
ਅਦਾਕਾਰ ਅਕਸ਼ੇ ਕੁਮਾਰ ਵਾਣੀ ਕਪੂਰ ਨਾਲ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਇਸ ਅਦਾਕਾਰਾ ਨਾਲ ਉਹ ਪਹਿਲੀ ਵਾਰ ਕੰਮ ਕਰ ਰਹੇ ਨੇ ਅਤੇ ਅਦਾਕਾਰਾ ਵੀ ਇਸ ਗੱਲ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਅਕਸ਼ੇ ਕੁਮਾਰ ਦੇ ਨਾਲ ਸਾਂਝੀਆਂ ਕੀਤੀਆਂ ਹਨ । ਵਾਣੀ ਕਪੂਰ ਨੇ ਅਕਸ਼ੇ ਕੁਮਾਰ ਨਾਲ ਫੋਟੋਸ਼ੂਟ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ, ਜਿੰਨੀ ਜਲਦੀ ਹੋ ਸਕੇ ਬੇਲ ਬੋਟਮ ਦੀ ਸ਼ੂਟਿੰਗ ਦਾ ਇੰਤਜ਼ਾਰ ਕਰ ਰਹੀ ਹੈ।
https://www.instagram.com/p/CCICvRLjLCq/
ਵਾਣੀ ਕਪੂਰ ਨੇ ਅਕਸ਼ੇ ਨਾਲ ਫੋਟੋਸ਼ੂਟ ਦੀਆਂ ਫੋਟੋਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।
https://www.instagram.com/p/CCDzIpFjTv8/
ਇਹ ਪਹਿਲਾ ਮੌਕਾ ਹੋਵੇਗਾ ਜਦੋਂ ਅਕਸ਼ੇ ਕੁਮਾਰ ਨਾਲ ਵਾਣੀ ਦੀ ਜੋੜੀ ਪਰਦੇ ‘ਤੇ ਨਜ਼ਰ ਆਵੇਗੀ। ਜਾਣਕਾਰੀ ਲਈ ਦੱਸ ਦੇਈਏ ਬੇਲ ਬੋਟਮ ਦਾ ਨਿਰਦੇਸ਼ਨ ਰਣਜੀਤ ਐਮ ਤਿਵਾਰੀ ਕਰਨਗੇ। ਤਾਲਾਬੰਦੀ ਦੌਰਾਨ ਫਿਲਮ ਦੀ ਸਕ੍ਰਿਪਟ ਦਾ ਕੰਮ ਪੂਰਾ ਹੋ ਗਿਆ ਹੈ। ਫਿਲਮ ਦੀ ਕਹਾਣੀ ਅਸੀਮ ਅਰੋੜਾ ਅਤੇ ਪਰਵੇਜ਼ ਸ਼ੇਖ ਨੇ ਲਿਖੀ ਹੈ। ਫਿਲਮ 2 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।