ਕਰਵਾ ਚੌਥ ਦੀ ਵਧਾਈ ਦੇਣ 'ਤੇ ਟ੍ਰੋਲ ਹੋਈ ਉਰਵਸ਼ੀ ਰੌਤੇਲਾ, ਯੂਜ਼ਰਸ ਕਰ ਰਹੇ ਨੇ ਖੂਬ ਕਮੈਂਟ

Urvashi Rautela: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਫਿਲਮਾਂ 'ਚ ਘੱਟ ਹੀ ਨਜ਼ਰ ਆਉਂਦੀ ਹੈ ਪਰ ਉਹ ਸੋਸ਼ਲ ਮੀਡੀਆ ਦੀ ਦੁਨੀਆ 'ਚ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਲੱਖਾਂ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਸੁਰਖੀਆਂ ਵਿੱਚ ਹੈ।
ਹੋਰ ਪੜ੍ਹੋ : ਜਸਬੀਰ ਜੱਸੀ ਨੇ ਮਲਕੀਤ ਸਿੰਘ ਨਾਲ ਇੱਕ ਮਿੱਠੜੀ ਮੁਲਾਕਾਤ ਦੀ ਤਸਵੀਰਾਂ ਕੀਤੀਆਂ ਸ਼ੇਅਰ, ਨਾਲ ਲਿਖਿਆ ਖ਼ਾਸ ਸੁਨੇਹਾ
Image Source: Instagram
ਪੋਸਟ ਦੀ ਖਾਸ ਗੱਲ ਉਸ ਦਾ ਪਹਿਰਾਵਾ ਨਹੀਂ ਸਗੋਂ ਉਸ ਦੇ ਪੋਸਟ ਦੇ ਕੈਪਸ਼ਨ ਹਨ। ਅਦਾਕਾਰਾ ਲਗਾਤਾਰ ਅਜਿਹੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ, ਜਿਸ ਨੂੰ ਦੇਖ ਕੇ ਲੋਕਾਂ ਦਾ ਮਨ ਭਟਕ ਗਿਆ ਹੈ। ਤਸਵੀਰਾਂ ਤੋਂ ਜ਼ਿਆਦਾ ਉਨ੍ਹਾਂ ਦੇ ਕੈਪਸ਼ਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੇ ਹਨ। ਹਾਲ ਹੀ 'ਚ ਉਸ ਨੇ ਆਪਣੇ ਪ੍ਰਾਈਵੇਟ ਜੈੱਟ 'ਚ ਇਕ ਫੋਟੋ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਿਆਰ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਪਹੁੰਚੀ ਹੈ। ਪਰ ਇਸ ਵਾਰ ਕਰਵਾ ਚੌਥ ਦੀ ਵਧਾਈ ਦਿੰਦੇ ਹੋਏ ਉਹ ਟ੍ਰੋਲ ਹੋ ਗਈ।
Image Source: Instagram
ਉਰਵਸ਼ੀ ਰੌਤੇਲਾ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ 'ਚ ਉਸ ਨੇ ਚਿੱਟੇ ਅਤੇ ਮੈਰੂਨ ਰੰਗ ਦੀ ਬਾਡੀਕੋਨ ਡਰੈੱਸ ਪਾਈ ਹੋਈ ਹੈ। ਇਸ ਡਰੈੱਸ 'ਚ ਉਰਵਸ਼ੀ ਕਾਫੀ ਖੂਬਸੂਰਤ ਲੱਗ ਰਹੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿੱਚ ਟ੍ਰੋਲ ਕਰਨ ਦੀ ਕੀ ਤੁੱਕ ਹੈ? ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਪਿਛਲੇ ਕੁਝ ਸਮੇਂ ਤੋਂ ਆਪਣੀ ਕੁਝ ਪੋਸਟਾਂ ਦੇ ਕੈਪਸ਼ਨ ਕਾਰਨ ਟ੍ਰੋਲਸ ਦਾ ਸਾਹਮਣਾ ਕਰ ਰਹੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ।
Image Source: Instagramਉਰਵਰਸ਼ੀ ਨੇ ਫੋਟੋ ਦੇ ਕੈਪਸ਼ਨ 'ਚ ਲਿਖਿਆ, 'ਚੰਨ ਦੀ ਰੋਸ਼ਨੀ ਇਸ ਵਾਰ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇ। ਕਰਵਾ ਚੌਥ ਦੀ ਪਹਿਲਾਂ ਤੋਂ ਵਧਾਈ ਹੋਵੇ।' ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ 'ਚ ਲਾਈਕਸ ਤੇ ਵੱਡੀ ਗਿਣਤੀ 'ਚ ਕਮੈਂਟ ਆ ਚੁੱਕੇ ਹਨ।
ਯੂਜ਼ਰਸ ਦੇ ਕਮੈਂਟਸ ਦਾ ਸਿਲਸਿਲਾ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ 'ਤੇ ਹੁਣ ਤੱਕ 4 ਹਜ਼ਾਰ ਤੋਂ ਵੱਧ ਕਮੈਂਟਸ ਆ ਚੁੱਕੇ ਹਨ। ਇਸ ਪੋਸਟ 'ਤੇ ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ 'ਤੁਸੀਂ ਅਜਿਹਾ ਕਿਉਂ ਕਰ ਰਹੇ ਹੋ ਜੋ ਤੁਹਾਡਾ ਆਤਮ ਸਨਮਾਨ ਨੂੰ ਠੇਸ ਪਹੁੰਚਾਵੇ ਹੈ?' ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਯੇ ਰਿਸ਼ਭ ਪੰਤ ਕੇ ਲਈ ਲਗਤਾ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਭਾਈ ਕੋ ਕ੍ਰਿਕੇਟ ਪੇ ਧਿਆਨ ਦੇਣੇ ਦਓ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਰਵਸ਼ੀ ਆਪਣੀ ਪੋਸਟ ਦੇ ਕੈਪਸ਼ਨ ਨੂੰ ਲੈ ਕੇ ਕਾਫੀ ਟ੍ਰੋਲਿੰਗ ਦਾ ਸ਼ਿਕਾਰ ਹੋਈ ਸੀ।
View this post on Instagram