ਵਰੁਣ ਧਵਨ ਤੇ ਜਾਹਨਵੀ ਕਪੂਰ ਨੇ ਸ਼ੁਰੂ ਕੀਤੀ ਫ਼ਿਲਮ ਬਵਾਲ ਦੀ ਸ਼ੂਟਿੰਗ , ਡਾਇਰੈਕਟਰ ਨੇ ਪੋਸਟ ਪਾ ਦਿੱਤੀ ਜਾਣਕਾਰੀ

By  Pushp Raj April 11th 2022 03:08 PM

ਮਸ਼ਹੂਰ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਪਹਿਲੀ ਵਾਰ ਵੱਡੇ ਪਰਦੇ 'ਤੇ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਉਣਗੇ। ਇਹ ਦੋਵੇਂ ਹੀ ਸੈਲੇਬਸ ਸਾਜਿਦ ਨਾਡਿਆਡਵਾਲਾ ਦੀ ਫ਼ਿਲਮ 'ਬਵਾਲ' 'ਚ ਇਕੱਠੇ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਖ਼ੁਦ ਇਸ ਫ਼ਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਨੇ ਸ਼ੇਅਰ ਕੀਤੀ ਹੈ।

Image Source: Instagram

ਸਾਜਿਦ ਨਾਡਿਆਡਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਹ ਜਾਣਕਾਰੀ ਸ਼ੇਅਰ ਕੀਤੀ ਹੈ। ਸਾਜਿਦ ਨੇ ਪੋਸਟ ਦੇ ਵਿੱਚ ਕਲਿੱਪ ਬੋਰਡ ਦੀ ਤਸਵੀਰ ਸ਼ੇਅਰ ਕੀਤੀ ਹੈ। ਸਾਜਿਦ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ ਉੱਤੇ ਫ਼ਿਲਮ ਦੇ ਸ਼ੁਰੂ ਹੋਣ ਦਾ ਸ਼ੁਭ ਮਹੂਰਤ ਤੇ ਤਰੀਕ ਲਿਖੀ ਹੋਈ ਹੈ। ਇਸ ਵਿੱਚ 10 ਅਪ੍ਰੈਲ ਦੀ ਤਰੀਕ ਲਿਖੀ ਹੋਈ ਵਿਖਾਈ ਦੇ ਰਹੀ ਹੈ।

Image Source: Instagram

ਨੈਸ਼ਨਲ ਐਵਾਰਡ ਜੇਤੂ ਨਿਤੀਸ਼ ਤਿਵਾਰੀ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ।ਕੁਝ ਸਮਾਂ ਪਹਿਲਾਂ ਵਰੁਣ ਧਵਨ ਨੇ ਵੀ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਕਿ ਇਹ ਫ਼ਿਲਮ ਅਗਲੇ ਸਾਲ 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ 'ਚ ਜਾਹਨਵੀ ਅਤੇ ਵਰੁਣ ਦੇ ਕਿਰਦਾਰਾਂ ਦੀ ਲਵ ਸਟੋਰੀ ਦੇਖਣ ਨੂੰ ਮਿਲੇਗੀ।

ਹੋਰ ਪੜ੍ਹੋ : ਫ਼ਿਲਮ ਬਵਾਲ 'ਚ ਇੱਕਠੇ ਨਜ਼ਰ ਆਉਣਗੇ ਵਰੁਣ ਧਵਨ ਤੇ ਜਾਹਨਵੀ ਕਪੂਰ

ਵਰੁਣ ਧਵਨ ਅਤੇ ਜਾਹਨਵੀ ਕਪੂਰ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਅਤੇ ਪ੍ਰਸ਼ੰਸਕ ਇਸ ਨਵੀਂ ਜੋੜੀ ਨੂੰ ਸਕ੍ਰੀਨ 'ਤੇ ਇਕੱਠੇ ਦੇਖਣ ਲਈ ਬਹੁਤ ਉਤਸ਼ਾਹਿਤ ਹਨ। 'ਬਾਵਾਲ' 7 ਅਪ੍ਰੈਲ, 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

Image Source: Instagram

ਵਰੁਣ ਧਵਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਕਿਆਰਾ ਅਡਵਾਨੀ ਨਾਲ ਫ਼ਿਲਮ 'ਜੁਗ ਜੁਗ ਜੀਓ' ਅਤੇ ਕ੍ਰਿਤੀ ਸੈਨਨ ਨਾਲ ਫ਼ਿਲਮ 'ਭੇੜੀਆ' 'ਚ ਵੀ ਨਜ਼ਰ ਆਉਣਗੇ। ਇਸ ਦੇ ਨਾਲ ਹੀ ਜਾਹਨਵੀ ਕਪੂਰ 'ਤਖ਼ਤ' ਅਤੇ 'ਗੁੱਡ ਲੱਕ ਜੈਰੀ' 'ਚ ਨਜ਼ਰ ਆਵੇਗੀ।

 

View this post on Instagram

 

A post shared by Nadiadwala Grandson (@nadiadwalagrandson)

Related Post