ਵਰੁਣ ਧਵਨ ਤੇ ਨੋਰਾ ਫਤੇਹੀ ਨੇ ਆਪਣੀ ਅਦਾਵਾਂ ਦੇ ਨਾਲ ਸਰਦੀ ‘ਚ ਵਧਾਈ ਗਰਮੀ, ਦੇਖੋ ਵੀਡੀਓ

ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ ‘ਸਟ੍ਰੀਟ ਡਾਂਸਰ ਥ੍ਰੀਡੀ’ ਜਿਸਦਾ ਨਵਾਂ ਗੀਤ ‘ਗਰਮੀ’ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਗਰਮੀ ਗਾਣੇ ਨੂੰ ਬਾਦਸ਼ਾਹ ਤੇ ਨੇਹਾ ਕੱਕੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਗਰਮੀ ਗਾਣੇ ਦੇ ਬੋਲ ਬਾਦਸ਼ਾਹ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਵੀ ਉਨ੍ਹਾਂ ਨੇ ਖੁਦ ਹੀ ਦਿੱਤਾ ਹੈ। ਗਾਣੇ ਨੂੰ ਫ਼ਿਲਮ ਦੇ ਹੀਰੋ ਵਰੁਣ ਧਵਨ ਤੇ ਅਦਾਕਾਰਾ ਨੋਰਾ ਫਤੇਹੀ ਉੱਤੇ ਫਿਲਮਾਇਆ ਗਿਆ ਹੈ। ਗਾਣੇ ‘ਚ ਦੋਵਾਂ ਦੀ ਰੋਮਾਂਟਿਕ ਹੌਟ ਕਮਸਿਟਰੀ ਨੇ ਦੇਖਣ ਨੂੰ ਮਿਲ ਰਹੀ ਹੈ। ਜਿਸ ਨੇ ਇੰਟਰਨੈਟ ਉੱਤੇ ਗਰਮੀ ਨੂੰ ਵਧਾ ਦਿੱਤਾ ਹੈ। ਜਿਸਦੇ ਚੱਲਦੇ ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
ਇਸ ਫ਼ਿਲਮ ਨੂੰ ਵੀ ਬਾਲੀਵੁੱਡ ਦੇ ਮਸ਼ਹੂਰ ਕੋਰੀਓਗਰਾਫਰ ਅਤੇ ਨਿਰਦੇਸ਼ਕ ਰੈਮੋ ਡਿਸੂਜ਼ਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਮੁੱਖ ਰੋਲ ‘ਚ ਵਰੁਣ ਧਵਨ ਤੇ ਸ਼ਰਧਾ ਕਪੂਰ ਨਜ਼ਰ ਆਉਣਗੇ। ਇਸ ਫ਼ਿਲਮ ਦਾ ਸ਼ਾਨਦਾਰ ਟਰੇਲਰ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕਿਆ ਹੈ। ਇਸ ਫ਼ਿਲਮ ‘ਚ ਵਰੁਣ ਧਵਨ, ਸ਼ਰਧਾ ਕਪੂਰ, ਪ੍ਰਭੁਦੇਵਾ, ਨੋਰਾ ਫਤੇਹੀ ਦੇ ਦਿਲਕਸ਼ ਡਾਂਸ ਮੁਵ ਦੇਖਣ ਨੂੰ ਮਿਲਣਗੇ। ਇਹ ਫ਼ਿਲਮ ਅਗਲੇ ਸਾਲ 24 ਜਨਵਰੀ ਨੂੰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਜਾਵੇਗੀ।