ਉਰਫੀ ਜਾਵੇਦ ਨੂੰ ਦੁਬਈ ‘ਚ ਪੁਲਿਸ ਨੇ ਲਿਆ ਹਿਰਾਸਤ ‘ਚ, ਜਾਣੋ ਕੀ ਹੈ ਪੂਰਾ ਮਾਮਲਾ!

Urfi Javed detained in Dubai : ਉਰਫੀ ਜਾਵੇਦ ਹਮੇਸ਼ਾ ਆਪਣੇ ਅਤਰੰਗੀ ਫੈਸ਼ਨ ਸੈਂਸ ਕਰਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਆਪਣੇ ਅਜੀਬੋ-ਗਰੀਬ ਜਿਹੇ ਕੱਪੜੇ ਪਾ ਕੇ ਉਹ ਅਕਸਰ ਹੀ ਸੜਕਾਂ 'ਤੇ ਨਜ਼ਰ ਆਉਂਦੀ ਰਹਿੰਦੀ ਹੈ, ਜਿਸ ਕਰਕੇ ਉਰਫੀ ਨੂੰ ਕਈ ਵਾਰ ਟ੍ਰੋਲ ਵੀ ਕੀਤਾ ਗਿਆ ਹੈ। ਹਾਲਾਂਕਿ, ਉਰਫੀ ਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੈ। ਪਰ ਉਰਫੀ ਦੀ ਇਸ ਹਰਕਤ ਨੇ ਉਨ੍ਹਾਂ ਨੂੰ ਦੁਬਈ ਵਿੱਚ ਮੁਸ਼ਕਿਲ ਵਿੱਚ ਪਾ ਦਿੱਤਾ ਹੈ।। ਜਿਸ ਤੋਂ ਬਾਅਦ ਉਸ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ।
Image Source : Instagram
ਹੋਰ ਪੜ੍ਹੋ : ਕੀ ਜਲਦ ਹੀ ਮੰਮੀ-ਪਾਪਾ ਬਣਨ ਵਾਲੇ ਨੇ ਦ੍ਰਿਸ਼ਟੀ ਗਰੇਵਾਲ ਤੇ ਅਭੈ ਅਤਰੀ? ਇਸ ਪੋਸਟ ‘ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ
ਉਰਫੀ ਜਾਵੇਦ ਫਿਲਹਾਲ ਮੁਸੀਬਤ ਵਿੱਚ ਹੈ। ਉਹ ਦੁਬਈ ਵਿੱਚ ਇੱਕ ਜਨਤਕ ਸਥਾਨ 'ਤੇ ਇੱਕ ਛੋਟੀ ਆਊਟਫਿੱਟ ਪਹਿਨ ਕੇ ਸ਼ੂਟਿੰਗ ਕਰਦੀ ਹੋਈ ਫੜੀ ਗਈ ਹੈ ਅਤੇ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ।
Image Source : Instagram
ਅਸਲ 'ਚ ਉਰਫੀ ਹਾਲ ਹੀ 'ਚ ਆਪਣੇ ਆਉਣ ਵਾਲੇ ਪ੍ਰੋਜੈਕਟ ਦੀ ਸ਼ੂਟਿੰਗ ਲਈ ਦੁਬਈ ਗਈ ਸੀ ਅਤੇ ਉੱਥੇ ਉਹ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਰਹੀ ਹੈ। ਉਰਫੀ ਅਤਰੰਗੀ ਡਰੈੱਸ ਦੇ ਨਾਲ ਆਪਣੇ ਟ੍ਰਿਪ ਦੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਲਗਾਤਾਰ ਪ੍ਰਸ਼ੰਸਕਾਂ ਲਈ ਸ਼ੇਅਰ ਕਰ ਰਹੀ ਹੈ। ਹਾਲਾਂਕਿ, ਇੱਕ ਨਵੀਂ ਰਿਪੋਰਟ ਦੇ ਮੁਤਾਬਕ, ਉਰਫੀ ਨੇ ਬਹੁਤ ਹੀ ਰਿਵੀਲਿੰਗ ਡਰੈੱਸ ਪਾ ਕੇ 'ਓਪਨ ਏਰੀਆ' ਵਿੱਚ ਇੱਕ ਵੀਡੀਓ ਸ਼ੂਟ ਕੀਤਾ ਹੈ। ਦੁਬਈ ਵਿੱਚ ਖੁੱਲੇ ਖੇਤਰਾਂ ਵਿੱਚ ਅਜਿਹੇ ਪਹਿਰਾਵੇ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਹੈ। ਰਿਪੋਰਟ ਮੁਤਾਬਕ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਪੁੱਛਗਿੱਛ ਕਰ ਰਹੀ ਹੈ।
Image Source : Instagram
ਜਿਸ ਕਾਰਨ ਦੁਬਈ ਵਿੱਚ ਅਧਿਕਾਰੀਆਂ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਯੂਏਈ ਵਿੱਚ ਸਥਾਨਕ ਅਧਿਕਾਰੀ ਉਰਫੀ ਦੀ ਭਾਰਤ ਵਾਪਸੀ ਟਿਕਟ ਨੂੰ ਵੀ ਮੁਲਤਵੀ ਕਰ ਸਕਦੇ ਹਨ। ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਉਰਫੀ ਨੇ ਆਪਣਾ ਇੱਕ ਵੀਡੀਓ ਹਸਪਤਾਲ ਤੋਂ ਵੀ ਸ਼ੇਅਰ ਕੀਤਾ ਸੀ, ਜਿਸ ਵਿੱਚ ਉਸ ਨੇ ਆਪਣੀ ਬਿਮਾਰੀ ਵਾਰ ਵੀ ਦੱਸਿਆ ਸੀ।