‘Ve Maahi’ ਸੌਂਗ ਨੇ ਜਿੱਤਿਆ ‘BEST PUNJABI SONG IN A HINDI FILM’ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020
Lajwinder kaur
November 2nd 2020 01:23 PM

ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਪੰਜਾਬੀ ਗੀਤਾਂ ਦਾ ਪੂਰਾ ਬੋਲ ਬਾਲਾ ਹੈ । ਜਿਸ ਕਰਕੇ ਲਗਪਗ ਹਰ ਫ਼ਿਲਮ ‘ਚ ਪੰਜਾਬੀ ਗੀਤ ਦਾ ਤੜਕਾ ਜ਼ਰੂਰ ਲਗਾਇਆ ਜਾਂਦਾ ਹੈ । ਸੋ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ‘ਚ ਸੱਤ ਬਾਲੀਵੁੱਡ ਫ਼ਿਲਮਾਂ ਦੇ ਪੰਜਾਬੀ ਗੀਤਾਂ ਨੂੰ ਨੋਮੀਨੇਟ ਕੀਤਾ ਗਿਆ ਸੀ । ਸੋ ‘BEST PUNJABI SONG IN A HINDI FILM’ ਕੈਟਾਗਿਰੀ ‘ਚ ਬਾਲੀਵੁੱਡ ਫ਼ਿਲਮ ਕੇਸਰੀ ਦਾ ‘ਵੇ ਮਾਹੀ’ ਗੀਤ ਜੇਤੂ ਰਿਹਾ ਹੈ। ‘ਵੇ ਮਾਹੀ’ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਹੈ।
ਬੀਤੇ ਦਿਨੀਂ ਹੋਏ ਆਨਲਾਈਨ ਅਵਾਰਜ਼ ਪ੍ਰੋਗਰਾਮ ‘ਚ 30 ਕੈਟਾਗਿਰੀ ‘ਚ ਕਲਾਕਾਰਾਂ ਨੂੰ ਅਵਾਰਜ਼ ਦਿੱਤੇ ਗਏ ਨੇ । ਜੇ ਤੁਸੀਂ ਇਹ ਅਵਾਰਡ ਪ੍ਰੋਗਰਾਮ ਫਿਰ ਦੇਖਣਾ ਚਾਹੁੰਦੇ ਹੋ ਤਾਂ ਅੱਜ ਰਾਤ ਸੱਤ ਵਜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਚਲਾਇਆ ਜਾਵੇਗਾ ।