Vaishali Thakkar's Last wish : ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਵੈਸ਼ਾਲੀ ਠੱਕਰ ਦੇ ਅਚਾਨਕ ਦਿਹਾਂਤ ਤੋਂ ਹਰ ਕੋਈ ਹੈਰਾਨ ਹੈ।15 ਅਕਤੂਬਰ ਨੂੰ ਵੈਸ਼ਾਲੀ ਠੱਕਰ ਨੇ ਇੰਦੌਰ ਸਥਿਤ ਆਪਣੀ ਨਿੱਜੀ ਰਿਹਾਇਸ਼ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਵੈਸ਼ਾਲੀ ਠੱਕਰ ਦੀ ਇਸ ਤਰ੍ਹਾਂ ਮੌਤ ਨੇ ਮਨੋਰੰਜਨ ਜਗਤ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਹ ਖ਼ਬਰ ਆਈ ਹੈ ਕਿ ਵੈਸ਼ਾਲੀ ਦੇ ਮਾਪਿਆਂ ਨੇ ਉਸ ਦੀ ਆਖ਼ਰੀ ਇੱਛਾ ਪੂਰੀ ਕੀਤੀ ਹੈ। ਆਓ ਜਾਣਦੇ ਹਾਂ ਕਿ ਸੀ ਵੈਸ਼ਾਲੀ ਆਖ਼ਰੀ ਇੱਛਾ।
Image Source : Instagram
ਵੈਸ਼ਾਲੀ ਦੀ ਮੌਤ ਨਾਲ ਉਸ ਦੇ ਮਾਤਾ-ਪਿਤਾ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਹੈ। 29 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਵੈਸ਼ਾਲੀ ਠੱਕਰ ਦੀ ਆਖ਼ਰੀ ਇੱਛਾ ਉਸ ਦੇ ਮਾਤਾ-ਪਿਤਾ ਨੇ ਪੂਰੀ ਕਰ ਦਿੱਤੀ ਹੈ।
ਸਸੁਰਾਲ ਸਿਮਰ ਕਾ ਅਤੇ ਯੇ ਰਿਸ਼ਤਾ ਕਯਾ ਕਹਿਲਾਤਾ ਹੈ ਵਰਗੇ ਕਈ ਟੀਵੀ ਸ਼ੋਅਸ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਵੈਸ਼ਾਲੀ ਦੀ ਮੌਤ ਨੇ ਹਰ ਕਿਸੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਹ ਸਮਾਂ ਵੈਸ਼ਾਲੀ ਦੇ ਮਾਤਾ-ਪਿਤਾ ਲਈ ਬੇਹੱਦ ਮੁਸ਼ਕਿਲ ਹੈ।
Image Source : Instagram
ਹੁਣ ਇਹ ਖ਼ਬਰ ਆ ਰਹੀ ਹੈ ਕਿ ਵੈਸ਼ਾਲੀ ਠੱਕਰ ਦੇ ਮਾਤਾ-ਪਿਤਾ ਨੇ ਆਪਣੀ ਪਿਆਰੀ ਧੀ ਦੀ ਆਖ਼ਰੀ ਇੱਛਾ ਪੂਰੀ ਕਰ ਦਿੱਤੀ ਹੈ। ਵੈਸ਼ਾਲੀ ਦੇ ਚਚੇਰੇ ਭਰਾ ਨੇ ਇਸ ਬਾਰੇ ਮੀਡੀਆ ਨਾਲ ਇਸ ਸਬੰਧੀ ਜਾਣਕਾਰੀ ਸ਼ੇਅਰ ਕੀਤੀ ਹੈ।
ਕੀ ਸੀ ਵੈਸ਼ਾਲੀ ਠੱਕਰ ਦੀ ਆਖ਼ਰੀ ਇੱਛਾ
ਦਰਅਸਲ ਵੈਸ਼ਾਲੀ ਠੱਕਰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨਾ ਚਾਹੁੰਦੀ ਸੀ, ਪਰ ਬਦਕਿਸਮਤੀ ਨਾਲ ਵੈਸ਼ਾਲੀ ਬਹੁਤ ਛੋਟੀ ਉਮਰ ਵਿੱਚ ਇਸ ਸੰਸਾਰ ਨੂੰ ਛੱਡ ਗਈ ਹੈ। ਵੈਸ਼ਾਲੀ ਨੂੰ ਉਸ ਦੀਆਂ ਅੱਖਾਂ ਬਹੁਤ ਪਸੰਦ ਸਨ ਤੇ ਆਪਣੀਆਂ ਅੱਖਾਂ ਦਾ ਬਹੁਤ ਖਿਆਲ ਰੱਖਦੀ ਸੀ।
Image Source : Instagram
ਹੋਰ ਪੜ੍ਹੋ: ਅਲੀ ਫਜ਼ਲ ਨੇ ਰਿਚਾ ਚੱਢਾ ਨਾਲ ਸ਼ੇਅਰ ਕੀਤੀਆਂ ਮਹਿੰਦੀ ਦੀਆਂ ਤਸਵੀਰਾਂ, ਪਤਨੀ ਲਈ ਲਿਖਿਆ ਮਜ਼ਾਕਿਆ ਕੈਪਸ਼ਨ
ਵੈਸ਼ਾਲੀ ਦੇ ਭਰਾ ਨੇ ਦੱਸਿਆ ਕਿ ਅਕਸਰ ਵੈਸ਼ਾਲੀ ਕਿਹਾ ਕਰਦੀ ਸੀ ਕਿ ਉਹ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰੇਗੀ। ਉਸ ਨੇ ਇਹ ਗੱਲ ਆਪਣੀ ਮਾਂ ਨੂੰ ਵੀ ਦੱਸੀ ਸੀ। ਵੈਸ਼ਾਲੀ ਠੱਕਰ ਦੇ ਮਾਤਾ-ਪਿਤਾ ਨੇ ਐਤਵਾਰ ਨੂੰ ਉਸ ਦੇ ਸਸਕਾਰ ਤੋਂ ਪਹਿਲਾਂ ਉਸ ਦੀਆਂ ਅੱਖਾਂ ਸਰਕਾਰੀ ਹਸਪਤਾਲ ਨੂੰ ਦਾਨ ਕੀਤੀਆਂ, ਤਾਂ ਜੋ ਕੋਈ ਲੋੜਵੰਦ ਉਸ ਦੀਆਂ ਖੂਬਸੂਰਤ ਅੱਖਾਂ ਰਾਹੀਂ ਇਸ ਦੁਨੀਆ ਨੂੰ ਦੇਖ ਸਕੇ।