ਦਰ-ਦਰ ਦੀਆਂ ਠੋਕਰਾਂ ਖਾ ਰਹੇ ਸਤੀਸ਼ ਕੌਲ ਦੀ ਬਰਬਾਦੀ ਪਿੱਛੇ ਸਨ ਇਹ ਤਿੰਨ ਵੱਡੇ ਕਾਰਨ, ਜਾਣੋਂ ਪੂਰੀ ਕਹਾਣੀ

ਪਾਲੀਵੁੱਡ ਦੇ ਅਮਿਤਾਭ ਬਚਨ ਯਾਨੀ ਸਤੀਸ਼ ਕੌਲ ਦੀ ਮਦਦ ਲਈ ਭਾਵੇਂ ਕਈ ਲੋਕ ਅੱਗੇ ਆਏ ਹਨ । ਪਰ ਉਹ ਏਨੀਂ ਦਿਨੀਂ ਬਹੁਤ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਜੇਕਰ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਜੰਮੂ ਕਸ਼ਮੀਰ ਦੇ ਇੱਕ ਪਰਿਵਾਰ ਵਿੱਚ 1948 ਨੂੰ ਹੋਇਆ ਸੀ । ਉਹਨਾਂ ਦੇ ਘਰ ਵਿੱਚ ਸੰਗੀਤਕ ਮਹੌਲ ਸੀ ਜਿਸ ਕਰਕੇ ਉਹਨਾਂ ਦੀ ਰੂਚੀ ਅਦਾਕਾਰੀ ਵੱਲ ਹੋ ਗਈ । ਆਪਣੀ ਪੜਾਈ ਖਤਮ ਕਰਨ ਤੋਂ ਬਾਅਦ ਸਤੀਸ਼ ਕੌਲ ਉਹ ਪੁਣੇ ਫ਼ਿਲਮ ਐਂਡ ਟੀਵੀ ਇੰਸਟੀਚਿਊਟ ਆਫ ਇੰਡੀਆ ਵਿੱਚ ਚਲੇ ਗਏ । ਅਦਾਕਾਰੀ ਦੇ ਇਸ ਟ੍ਰੇਨਿੰਗ ਸੈਂਟਰ ਵਿੱਚ ਉਹਨਾਂ ਦੇ ਨਾਲ ਜਯਾ ਬੱਚਨ, ਅਮਿਤਾਭ ਬੱਚਨ ਤੇ ਸ਼ਤਰੁਘਨ ਸਿਨ੍ਹਾ ਵੀ ਅਦਾਕਾਰੀ ਦਾ ਵੱਲ੍ਹ ਸਿਖ ਰਹੇ ਸਨ ।
satish kaul
ਇੱਥੇ ਹੀ ਉਹਨਾਂ ਨੂੰ ਫਿਲਮਕਾਰ ਰਾਮਾਨੰਦ ਸਾਗਰ ਨੇ ਦੇਖਿਆ ਸੀ ਰਾਮਾਨੰਦ ਸਾਗਰ ਉਹਨਾਂ ਦੀ ਅਦਾਕਾਰੀ ਤੋਂ ਏਨੇ ਪ੍ਰਭਾਵਿਤ ਹੋ ਗਏ ਕਿ ਉਹ ਸਤੀਸ਼ ਕੌਲ ਨੂੰ ਆਪਣੇ ਨਾਲ ਮੁੰਬਈ ਲੈ ਗਏ । 1973 ਵਿੱਚ ਸਤੀਸ਼ ਕੌਲ ਦੀ ਪਹਿਲੀ ਬਾਲੀਵੁੱਡ ਫਿਲਮ ਪ੍ਰੇਮ ਪਰਬਤ ਆਈ । ਇਸ ਤਰ੍ਹਾਂ ਪਾਲੀਵੁੱਡ ਵਿੱਚ 1975 ਵਿੱਚ ਆਈ ਫਿਲਮ ਮੋਰਨੀ ਉਹਨਾਂ ਦੀ ਪਹਿਲੀ ਪੰਜਾਬੀ ਫਿਲਮ ਸੀ । ਇਸ ਫਿਲਮ ਨੇ ਸਤੀਸ਼ ਕੌਲ ਨੂੰ ਰਾਤੋ ਰਾਤ ਸੁਪਰ ਸਟਾਰ ਬਣਾ ਦਿੱਤਾ । ਸਤੀਸ਼ ਕੌਲ ਹੁਣ ਤੱਕ 300 ਤੋਂ ਵੀ ਵੱਧ ਪੰਜਾਬੀ ਫਿਲਮਾਂ ਕਰ ਚੁੱਕੇ ਹਨ ।
Satish Kaul
ਇਸ ਤੋਂ ਇਲਾਵਾਂ ਉਹਨਾਂ ਨੇ ਬਹੁਤ ਸਾਰੇ ਟੀਵੀ ਸੀਰੀਅਲ ਵਿੱਚ ਵੀ ਕੰਮ ਕੀਤਾ ਹੈ । ਲੱਛੀ, ਰਾਣੋਂ ਉਹਨਾਂ ਦੀਆਂ ਸੁਪਰ ਹਿੱਟ ਫਿਲਮਾਂ ਹਨ । ਸਤੀਸ਼ ਕੌਲ ਪਾਲੀਵੁੱਡ ਦੇ ਸਭ ਤੋਂ ਵੱਡੇ ਸਿਤਾਰੇ ਸਨ ਉਹਨਾਂ ਦੇ ਦੌਰ ਵਿੱਚ ਕਿਸੇ ਵੀ ਪੰਜਾਬੀ ਫਿਲਮ ਨੂੰ ਉਹਨਾਂ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਸੀ । ਸਤੀਸ਼ ਕੌਲ ਨੇ ਬਾਲੀਵੁੱਡ ਦੇ ਕਈ ਵੱਡੇ ਅਦਾਕਾਰਾਂ ਜਿਵੇਂ ਦੇਵਾ ਨੰਦ, ਸ਼ਾਹਰੁਖ ਖਾਨ, ਦਲੀਪ ਕੁਮਾਰ ਨਾਲ ਵੀ ਕੰਮ ਕੀਤਾ ਹੈ ।
Satish Kaul
ਕਾਮਯਾਬੀ ਦੀਆਂ ਬੁਲੰਦੀਆਂ ਤੇ ਪਹੁੰਚਣ ਤੋਂ ਬਾਅਦ ਸਤੀਸ਼ ਕੌਲ ਅੱਜ ਕੱਲ ਬਹੁਤ ਹੀ ਬੁਰੇ ਦੌਰ ਵਿੱਚੋਂ ਗੁਜ਼ਰ ਰਹੇ ਹਨ ਤੇ ਉਹਨਾਂ ਦੀ ਇਸ ਬਰਬਾਦੀ ਪਿੱਛੇ ਕਈ ਕਾਰਨ ਮੰਨੇ ਜਾਂਦੇ ਹਨ । ਸਭ ਤੋਂ ਵੱਡਾ ਕਾਰਨ ਸਤੀਸ਼ ਕੌਲ ਦਾ ਉਹਨਾਂ ਦੀ ਪਤਨੀ ਨਾਲੋਂ ਤਲਾਕ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਤਲਾਕ ਤੋਂ ਬਾਅਦ ਸਤੀਸ਼ ਕੌਲ ਦੀ ਪਤਨੀ ਉਹਨਾਂ ਦੇ ਬੇਟੇ ਨੂੰ ਲੈ ਕੇ ਵਿਦੇਸ਼ ਚਲੀ ਗਈ ਸੀ ।
Satish Kaul
ਉਹਨਾਂ ਦੀ ਬਰਬਾਦੀ ਦਾ ਦੂਜਾ ਕਾਰਨ ਉਸ ਸਕੂਲ ਨੂੰ ਮੰਨਿਆ ਜਾਂਦਾ ਹੈ ਜਿਸ ਵਿੱਚ ਉਹਨਾਂ ਨੂੰ ਵੱਡਾ ਘਾਟਾ ਹੋਇਆ । ਇਸ ਘਾਟੇ ਨੂੰ ਪੂਰਾ ਕਰਨ ਲਈ ਉਹਨਾਂ ਨੂੰ ਆਪਣਾ ਘਰ ਤੱਕ ਵੇਚਣਾ ਪਿਆ । ਇਹੀ ਵਜਾ ਹੈ ਕਿ ਉਹ ਅੱਜ ਘਰ ਤੋਂ ਵੀ ਵਾਂਝੇ ਹਨ । ਤੀਜਾ ਕਾਰਨ ਉਹ ਹਾਦਸਾ ਸੀ ਜਿਸ ਦੀ ਵਜਾ ਕਰਕੇ ਉਹ ਪੂਰੀ ਤਰ੍ਹਾਂ ਟੁੱਟ ਗਏ ਸਨ । ਸਤੀਸ਼ ਕੌਲ ਕਿਸੇ ਫਿਲਮ ਦੀ ਸ਼ੂਟਿੰਗ ਦੌਰਾਨ ਬਾਥਰੂਮ ਵਿੱਚ ਡਿੱਗ ਗਏ ਸਨ ਤੇ ਉਹਨਾਂ ਨੂੰ ਕਾਫੀ ਚਿਰ ਹਸਪਤਾਲ ਵਿੱਚ ਰਹਿਣਾ ਪਿਆ ਸੀ ਜਿਸ ਦੀ ਵਜਾ ਕਰਕੇ ਉਹਨਾਂ ਦੀ ਸਾਰੀ ਜਮਾਂ ਪੂਜੀ ਖਤਮ ਹੋ ਗਈ ਸੀ ।
https://www.youtube.com/watch?v=_41bNxtmjnw
ਇਹੀ ਕੁਝ ਕਾਰਨ ਹਨ ਜਿਸ ਦੀ ਵਜਾ ਕਰਕੇ ਸਤੀਸ਼ ਕੌਲ ਬੁਰੇ ਦੌਰ ਤੋਂ ਗੁਜਰ ਰਿਹਾ ਹੈ । ਪਰ ਇੱਥੇ ਲੋੜ ਹੈ ਲੋਕਾਂ ਨੂੰ ਅੱਗੇ ਆਉਣ ਦੀ ਤਾਂ ਜੋ ਪੰਜਾਬੀ ਫਿਲਮਾਂ ਦੇ ਅਮਿਤਾਬ ਬਚਨ ਦੀ ਮਦਦ ਹੋ ਸਕੇ । ਪੀਟੀਸੀ ਪੰਜਾਬੀ ਵੱਲੋਂ ਲਗਾਤਾਰ ਸਤੀਸ਼ ਕੌਲ ਦੇ ਹਲਾਤ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ । ਪੀਟੀਸੀ ਪੰਜਾਬੀ ਦੇ ਇਸ ਉਪਰਾਲੇ ਦਾ ਅਸਰ ਵੀ ਦਿਖਾਈ ਦੇ ਰਿਹਾ ਹੈ । ਕਮੇਡੀ ਕਿੰਗ ਕਪਿਲ ਸ਼ਰਮਾ ਨੇ ਸਤੀਸ਼ ਕੌਲ ਦੀ ਮਦਦ ਦਾ ਭਰੋਸਾ ਦਿੱਤਾ ਹੈ । ਇਸ ਤੋਂ ਇਲਾਵਾ ਕੁਝ ਹੋਰ ਲੋਕ ਵੀ ਉਸ ਦੀ ਮਦਦ ਲਈ ਅੱਗੇ ਆਏ ਹਨ ।
https://www.instagram.com/p/BsIfjZtny21/