਣ 'ਚ ਰੁੱਝੇ ਹੋਏ ਹਨ। ਇਹ ਜੋੜਾ ਇੱਥੋਂ ਲਗਾਤਾਰ ਆਪਣੀਆਂ ਬਿਹਤਰੀਨ ਤਸਵੀਰਾਂ ਸ਼ੇਅਰ ਕਰ ਰਿਹਾ ਹੈ।

Image Source: Instagram

ਹੋਰ ਪੜ੍ਹੋ: 'ਬ੍ਰਹਮਾਸਤਰ 2' ਦੀ ਕਹਾਣੀ 'ਚ ਹੋਈ ਦੀਪਿਕਾ ਪਾਦੂਕੋਣ ਦੀ ਐਂਟਰੀ, ਜਾਣੋ ਕਿਹੜਾ ਦਮਦਾਰ ਕਿਰਦਾਰ ਨਿਭਾਏਗੀ ਅਦਾਕਾਰਾ

ਇਸ ਦੇ ਨਾਲ ਹੀ ਬੀਚ ਤਸਵੀਰ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਚਿੱਟੇ ਰੰਗ ਦੇ ਆਊਟਫਿਟ ਵਿੱਚ ਬੀਚ ਕਿਨਾਰੇ ਕਿਸ਼ਤੀ 'ਚ ਬੈਠੇ ਹੋਏ ਧੁੱਪ ਵਾਂਗ ਚਮਕ ਰਹੇ ਹਨ। ਫੈਨਜ਼ ਇਸ ਜੋੜੇ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

ਇਸ ਜੋੜੇ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3', 'ਜੀ ਲੇ ਜ਼ਾਰਾ' ਅਤੇ 'ਮੈਰੀ ਕ੍ਰਿਸਮਸ' ਵਰਗੀਆਂ ਫਿਲਮਾਂ ਹਨ। ਦੂਜੇ ਪਾਸੇ ਵਿੱਕੀ ਕੌਸ਼ਲ ਨਿਰਦੇਸ਼ਕ ਲਕਸ਼ਮਣ ਉਟੇਕਰ ​​ਦੀ ਅਨਟਾਈਟਲ ਫਿਲਮ ‘ਗੋਵਿੰਦਾ ਨਾਮ ਮੇਰਾ ਮੈਂ’ ਅਤੇ ‘ਤਖ਼ਤ’ ਵਿੱਚ ਨਜ਼ਰ ਆਉਣ ਵਾਲੇ ਹਨ।

 

View this post on Instagram

 

A post shared by Katrina Kaif (@katrinakaif)

Related Post