ਵਰੁਣ ਧਵਨ ਨੇ ਪੇਸ਼ ਕੀਤੀ ਇਨਸਾਨੀਅਤ ਦੀ ਮਿਸਾਲ, ਜ਼ਖਮੀ ਹੋਏ ਇਸ ਡਾਂਸਰ ਦੇ ਇਲਾਜ ‘ਚ ਮਦਦ ਦੇ ਲਈ ਦਿੱਤੇ 5 ਲੱਖ

ਬਾਲੀਵੁੱਡ ਦੇ ਸਟਾਰ ਅਦਾਕਾਰ ਵਰੁਣ ਧਵਨ ਜੋ ਕਿ ਵਧੀਆ ਅਦਾਕਾਰ ਹੋਣ ਦੇ ਨਾਲ ਵਧੀਆ ਇਨਸਾਨ ਵੀ ਹਨ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਜੀ ਹਾਂ ਇਸ ਵਾਰ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਰਹਿਣ ਵਾਲੇ ਇੱਕ ਯੁਵਾ ਡਾਂਸਰ ਇਸ਼ਾਨ ਦੀ ਮਦਦ ਕੀਤੀ ਹੈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ ਉੱਤੇ ਚਰਚਾ ਦੇ ਵਿਸ਼ਾ ਬਣਿਆ ਹੋਇਆ ਹੈ।
View this post on Instagram
ਆਉ ਤੁਹਾਨੂੰ ਦੱਸਦੇ ਹਾਂ ਇਹ ਪੂਰਾ ਮਾਮਲਾ ਕੀ ਹੈ?
ਦਰਅਸਲ, ਹਿਪ-ਹਾਪ ਡਾਂਸਰ ਕਾਰਤਿਕ ਰਾਜਾ ਦੀ ਟੀਮ ਦੇ ਇੱਕ ਯੁਵਾ ਡਾਂਸਰ ਇਸ਼ਾਨ ਨੂੰ ਡਾਂਸਿੰਗ ਦੇ ਦੌਰਾਨ ਗਲੇ ਵਿੱਚ ਸੱਟ ਲੱਗ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਚ ਇਲਾਜ ਦੇ ਦਾਖਿਲ ਕਰਵਾਇਆ ਗਿਆ। ਇਸ਼ਾਨ ਦੀ ਵਿੱਤੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ। ਜਿਸਦੇ ਚਲਦੇ ਕਾਰਤਿਕ ਰਾਜਾ ਨੇ ਇਸ਼ਾਨ ਦੀ ਮਦਦ ਲਈ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ। ਇਹ ਪੋਸਟ ਦੇਖ ਕੇ ਵਰੁਣ ਧਵਨ ਇਸ਼ਾਨ ਦੀ ਮਦਦ ਦੇ ਲਈ ਅੱਗੇ ਆਏ।
View this post on Instagram
ਹੋਰ ਵੇਖੋ:ਦਲੇਰ ਜਿਗਰਾ ਰੱਖਣ ਵਾਲਾ ਅਨਮੋਲ ਕਵੱਤਰਾ ਲੈ ਕੇ ਆ ਰਿਹਾ ਗੀਤ 'ਦਲੇਰੀਆਂ'
ਵਰੁਣ ਧਵਨ ਨੇ ਹਿਪ ਹਾਪ ਡਾਂਸਰ ਇਸ਼ਾਨ ਦੇ ਇਲਾਜ ‘ਚ ਮਦਦ ਦੇ ਲਈ ਪੰਜ ਲੱਖ ਰੁਪਏ ਦਿੱਤੇ ਹਨ। ਇਸ਼ਾਨ ਦੀ ਇਸ ਵਿੱਤੀ ਮਦਦ ਦੇ ਲਈ ਸੋਸ਼ਲ ਮੀਡੀਆ ਉੱਤੇ ਵਰੁਣ ਧਵਨ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਹੈ। ਜੇ ਗੱਲ ਕਰੀਏ ਵਰੁਣ ਧਵਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਬਾਲੀਵੁੱਡ ਫ਼ਿਲਮ ‘ਸਟ੍ਰੀਟ ਡਾਂਸਰ 3ਡੀ’ ‘ਚ ਨਜ਼ਰ ਆਉਣ ਵਾਲੇ ਹਨ।