ਵਰੁਣ ਧਵਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਕਲੰਕ’ ਲਈ ਜਿਮ ‘ਚ ਜੰਮ ਕੇ ਪਸੀਨਾ ਵਹਾ ਰਹੇ ਹਨ। ਇਸ ਫ਼ਿਲਮ ‘ਚ ਆਪਣੇ ਰੋਲ ਲਈ ਵਰੁਣ ਧਵਨ ਨੂੰ ਕਾਫੀ ਹਾਰਡ ਵਰਕ ਕਰਨਾ ਪੈ ਰਿਹਾ ਹੈ। ਵਰੁਣ ਘੰਟਿਆਂਬੱਧੀ ਜਿਮ ‘ਚ ਆਪਣੀ ਬੌਡੀ ਨੂੰ ਸ਼ੇਪ ਦੇਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਜਿਮ ਦੇ ਅੰਦਰ ਹਾਰਡ ਵਰਕਆਊਟ ਦੀਆਂ ਵੀਡੀਓਜ਼ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਹੈਰਾਨ ਹੋ ਜਾਓਗੇ। ਇਸ ਦੇ ਨਾਲ ਹੀ ਐਕਸਾਇਟੀਡ ਹੋ ਜਾਓਗੇ ਵਰੁਣ ਦੀ ਫ਼ਿਲਮ ‘ਕਲੰਕ’ ਦੇਖਣ ਲਈ। ਵਰੁਣ Varun Dhawan ਆਪਣੀ ਇਸ ਫ਼ਿਲਮ ਲਈ ਆਪ ਵੀ ਕਾਫੀ ਉਤਸ਼ਾਹਿਤ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਸ ਦਾ ਕ੍ਰੇਜ਼ ਸਤਵੇਂ ਅਸਮਾਨ ‘ਤੇ ਹੈ।
‘ਕਲੰਕ’ ਨੂੰ ਅਭਿਸ਼ੇਕ ਵਰਮਨ ਡਾਇਰੈਕਟ ਕਰ ਰਹੇ ਹਨ। ਇਸ ਮਲਟੀ-ਸਟਾਰਰ ਫ਼ਿਲਮ ਹੈ ਜਿਸ ‘ਚ ਵਰੁਣ Varun Dhawan ਦੇ ਓਪੋਜ਼ਿਟ ਆਲਿਆ ਭੱਟ ਸਪੇਸ ਸ਼ੇਅਰ ਕਰੇਗੀ। ਇਸ ਤੋਂ ਇਲਾਵਾ ਫ਼ਿਲਮ ‘ਚ ਸੋਨਾਕਸ਼ੀ ਸਿਨ੍ਹਾ, ਸਿਥਾਰਧ ਮਲਹੋਤਰਾ Sidharth Malhotra, ਆਦਿੱਤਿਆ ਰਾਏ ਕਪੂਰ, ਮਾਧੁਰੀ ਦੀਕਸ਼ਿਤ ਤੇ ਸੰਜੇ ਦੱਤ ਵੀ ਨਜ਼ਰ ਆਉਣਗੇ। ਸੰਜੇ ਤੇ ਮਾਧੁਰੀ 21 ਸਾਲ ਬਾਅਦ ਇਕੱਠੇ ਨਜ਼ਰ ਆਉਣਗੇ।
ਮੰਗਲਵਾਰ ਦੀ ਸ਼ਾਮ ਸੋਨਮ ਕਪੂਰ ਦੀ ਵੈਡਿੰਗ ਰਿਸੈਪਸ਼ਨ ‘ਚ ਵਰੁਣ ਧਵਨ Varun Dhawan ਆਪਣੀ ਰਿਊਮਰ ਗਰਲਫ੍ਰੈਂਡ ਨਤਾਸ਼ਾ ਦਲਾਲ ਨਾਲ ਨਜ਼ਰ ਆਏ ਸੀ। ਦੋਨਾਂ ਨੇ ਪਹਿਲੀ ਵਾਰ ਮੀਡੀਆ ਨੂੰ ਪੋਜ਼ ਦੇ ਕੇ ਕਾਫੀ ਫੋਟੋਜ਼ ਕਲਿੱਕ ਕਰਵਾਈਆਂ। ਇਸ ਦੇ ਨਾਲ ਬਾਲੀਵੁੱਡ ‘ਚ ਚਰਚਾ ਹੋ ਰਹੀ ਹੈ ਕਿ ਸ਼ਾਇਦ ਅਗਲਾ ਵਿਆਹ ਵਰੁਣ-ਨਤਾਸ਼ਾ ਦਾ ਵੀ ਹੋ ਸਕਦਾ ਹੈ।