ਗਰਮੀਆਂ ‘ਚ ਸਰੀਰ ਨੂੰ ਹਾਈਡ੍ਰੇਟ ਰੱਖਣ ਦੇ ਲਈ ਅਸੀਂ ਜਿੱਥੇ ਲੱਸੀ ਦਹੀਂ ਦਾ ਵੱਡੇ ਪੱਧਰ ‘ਤੇ ਇਸਤੇਮਾਲ ਕਰਦੇ ਹਾਂ। ਉੱਥੇ ਹੀ ਜੂਸ ਦਾ ਇਸਤੇਮਾਲ ਵੀ ਵੱਡੇ ਪੱਧਰ ‘ਤੇ ਕੀਤਾ ਜਾਂਦਾ ਹੈ । ਵੱਖ ਵੱਖ ਤਰ੍ਹਾਂ ਦੇ ਫਲਾਂ ਦਾ ਜੂਸ ਵੀ ਸਰੀਰ ‘ਚ ਕਈ ਤਰ੍ਹਾਂ ਦੀਆਂ ਕਮੀਆਂ ਨੂੰ ਦੂਰ ਕਰਦਾ ਹੈ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਫਲ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਦਾ ਜੂਸ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦਾ ਹੈ ।ਅਨਾਨਾਸ (Pineapple) ਦੀ ਤਾਸੀਰ ਠੰਢੀ ਮੰਨੀ ਜਾਂਦੀ ਹੈ । ਇਸ ‘ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਹੁੰਦੀ ਹੈ ।
image From google
ਹੋਰ ਪੜ੍ਹੋ : ਸਰਦੀਆਂ ‘ਚ ਲੱਸੀ ਦਾ ਇਸ ਤਰ੍ਹਾਂ ਕਰੋ ਇਸਤੇਮਾਲ, ਹੋਣਗੇ ਕਈ ਫਾਇਦੇ
ਜੋ ਤੁਹਾਨੂੰ ਊਰਜਾ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਇਮਿਊੁਨਿਟੀ ਵਧਾਉਣ ‘ਚ ਵੀ ਕਾਰਗਰ ਸਾਬਿਤ ਹੁੰਦਾ ਹੈ । ਅਨਾਨਾਸ ਦਾ ਜੂਸ ਐਂਟੀਆਕਸੀਡੈਂਟ ਗੁਣਾਂ ਦੇ ਨਾਲ ਭਰਪੂਰ ਹੁੰਦਾ ਹੈ ।ਗਰਮੀਆਂ ‘ਚ ਅਕਸਰ ਐਨਰਜੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਲਈ ਵੱਡੇ ਪੱਧਰ ‘ਤੇ ਇਸ ਜੂਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।
image From google
ਬਲੱਡ ਪ੍ਰੈਸ਼ਰ ਦੀ ਸਮੱਸਿਆ ਵੀ ਅਕਸਰ ਗਰਮੀਆਂ ‘ਚ ਵਧ ਜਾਂਦੀ ਹੈ । ਜੇ ਤੁਸੀਂ ਰੈਗੂਲਰ ਇਸ ਜੂਸ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਦੇ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਜੇ ਤੁਸੀਂ ਮੋਟਾਪੇ ਦੀ ਸਮੱਸਿਆ ਦੇ ਨਾਲ ਜੂਝ ਰਹੇ ਹੋ ਤਾਂ ਇਹ ਜੂਸ ਤੁਹਾਨੂੰ ਲਾਭ ਪਹੁੰਚਾ ਸਕਦਾ ਹੈ । ਕਿਉਂਕਿ ਇਸ ‘ਚ ਅਜਿਹੇ ਕਈ ਗੁਣ ਹੁੰਦੇ ਹਨ ਜੋ ਮੋਟਾਪਾ ਘਟਾਉਣ ‘ਚ ਕਾਰਗਰ ਸਾਬਿਤ ਹੁੰਦੇ ਹਨ ।