ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਦੇ ਡਰਾਈਵਰ ਮਨੋਜ ਸਾਹੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਆਪਣੇ ਡਰਾਈਵਰ ਦੀ ਮੌਤ 'ਤੇ ਵਰੁਣ ਧਵਨ ਗਮ ਦੇ ਵਿੱਚ ਡੁੱਬੇ ਹੋਏ ਨਜ਼ਰ ਆਏ। ਉਨ੍ਹਾਂ ਨੇ ਮਨੋਜ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਪਾਈ ਹੈ ਤੇ ਮਨੋਜ ਸਾਹੂ ਬਾਰੇ ਖ਼ਾਸ ਗੱਲ ਕਹੀ ਹੈ।
ਵਰੁਣ ਨੇ ਲਿਖਿਆ, " ਮਨੋਜ ਮੇਰੀ ਜ਼ਿੰਦਗੀ ਦੇ ਵਿੱਚ ਪਿਛਲੇ 26 ਸਾਲਾਂ ਤੋਂ ਨਾਲ ਸਨ, ਉਹ ਮੇਰਾ ਸਭ ਕੁਝ ਸਨ। ਆਪਣਾ ਦੁੱਖ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ, ਪਰ ਮੈਂ ਜੋ ਚਾਹੁੰਦਾ ਹਾਂ ਕਿ ਲੋਕ ਮਨੋਜ ਨੂੰ ਉਨ੍ਹਾਂ ਦੇ ਕੰਮ, ਲਗਨ ਅਤੇ ਮਿਹਨਤ ਲਈ ਯਾਦ ਕਰਦੇ ਰਹਿਣਗੇ। ਮੈਂ ਹਮੇਸ਼ਾਂ ਉਨ੍ਹਾਂ ਦਾ ਧੰਨਵਾਦੀ ਰਹਾਂਗਾ, ਮੈਂ ਤੁਹਾਨੂੰ ਆਪਣੀ ਜ਼ਿੰਦਗੀ ਮੰਨਿਆ ਸੀ ਮਨੋਜ ਦਾਦਾ।? "
View this post on Instagram
A post shared by VarunDhawan (@varundvn)
ਵਰੁਣ ਵੱਲੋਂ ਸ਼ੇਅਰ ਕੀਤੀ ਗਈ ਇਹ ਵੀਡੀਓ ਮੈਡਮ ਤੁਸਾਦ ਮਿਊਜ਼ੀਅਮ ਦੀ ਹੈ। ਇਹ ਵੀਡੀਓ ਉਸ ਸਮੇਂ ਦੀ ਹੈ ਜਦੋਂ ਵਰੁਣ ਦਾ ਬੁੱਤ ਮੈਡਮ ਤੁਸਾਦ ਮਿਊਜ਼ੀਅਮ ਵਿੱਚ ਲਗਾਇਆ ਗਿਆ ਸੀ। ਇਸ ਵਿੱਚ ਵਿਦੇਸ਼ੀ ਮਹਿਮਾਨਾਂ ਤੇ ਫੈਨਜ਼ ਵਿਚਾਲੇ ਵਰੁਣ ਨੇ ਖ਼ਾਸ ਤੌਰ 'ਤੇ ਮਨੋਜ ਨੂੰ ਲੋਕਾਂ ਦੇ ਸਾਹਮਣੇ ਲਿਆਦਾਂ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਖ਼ਾਸ ਹਿੱਸਾ ਦੱਸਿਆ। ਵਰੁਣ ਨੇ ਵੀਡੀਓ ਦੱਸਿਆ ਕਿ ਮਨੋਜ ਉਨ੍ਹਾਂ ਨਾਲ ਲਗਭਗ 26 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਹੁਣ ਵੀ ਉਨ੍ਹਾਂ ਦੇ ਨਾਲ ਹਨ। ਮਨੋਜ ਨੇ ਉਨ੍ਹਾਂ ਦੇ ਕੀਰਅਰ ਦੀ ਸ਼ੁਰੂਆਤ ਤੋਂ ਲੈ ਕੇ ਬਾਲੀਵੁੱਡ ਸਟਾਰ ਬਣਨ ਤੱਕ ਉਨ੍ਹਾਂ ਦਾ ਸਫ਼ਰ ਬੇਹੱਦ ਕਰੀਬ ਤੋਂ ਵੇਖਿਆ ਹੈ।
ਹੋਰ ਪੜ੍ਹੋ : ਐਕਟਰ ਵਰੁਣ ਧਵਨ ਦੇ ਡਰਾਈਵਰ ਮਨੋਜ ਸਾਹੂ ਦਾ ਦਿਹਾਂਤ, ਕਈ ਸਾਲਾਂ ਤੋਂ ਧਵਨ ਪਰਿਵਾਰ ਦਾ ਸੀ ਡਰਾਈਵਰ
ਮਨੋਜ ਸਾਹੂ ਨੇ ਮੰਗਲਵਾਰ ਨੂੰ ਵਰੁਣ ਨੂੰ ਮੁੰਬਈ ਦੇ ਮਹਿਬੂਬ ਸਟੂਡੀਓ ਵਿੱਚ ਛੱਡਿਆ ਚਲੇ ਗਏ ਸਨ ਅਤੇ ਉਹ ਬਾਹਰ ਸ਼ੂਟ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੇ ਸਨ। ਵਰੁਣ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਲਈ ਇਥੇ ਆਏ ਸਨ। ਵਰੁਣ ਧਵਨ ਸਟੂਡੀਓ 'ਚ ਸ਼ੂਟਿੰਗ ਦੌਰਾਨ ਬਾਹਰ ਖੜ੍ਹੇ ਮਨੋਜ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਮਨੋਜ ਨੂੰ ਨੇੜਲੇ ਲੀਲਾਵਤੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮਨੋਜ ਦੀ ਉਮਰ ਮਹਿਜ਼ 40 ਸਾਲ ਸੀ।
ਦੱਸ ਦਈਏ ਹੈ ਮਨੋਜ ਨੇ ਪਹਿਲਾਂ ਵਰੁਣ ਧਵਨ ਦੇ ਪਿਤਾ ਅਤੇ ਫਿਲਮ ਨਿਰਦੇਸ਼ਕ ਡੇਵਿਡ ਧਵਨ ਲਈ ਡਰਾਈਵਰ ਵਜੋਂ ਕੰਮ ਕੀਤਾ ਸੀ। ਬਾਅਦ ਵਿੱਚ ਮਨੋਜ ਨੇ ਵਰੁਣ ਲਈ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਮਨੋਜ ਸਾਹੂ ਪਿਛਲੇ 26 ਸਾਲਾਂ ਤੋਂ ਧਵਨ ਪਰਿਵਾਰ ਲਈ ਡਰਾਈਵਰ ਵਜੋਂ ਕੰਮ ਕਰ ਰਹੇ ਸੀ। ਮਨੋਜ ਦੇ ਦੋ ਬੱਚੇ ਹਨ। ਇਸ ਘਟਨਾ ਤੋਂ ਵਰੁਣ ਅਤੇ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਸਦਮੇ 'ਚ ਹੈ। ਧਵਨ ਪਰਿਵਾਰ ਨੇ ਮਨੋਜ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਜ਼ਿੰਮੇਵਾਰੀ ਸਾਂਭਣ ਦਾ ਫੈਸਲਾ ਲਿਆ ਹੈ। ਮਨੋਜ ਸਾਹੂ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਧੀਆਂ ਨੂੰ ਛੱਡ ਗਏੇ ਹਨ।
ਵਰੁਣ ਦੀ ਇਸ ਪੋਸਟ ਉੱਤੇ ਉਨ੍ਹਾਂ ਦੇ ਫੈਨਜ਼ ਤੇ ਕਈ ਬਾਲੀਵੁੱਡ ਸੈਲੇਬਸ ਨੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਕਮੈਂਟ ਕਰਦੇ ਹੋਏ ਲਿਖਿਆ, " RIP ਮਨੋਜ ਦਾਦਾ।"