'ਭਾਖੜਾ,ਮੈਂ ਤੇ ਤੂੰ' 'ਚ ਵੀਤ ਬਲਜੀਤ ਨਿਭਾਉਣਗੇ ਨਾਇਕ ਦੀ ਭੂਮਿਕਾ, ਜਾਣੋ ਫਿਲਮ ਦੀਆਂ ਇਹ ਖਾਸ ਗੱਲਾਂ, ਦੇਖੋ ਤਸਵੀਰਾਂ
'ਭਾਖੜਾ,ਮੈਂ ਤੇ ਤੂੰ' 'ਚ ਵੀਤ ਬਲਜੀਤ ਨਿਭਾਉਣਗੇ ਨਾਇਕ ਦੀ ਭੂਮਿਕਾ, ਜਾਣੋ ਫਿਲਮ ਦੀਆਂ ਇਹ ਖਾਸ ਗੱਲਾਂ, ਦੇਖੋ ਤਸਵੀਰਾਂ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਵੀਤ ਬਲਜੀਤ ਜਿੰਨ੍ਹਾਂ ਦੀ ਕਲਮ 'ਚੋਂ ਨਿੱਕਲੇ ਗਾਣੇ ਵੱਡੇ ਵੱਡੇ ਗਾਇਕ ਗਾ ਚੁੱਕੇ ਹਨ ਅਤੇ ਗਾਉਂਦੇ ਹਨ। ਉਹਨਾਂ ਦੇ ਆਪਣੇ ਗਾਏ ਗਾਣਿਆਂ ਨੂੰ ਵੀ ਪ੍ਰਸ਼ੰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾਂਦਾ ਹੈ। ਪਰ ਹੁਣ ਗਾਣਿਆਂ 'ਚ ਹੀ ਨਹੀਂ ਜਲਦ ਵੀਤ ਬਲਜੀਤ ਫ਼ਿਲਮਾਂ 'ਚ ਵੀ ਨਾਇਕ ਦੀ ਭੂਮਿਕਾ 'ਚ ਆਪਣੀ ਆਉਣ ਵਾਲੀ 'ਭਾਖੜਾ ਮੈਂ ਤੇ ਤੂੰ' 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਸ਼ੂਟ ਚੱਲ ਰਿਹਾ ਹੈ ਜਿਸ ਦੇ ਸੈੱਟ ਤੋਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।
View this post on Instagram
Baba ji di kirpa ho gi! Waheguru ang sang raheo. ਵੀਤ ਨਾਲ ਨਿੱਕਾ ਵੀਤ?
ਭਾਖੜਾ ਮੈਂ 'ਤੇ ਤੂੰ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ ਨੈਸ਼ਨਲ ਅਵਾਰਡ ਵਿਨਰ 'ਨਾਬਰ' ਫਿਲਮ ਦੇ ਨਿਰਦੇਸ਼ਕ ਰਾਜੀਵ ਕੁਮਾਰ। ਫਿਲਮ 'ਚ ਫੀਮੇਲ ਲੀਡ ਰੋਲ ਇਰਵਨ ਵੱਲੋਂ ਨਿਭਾਇਆ ਜਾ ਰਿਹਾ ਹੈ। ਉਹਨਾਂ ਦੀ ਵੀ ਇਹ ਪਹਿਲੀ ਫਿਲਮ ਹੋਣ ਵਾਲੀ ਹੈ। ਫਿਲਮ 'ਚ ਹਾਰਬੀ ਸੰਘਾ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।
View this post on Instagram
ਭਾਖੜਾ ਮੈਂ ਤੇ ਤੂੰ (ਵੀਤ ਨਾਲ ਨਿੱਕਾ ਵੀਤ?)
ਵੀਤ ਬਲਜੀਤ ਵੱਲੋਂ ਲਿਖੀ ਇਹ ਫਿਲਮ ‘ਪੂਣੀਆ ਪ੍ਰੋਡਕਸ਼ਨ ਅਤੇ ਸਟੇਟ ਸਟੂਡੀਓ’ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਮਲਕੀਤ ਰੌਣੀ, ਸ਼ਵਿੰਦਰ ਮਾਹਲ, ਗੁਰਪ੍ਰੀਤ ਕੌਰ ਭੰਗੂ ਅਤੇ ਦੀਪਕ ਢਿੱਲੋਂ ਸਮੇਤ ਕਈ ਹੋਰ ਚਰਚਿਤ ਅਦਾਕਾਰ ਇਸ ਫ਼ਿਲਮ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਵੀ ਵੀਤ ਬਲਜੀਤ ਨੇ ਬਤੌਰ ਅਦਾਕਾਰ ਫਿਲਮ 'ਲੌਂਗ ਲਾਚੀ' 'ਚ ਛੋਟਾ ਜਿਹਾ ਰੋਲ ਨਿਭਾਇਆ ਸੀ ਪਰ ਫਿਲਮ 'ਚ ਆਪਣੀ ਛਾਪ ਛੱਡੀ ਸੀ।
ਹੋਰ ਵੇਖੋ : ਦੇਵ ਖਰੌੜ ਦੀ ਅਗਲੀ ਫਿਲਮ ਡੀ.ਐਸ.ਪੀ.ਦੇਵ ਦਾ ਸ਼ੂਟ ਹੋਇਆ ਸ਼ੁਰੂ,ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ
View this post on Instagram
ਫਿਲਮ ਦੀ ਰਿਲੀਜ਼ ਡੇਟ ਸਾਹਮਣੇ ਨਹੀਂ ਆਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਇਸੇ ਸਾਲ ਰਿਲੀਜ਼ ਹੋ ਜਾਵੇਗੀ। ਦੇਖਣਾ ਹੋਵੇਗਾ ਵੀਤ ਬਲਜੀਤ ਦੀ ਫਿਲਮ ਉਹਨਾਂ ਦੇ ਗਾਣਿਆਂ ਦੀ ਤਰਾਂ ਲੋਕਾਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ।