Valentine Day 2023: ਜਾਣੋ ਮਹਿਜ਼ 14 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਵੈਲੇਨਟਾਈਨ ਡੇ

By  Pushp Raj February 14th 2023 11:08 AM

Valentine Day 2023: ਸਾਲ ਦਾ ਸਭ ਤੋਂ ਰੋਮਾਂਟਿਕ ਹਫ਼ਤਾ ਯਾਨੀ ਕਿ ਵੈਲਨਟਾਈਨ ਵੀਕ ਦਾ ਅੱਜ ਆਖ਼ਰੀ ਦਿਨ ਹੈ। 14 feb ਯਾਨੀ ਕਿ ਵੈਲੇਨਟਾਈਨ ਡੇ (Valentine Day ) ਨੂੰ ਲੈ ਕੇ ਕਪਲਸ ਕਾਫੀ ਉਤਸ਼ਾਹਿਤ ਹਨ। ਵੈਲੇਨਟਾਈਨ ਡੇ (Valentine Day 2023) ਪਿਆਰ ਦਾ ਦਿਨ ਹੈ। ਇਸ ਦਿਨ ਜੋੜੇ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਹਨ। ਇੱਕ-ਦੂਜੇ ਨੂੰ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹਨ। ਵੈਲੇਨਟਾਈਨ ਡੇ ਨੂੰ ਪਿਆਰ ਕਰਨ ਵਾਲਿਆਂ ਦੇ ਦਿਨ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ।

image source: Google

ਭਾਰਤ 'ਚ ਹੀ ਨਹੀਂ, ਦੁਨੀਆਂ ਦੇ ਕਈ ਦੇਸ਼ਾਂ 'ਚ ਵੈਲੇਨਟਾਈਨ ਡੇ ਮਨਾਇਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਵੈਲੇਨਟਾਈਨ ਡੇ ਕਦੋਂ ਸ਼ੁਰੂ ਹੋਇਆ? ਵੈਲੇਨਟਾਈਨ ਡੇ ਸਿਰਫ਼ 14 ਫ਼ਰਵਰੀ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ? ਵੈਲੇਨਟਾਈਨ ਡੇ ਕਿਸ ਦੇ ਪਿਆਰ ਦੀ ਕਹਾਣੀ ਨਾਲ ਜੁੜਿਆ ਹੋਇਆ ਦਿਨ ਹੈ?

ਵੈਲੇਨਟਾਈਨ ਡੇ ਨਾਲ ਜੁੜੀ ਇਕ ਦਿਲਚਸਪ ਕਹਾਣੀ ਹੈ, ਜੋ ਕਿਸੇ ਦੇ ਪਿਆਰ ਤੇ ਕੁਰਬਾਨੀ ਨੂੰ ਸਮਰਪਿਤ ਹੈ। ਇਸ ਵੈਲੇਨਟਾਈਨ ਡੇ 'ਤੇ ਜਾਣੋ ਵੈਲੇਨਟਾਈਨ ਡੇ ਦਾ ਇਤਿਹਾਸ, 14 ਫ਼ਰਵਰੀ ਨੂੰ ਇਸ ਨੂੰ ਮਨਾਉਣ ਦਾ ਕਾਰਨ ਤੇ ਵੈਲੇਨਟਾਈਨ ਡੇ ਨੂੰ ਪਿਆਰ ਦੇ ਦਿਨ ਵਜੋਂ ਮਨਾਉਣ ਦੀ ਕਹਾਣੀ?

ਵੈਲੇਨਟਾਈਨ ਡੇ ਮਨਾਉਣ ਦੀ ਸ਼ੁਰੂਆਤ ਕਦੋਂ ਹੋਈ?

ਵੈਲੇਨਟਾਈਨ ਡੇ 14 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਰੋਮ ਦੇ ਰਾਜਾ ਕਲੌਡੀਅਸ ਦੇ ਰਾਜ ਦੌਰਾਨ ਹੋਈ ਸੀ। ਉਸ ਸਮੇਂ ਰੋਮ 'ਚ ਇੱਕ ਪਾਦਰੀ ਸੀ, ਜਿਸ ਦਾ ਨਾਂ ਸੇਂਟ ਵੈਲੇਨਟਾਈਨ ਸੀ। ਉਨ੍ਹਾਂ ਦੇ ਨਾਂ 'ਤੇ ਵੈਲੇਨਟਾਈਨ ਡੇ ਮਨਾਉਣ ਦੀ ਸ਼ੁਰੂਆਤ ਹੋਈ।

image source: Google

ਕਿਉਂ ਮਨਾਇਆ ਜਾਂਦਾ ਵੈਲੇਨਟਾਈਨ ਡੇ ?

ਅਸਲ 'ਚ ਸੇਂਟ ਵੈਲੇਨਟਾਈਨ ਨੇ ਦੁਨੀਆਂ 'ਚ ਪਿਆਰ ਨੂੰ ਉਤਸ਼ਾਹਿਤ ਕਰਨ ਬਾਰੇ ਸੋਚਿਆ ਪਰ ਉਸ ਸ਼ਹਿਰ ਦੇ ਰਾਜਾ ਕਲੌਡੀਅਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਰਾਜਾ ਦਾ ਮੰਨਣਾ ਸੀ ਕਿ ਪਿਆਰ ਤੇ ਵਿਆਹ ਮਨੁੱਖਾਂ ਦੀ ਬੁੱਧੀ ਤੇ ਸ਼ਕਤੀ ਨੂੰ ਖ਼ਤਮ ਕਰ ਦਿੰਦਾ ਹੈ। ਇਸ ਲਈ ਰਾਜੇ ਨੇ ਹੁਕਮ ਜਾਰੀ ਕੀਤਾ ਸੀ ਕਿ ਰਾਜ ਦੇ ਸਿਪਾਹੀ ਤੇ ਅਧਿਕਾਰੀ ਵਿਆਹ ਨਹੀਂ ਕਰ ਸਕਦੇ।

ਸੇਂਟ ਵੈਲੇਨਟਾਈਨ ਨੂੰ 14 ਫ਼ਰਵਰੀ ਨੂੰ ਦਿੱਤੀ ਗਈ ਸੀ ਫ਼ਾਂਸੀ

ਸੇਂਟ ਵੈਲੇਨਟਾਈਨ ਨੇ ਰਾਜੇ ਦੇ ਹੁਕਮ ਦਾ ਵਿਰੋਧ ਕਰਦੇ ਹੋਏ ਕਈ ਅਫ਼ਸਰਾਂ ਤੇ ਸਿਪਾਹੀਆਂ ਦੇ ਵਿਆਹ ਦਾ ਪ੍ਰਬੰਧ ਕੀਤਾ। ਇਸ ਤੋਂ ਰਾਜਾ ਗੁੱਸੇ 'ਚ ਆ ਗਿਆ ਤੇ ਉਸ ਨੇ 14 ਫ਼ਰਵਰੀ 269 ਨੂੰ ਸੇਂਟ ਵੈਲੇਨਟਾਈਨ ਨੂੰ ਫ਼ਾਂਸੀ ਦੇ ਦਿੱਤੀ। ਉਨ੍ਹਾਂ ਦੀ ਮੌਤ ਤੋਂ ਬਾਅਦ ਹਰ ਸਾਲ 14 ਫ਼ਰਵਰੀ ਨੂੰ ਸੇਂਟ ਵੈਲੇਨਟਾਈਨ ਦੀ ਕੁਰਬਾਨੀ ਨੂੰ ਯਾਦ ਕਰਨ ਲਈ 'ਪਿਆਰ ਦੇ ਦਿਨ' ਵਜੋਂ ਮਨਾਇਆ ਜਾਂਦਾ ਸੀ।

image source: Google

 

 

ਹੋਰ ਪੜ੍ਹੋ: Sid-Kiara: ਸਿਡ ਤੇ ਕਿਆਰਾ ਨੇ ਵਿਆਹ ਹੁੰਦੇ ਹੀ ਫੈਨਜ਼ ਨੂੰ ਦਿੱਤੀ ਖੁਸ਼ਖਬਰੀ; ਜਲਦ ਲੈ ਕੇ ਆਉਣਗੇ ਕੁਝ ਨਵਾਂ

ਸੇਂਟ ਵੈਲੇਨਟਾਈਨ ਨੇ ਜੇਲਰ ਦੀ ਧੀ ਨੂੰ ਕੀਤੀਆਂ ਸੀ ਅੱਖਾਂ ਦਾਨ

ਸੇਂਟ ਵੈਲੇਨਟਾਈਨ ਦੀ ਮੌਤ ਨੂੰ ਇੱਕ ਹੋਰ ਖ਼ਾਸ ਕਾਰਨ ਕਰਕੇ ਯਾਦ ਕੀਤਾ ਜਾਂਦਾ ਹੈ। ਉਨ੍ਹੀਂ ਦਿਨੀਂ ਸ਼ਹਿਰ ਦੇ ਜੇਲਰ ਦੀ ਜੈਕਬਸ ਨਾਂਅ ਦੀ ਇੱਕ ਧੀ ਸੀ, ਜੋ ਅੰਨ੍ਹੀ ਸੀ। ਸੇਂਟ ਵੈਲੇਨਟਾਈਨ ਨੇ ਆਪਣੀ ਮੌਤ ਸਮੇਂ ਜੇਲਰ ਦੀ ਧੀ ਨੂੰ ਆਪਣੀਆਂ ਅੱਖਾਂ ਦਾਨ ਕੀਤੀਆਂ ਸਨ। ਇਸ ਦੇ ਨਾਲ ਹੀ ਜੈਕਬਸ ਦੇ ਨਾਂ 'ਤੇ ਇੱਕ ਚਿੱਠੀ ਲਿਖੀ ਗਈ, ਜਿਸ 'ਚ ਉਸ ਨੇ ਲਿਖਿਆ, "ਤੁਹਾਡਾ ਵੈਲੇਨਟਾਈਨ"।

Related Post