ਵਿੱਕੀ ਕੌਸ਼ਲ ਤੇ ਫ਼ਾਤਿਮਾ ਸਨਾ ਸ਼ੇਖ ਇੱਕਠੇ ਮਸਤੀ ਕਰਦੇ ਹੋਏ ਆਏ ਨਜ਼ਰ, ਫੈਨਜ਼ ਨੂੰ ਪਸੰਦ ਆ ਰਹੀਆਂ ਨੇ ਤਸਵੀਰਾਂ

Vicky Kaushal & Fatima Sana Shaikh pics: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਫ਼ਾਤਿਮਾ ਸਨਾ ਸ਼ੇਖ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਸੈਮ ਬਹਾਦੁਰ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਨ੍ਹੀਂ ਦਿਨੀਂ ਫ਼ਾਤਿਮਾ ਤੇ ਵਿੱਕੀ ਕੌਸ਼ਲ ਆਪਣੀ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਹਾਲ ਹੀ ਵਿੱਚ ਫ਼ਾਤਿਮਾ ਨੇ ਵਿੱਕੀ ਕੌਸ਼ਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।
Image Source : Instagram
ਦੱਸ ਦਈਏ ਕਿ ਵਿੱਕੀ ਕੌਸ਼ਲ ਤੇ ਫ਼ਾਤਿਮਾ ਸਨਾ ਸ਼ੇਖ ਨੂੰ ਮੁੰਬਈ ਏਅਰਪੋਟ ਉੱਤੇ ਸਪਾਟ ਕੀਤਾ ਗਿਆ। ਦੋਵੇਂ ਹੀ ਕਲਾਕਾਰ ਆਪਣੀ ਫ਼ਿਲਮ 'ਸੈਮ ਬਹਾਦੁਰ' ਦੀ ਸ਼ੂਟਿੰਗ ਕਰਕੇ ਰਾਜਸਥਾਨ ਤੋਂ ਵਾਪਿਸ ਪਰਤੇ ਸਨ।
ਹੁਣ ਫ਼ਾਤਿਮਾ ਸਨਾ ਸ਼ੇਖ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੇ ਸਹਿ ਕਲਾਕਾਰ ਵਿੱਕੀ ਕੌਸ਼ਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰਾ ਨੇ ਇਹ ਤਸਵੀਰਾਂ ਕੋਲਾਜ ਬਣਾ ਕੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਫ਼ਾਤਿਮਾ ਨੇ ਲਿਖਿਆ, "ਥੋੜੀ ਪਾਗਲਪੰਤੀ ਵੀ ਜ਼ਰੂਰੀ ਹੈ"।
ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਤੇ ਫ਼ਾਤਿਮਾ ਫਲਾਈਟ ਦੇ ਵਿੱਚ ਬੈਠੇ ਹੋਏ ਨਜ਼ਰ ਆ ਰਹੇ ਹਨ। ਵਿੱਕੀ ਕੌਸ਼ਲ ਚੈਕ ਸ਼ਰਟ ਅਤੇ ਟੋਪੀ ਪਹਿਨੇ ਹੋਏ ਨਜ਼ਰ ਆ ਰਹੇ ਹਨ ਜਦੋਂ ਕਿ ਫ਼ਾਤਿਮਾ ਗ੍ਰੇਅ ਰੰਗ ਦੀ ਟੀ-ਸ਼ਰਟ ਵਿੱਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਦੋ ਗੁੱਤਾਂ ਬਣਾਈਆਂ ਹੋਈਆਂ ਹਨ। ਦੋਵੇਂ ਕਲਾਕਾਰ ਖਿੜ- ਖਿੜ ਕੇ ਹੱਸਦੇ ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਿੱਚ ਦੋਵੇਂ ਕਲਾਕਾਰ ਫਨੀ ਐਕਸਪ੍ਰੈਸ਼ਨਸ ਦਿੰਦੇ ਹੋਏ ਨਜ਼ਰ ਆ ਰਹੇ ਹਨ।
Image Source : Instagram
ਤੁਸੀਂ ਵੇਖ ਸਕਦੇ ਹੋ ਵਿੱਕੀ ਕੌਸ਼ਲ ਇੱਕ ਤਸਵੀਰ ਵਿੱਚ ਹੱਸਦੇ ਹੋਏ ਅਤੇ ਦੂਜੀ ਤਸਵੀਰ ਵਿੱਚ ਫਨੀ ਚਿਹਰਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਜਦੋਂ ਕਿ ਫ਼ਾਤਿਮਾ ਸਨਾ ਸ਼ੇਖ ਵੀ ਚਸ਼ਮਾ ਪਾ ਕੇ ਫਨੀ ਚਿਹਰਾ ਬਣਾ ਰਹੀ ਹੈ।
ਇਸ ਤੋਂ ਇਲਾਵਾ ਵਾਇਰਲ ਭਿਆਨੀ ਨੇ ਵੀ ਇੰਸਟਾਗ੍ਰਾਮ ਅਕਾਊਂਟ ਉੱਤੇ ਦੋਹਾਂ ਕਲਾਕਾਰਾਂ ਦੀ ਫਨੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਵਿੱਕੀ ਨੂੰ ਮੁੰਬਈ ਏਅਰਪੋਰਟ 'ਤੇ ਬਿਨਾਂ ਰੁਕੇ ਚੱਲਦੇ ਦੇਖਿਆ ਗਿਆ, ਤਾਂ ਫ਼ਾਤਿਮਾ ਪੈਪਰਾਜ਼ੀ ਵੱਲ ਭੱਜਦੇ ਹੋਏ ਕਹਿੰਦੀ ਹੈ, "ਹਟੋ ਹਟੋ ਸਾਹਬ ਆ ਰਹੇ ਹੈਂ।" ਫ਼ਾਤਿਮਾ ਅਤੇ ਵਿੱਕੀ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Image Source : Instagram
ਹੋਰ ਪੜ੍ਹੋ: ਕੀ ਗਾਇਕ ਕਾਕਾ ਵੀ ਜਲਦ ਕਰਵਾਉਣ ਜਾ ਰਹੇ ਨੇ ਵਿਆਹ? ਗਰਲਫ੍ਰੈਂਡ ਨਾਲ ਸ਼ੇਅਰ ਕੀਤੀ ਤਸਵੀਰ
ਫੈਨਜ਼ ਵਿੱਕੀ ਤੇ ਫ਼ਾਤਿਮਾ ਦੀਆਂ ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਜਲਦ ਹੀ ਦੋਵੇਂ ਕਲਾਕਾਰ ਫ਼ਿਲਮ ਸੈਮ ਬਹਾਦੁਰ ਦੇ ਵਿੱਚ ਨਜ਼ਰ ਆਉਣਗੇ। ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
View this post on Instagram