ਹਿੱਟ ਡਿਊਟ ਜੋੜੀ ਵੱਡਾ ਗਰੇਵਾਲ ਤੇ ਦੀਪਕ ਢਿੱਲੋਂ ਇੱਕ ਵਾਰ ਫਿਰ 'ਮੁਲਾਕਾਤ' ਨਾਲ ਜਿੱਤ ਰਹੇ ਨੇ ਦਿਲ, ਦੇਖੋ ਵੀਡੀਓ

ਦੀਪਕ ਢਿੱਲੋਂ ਅਤੇ ਵੱਡਾ ਗਰੇਵਾਲ ਜਿਹੜੇ ਇਕੱਠੇ ਬਹੁਤ ਸਾਰੇ ਹਿੱਟ ਡਿਊਟ ਗਾਣੇ ਦੇ ਚੁੱਕੇ ਹਨ। ਹੁਣ ਦੋਨੋ ਇੱਕ ਹੋਰ ਗਾਣੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋ ਚੁੱਕੇ ਹਨ। ਇਸ ਗਾਣੇ ਦਾ ਨਾਮ ਹੈ 'ਮੁਲਾਕਾਤ' ਜਿਸ ਦਾ ਬੋਲ ਲਾਜਵਿੰਦਰ ਪੋਜੇਵਾਲ ਦੇ ਹਨ ਅਤੇ ਸੰਗੀਤ ਦੇਸੀ ਰੂਟਜ਼ ਨੇ ਤਿਆਰ ਕੀਤਾ ਹੈ। ਜਸਮੀਤ ਸਿੰਘ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।
ਗਾਣੇ 'ਚ ਵੱਡਾ ਗਰੇਵਾਲ ਦਾ ਚੁਲਬੁਲਾ ਪਣ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਅਕਸਰ ਪੰਜਾਬੀ ਫ਼ਿਲਮਾਂ 'ਚ ਵੀ ਉਹਨਾਂ 'ਚ ਦੇਖਣ ਨੂੰ ਮਿਲਦਾ ਹੈ। ਦੀਪਕ ਢਿੱਲੋਂ ਅਤੇ ਵੱਡਾ ਗਰੇਵਾਲ ਦੀ ਇਹ ਜੋੜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਸ਼ਕਾਂ ਦਿਲ ਜਿੱਤ ਰਹੀ ਹੈ। ਗਾਣੇ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਹੋ ਚੁੱਕਿਆ ਹੈ।
View this post on Instagram
30 october Full video “MULAKAT” #vaddagrewal #deepakdhillon #mulakat @bornstarfilms #surishtymaan
ਪਿਛਲੇ ਮਹੀਨੇ ਹੀ ਦੀਪਕ ਢਿੱਲੋਂ ਅਤੇ ਵੱਡਾ ਗਰੇਵਾਲ ਛੱਲਾ ਗੀਤ ਲੈ ਕੇ ਆਏ ਸਨ ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਨੋਂ ਚੁੰਨੀ ਤੇ ਨਾਗਣੀ ਵਰਗੇ ਗੀਤ ਇਕੱਠੇ ਦੇ ਚੁੱਕੇ ਹਨ। ਵੱਡਾ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਗੈਂਗਸਟਰ ਸੁੱਖਾ ਕਾਹਲੋਂ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਜਯੇ ਰੰਧਾਵਾ ਇਸ ਫ਼ਿਲਮ 'ਚ ਮੁੱਖ ਭੂਮਿਕਾ 'ਚ ਹਨ।