ਵਰੁਣ ਧਵਨ ਤੇ ਕਿਆਰਾ ਅਡਵਾਨੀ ਸਟਾਰਰ ਫਿਲਮ ਜੁਗ-ਜੁਗ ਜੀਓ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

By  Pushp Raj May 13th 2022 06:10 PM

ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜੁਗ ਜੁਗ ਜੀਓ ਨੂੰ ਲੈ ਕੇ ਸੁਰਖੀਆਂ 'ਚ ਹਨ। ਇਹ ਫਿਲਮ ਸੋਸ਼ਲ ਮੀਡੀਆ 'ਤੇ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੌਰਾਨ ਹੁਣ ਮੇਕਰਸ ਨੇ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਗਿਆ ਹੈ।

image From instagram

ਇਸ ਫਿਲਮ ਦੇ ਪੋਸਟਰ ਵਿੱਚ ਕਿਆਰਾ ਅਡਵਾਨੀ ਅਤੇ ਵਰੁਣ ਦੇ ਨਾਲ ਅਭਿਨੇਤਾ ਅਨਿਲ ਕਪੂਰ ਅਤੇ ਅਭਿਨੇਤਰੀ ਨੀਤੂ ਕਪੂਰ ਵੀ ਨਜ਼ਰ ਆ ਰਹੇ ਹਨ। ਰਿਲੀਜ਼ ਹੋਏ ਇਸ ਮੋਸ਼ਨ ਪੋਸਟਰ 'ਚ ਫਿਲਮ ਦੀ ਮੁੱਖ ਸਟਾਰ ਕਾਸਟ ਕੈਮਰੇ ਦੇ ਸਾਹਮਣੇ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

ਫਿਲਮ ਦੇ ਨਿਰਮਾਤਾ ਕਰਨ ਜੌਹਰ ਨੇ 'ਜੁਗ ਜੁਗ ਜੀਓ' ਦਾ ਮੋਸ਼ਨ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਇਸ ਪਰਿਵਾਰ ਦਾ ਹਿੱਸਾ ਬਣੋ। ਭਾਵੁਕ ਅਤੇ ਪਿਆਰ ਨਾਲ ਭਰਪੂਰ ਪਰਿਵਾਰ, ਫਿਲਮ ਆ ਰਹੀ ਹੈ। 24 ਜੂਨ ਨੂੰ ਮਿਲਦੇ ਹਾਂ ਤੁਹਾਡੇ ਨੇੜਲੇ ਸਿਨੇਮਾ ਘਰਾਂ 'ਚ '

image From instagram

ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਨੀਤੂ ਕਪੂਰ ਅਤੇ ਅਨਿਲ ਕਪੂਰ ਇਕੱਠੇ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਫਿਲਮ ਦੀ ਦਿਲਚਸਪ ਅਤੇ ਦਮਦਾਰ ਸਟਾਰ ਕਾਸਟ ਕਾਰਨ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਸ ਦੇ ਨਾਲ ਹੀ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਨਿਲ ਕਪੂਰ ਨੇ ਵੀ ਆਪਣੀ ਫਿਲਮ ਦਾ ਮੋਸ਼ਨ ਪੋਸਟਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਾ ਨੇ ਕੈਪਸ਼ਨ 'ਚ ਲਿਖਿਆ, ''ਪੂਰੀ ਦੁਨੀਆ 'ਚ ਪਰਿਵਾਰ ਨੂੰ ਮਿਲਣਾ ਮੇਰੀ ਪਸੰਦੀਦਾ ਚੀਜ਼ ਹੈ ਪਰ ਮੈਨੂੰ ਯਕੀਨ ਹੈ ਕਿ ਤੁਸੀਂ ਅਜਿਹਾ ਕਦੇ ਅਨੁਭਵ ਨਹੀਂ ਕੀਤਾ ਹੋਵੇਗਾ।''ਇਸ ਦੇ ਨਾਲ ਹੀ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਫਿਲਮ ਦੀ ਸਟਾਰ ਕਾਸਟ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

image From instagram

ਹੋਰ ਪੜ੍ਹੋ : ਛਵੀ ਮਿੱਤਲ ਨੇ ਸਰਜਰੀ ਤੋਂ ਬਾਅਦ ਪਹਿਲੀ ਵਾਰ ਸ਼ੇਅਰ ਕੀਤੀ ਜਿਮ ਸੈਲਫੀ , ਫੈਨਜ਼ ਨੇ ਕੀਤੀ ਤਾਰੀਫ

ਰਾਜ ਮਹਿਤਾ ਵੱਲੋਂ ਨਿਰਦੇਸ਼ਿਤ ਫਿਲਮ 'ਜੁਗ ਜੁਗ ਜੀਓ' ਧਰਮਾ ਪ੍ਰੋਡਕਸ਼ਨ ਦੇ ਤਹਿਤ ਬਣਾਈ ਗਈ ਹੈ। ਕਿਆਰਾ ਅਤੇ ਵਰੁਣ ਤੋਂ ਇਲਾਵਾ ਫਿਲਮ 'ਚ ਅਨਿਲ ਕਪੂਰ, ਨੀਤੂ ਕਪੂਰ, ਮਨੀਸ਼ ਪਾਲ, ਮਸ਼ਹੂਰ ਯੂਟਿਊਬਰ ਪ੍ਰਜਾਕਤਾ ਕੋਲੀ ਆਦਿ ਨਜ਼ਰ ਆਉਣਗੇ। ਹਾਲਾਂਕਿ ਹੁਣ ਤੱਕ ਮੇਕਰਸ ਨੇ ਫਿਲਮ ਦੀ ਕਹਾਣੀ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ। ਇਹ ਫਿਲਮ ਅਗਲੇ ਮਹੀਨੇ 24 ਜੂਨ ਨੂੰ ਰਿਲੀਜ਼ ਹੋਵੇਗੀ।

 

View this post on Instagram

 

A post shared by anilskapoor (@anilskapoor)

Related Post