ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਅਤੇ ਅਭਿਨੇਤਾ ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਨੂੰ ਲੈ ਕੇ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਵਰੁਣ ਧਵਨ ਦੇ ਪਿਤਾ ਡੇਵਿਡ ਧਵਨ ਦੀ ਸਿਹਤ ਅਚਾਨਕ ਵਿਗੜ ਗਈ ਹੈ। ਇਸ ਦੇ ਚੱਲਦੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਰੁਣ ਧਵਨ ਨੂੰ ਜਿਵੇਂ ਹੀ ਇਹ ਖਬਰ ਮਿਲੀ, ਉਹ ਫਿਲਮ 'ਜੁਗ ਜੁਗ ਜੀਓ' ਦਾ ਪ੍ਰਮੋਸ਼ਨ ਛੱਡ ਕੇ ਤੁਰੰਤ ਹਸਪਤਾਲ ਲਈ ਰਵਾਨਾ ਹੋ ਗਏ।
Image Source: Twitter
ਦੱਸ ਦੇਈਏ ਕਿ ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲਾਂਕਿ ਜਿਵੇਂ ਹੀ ਵਰੁਣ ਨੂੰ ਆਪਣੇ ਪਿਤਾ ਦੀ ਵਿਗੜਦੀ ਸਿਹਤ ਬਾਰੇ ਪਤਾ ਲੱਗਾ ਤਾਂ ਉਹ ਫਿਲਮ ਦਾ ਪ੍ਰਮੋਸ਼ਨ ਛੱਡ ਕੇ ਤੁਰੰਤ ਹਸਪਤਾਲ ਲਈ ਰਵਾਨਾ ਹੋ ਗਏ। ਰਿਪੋਰਟਾਂ ਮੁਤਾਬਕ ਡੇਵਿਡ ਨੂੰ ਐਡਵਾਂਸ ਸਟੇਜ ਡਾਇਬਟੀਜ਼ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਪਹਿਲਾਂ ਵੀ ਕਈ ਵਾਰ ਵਿਗੜ ਚੁੱਕੀ ਹੈ।
Image Source: Twitter
ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਡੇਵਿਡ ਧਵਨ ਨੂੰ ਹਸਪਤਾਲ ਕਿਉਂ ਦਾਖਲ ਕਰਵਾਇਆ ਗਿਆ ਹੈ ਪਰ ਜਿਵੇਂ ਹੀ ਇਹ ਖਬਰ ਸਾਹਮਣੇ ਆਈ ਹੈ, ਉਨ੍ਹਾਂ ਦੇ ਫੈਨਜ਼ ਕਾਫੀ ਪਰੇਸ਼ਾਨ ਹੋ ਗਏ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।
ਦੱਸ ਦੇਈਏ ਕਿ ਡੇਵਿਡ ਦੀ ਉਮਰ 70 ਸਾਲ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਜਿਨ੍ਹਾਂ 'ਚ 'ਕੁਲੀ ਨੰਬਰ 1', 'ਮੈਂ ਤੇਰਾ ਹੀਰੋ', 'ਜੁੜਵਾ', 'ਹਸੀਨਾ ਮਾਨ ਜਾਏਗੀ' ਅਤੇ 'ਸਾਜਨ ਚਲੇ ਸੁਸਰਾਲ' ਵਰਗੀਆਂ ਕਈ ਫਿਲਮਾਂ ਸ਼ਾਮਲ ਹਨ।
ਹੋਰ ਪੜ੍ਹੋ: Tupac Birth Anniversary: ਅੱਜ ਮਸ਼ਹੂਰ ਰੈਪਰ Tupac ਦਾ ਹੈ ਜਨਮਦਿਨ, ਸਿੱਧੂ ਮੂਸੇਵਾਲੇ ਨਾਲ ਹੈ ਇਸ ਗਾਇਕ ਦਾ ਖ਼ਾਸ ਕਨੈਕਸ਼ਨ
ਵਰੁਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜੁਗ ਜੁਗ ਜੀਓ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 24 ਜੂਨ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਹੈ। ਫਿਲਮ 'ਚ ਵਰੁਣ ਤੋਂ ਇਲਾਵਾ ਹੀਰੇ ਅਡਵਾਨੀ, ਨੀਤੂ ਕਪੂਰ ਅਤੇ ਅਨਿਲ ਕਪੂਰ ਵਰਗੇ ਸਿਤਾਰੇ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।