ਅਮਿਤਾਬ ਬੱਚਨ ਦੀ ਫ਼ਿਲਮ 'ਠਗਸ ਆਫ ਹਿੰਦੋਸਤਾਨ' ਦਾ ਦੂਸਰਾ ਪੋਸਟਰ ਹੋਇਆ ਰਿਲੀਜ਼

By  Rajan Sharma September 25th 2018 11:42 AM

ਜਲਦ ਰਿਲੀਜ਼ ਹੋਣ ਵਾਲੀ ਫ਼ਿਲਮ 'ਠਗਸ ਆਫ ਹਿੰਦੋਸਤਾਨ' ਬੜੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਹੈ | ਇਹ ਫ਼ਿਲਮ ਯਸ਼ਰਾਜ ਫ਼ਿਲਮ ਦੇ ਬੈਨਰ ਹੇਠ ਬਣੀ ਹੈ |ਹਾਲ ਹੀ 'ਚ ਫ਼ਿਲਮ ਦਾ ਇੱਕ ਬੜਾ ਹੀ ਦਮਦਾਰ ਲੁੱਕ ਵਾਲਾ ਪੋਸਟਰ ਰਿਲੀਜ਼ ਹੋਇਆ ਹੈ ਜਿਸਨੇ ਫਿਲਮ ਦੇ ਪ੍ਰਤੀ ਫੈਨਸ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।

Thugs Of Hindostan: Amitabh Bachchan Sets Twitter On Fire With His Khudabaksh Looks Thugs Of Hindostan: Amitabh Bachchan Sets Twitter On Fire With His Khudabaksh Looks

ਹਾਲ ਹੀ 'ਚ ਯਸ਼ ਰਾਜ ਫਿਲਮਸ ਦੁਆਰਾ ਟਵਿਟਰ ਅਕਾਊਂਟ 'ਤੇ ਫਿਲਮ ਦਾ ਇਕ ਹੋਰ ਨਵਾਂ ਪੋਸਟਰ ਸ਼ੇਅਰ ਕੀਤਾ। ਇਹ ਫਿਲਮ ਦਾ ਪਹਿਲਾ ਪੋਸਟਰ ਹੈ ਜਿਸ 'ਚ ਆਮਿਰ, ਅਮਿਤਾਭ, ਕੈਟਰੀਨਾ ਅਤੇ ਫਾਤਿਮਾ ਦੀ ਸਭ ਇਕੱਠੇ ਦੇਖਣ ਨੂੰ ਮਿਲ ਰਹੇ ਹਨ| ਦੱਸ ਦੇਈਏ ਕੀ 27 ਸਤੰਬਰ ਨੂੰ ਇਸ ਫਿਲਮ ਦਾ ਪਹਿਲਾ ਟਰੇਲਰ ਰਿਲੀਜ਼ ਹੋਣ ਜਾ ਰਿਹਾ ਹੈ।

ਹੋਰ ਪੜੋ :  ਠੱਗਸ ਆਫ਼ ਹਿੰਦੁਸਤਾਨ ਦੇ ਸੈੱਟ ਉੱਤੇ ਦੰਗਲ ਦੀ ਇਸ ਅਦਕਾਰਾ ਨੇ ਸਾਂਝਾ ਕਿੱਤੀਆਂ ਤਸਵੀਰਾਂ

https://twitter.com/yrf/status/1044463611668811777

ਗੱਲ ਫ਼ਿਲਮ ਦੀ ਕਰੀਏ ਤਾਂ ਫਿਲਮ 'ਚ ਅਮਿਤਾਭ ਖੁਦਾਬਖਸ਼ ਦੇ ਕਿਰਦਾਰ 'ਚ ਨਜ਼ਰ ਆਉਣਗੇ, ਉੱਥੇ ਹੀ ਕੈਟਰੀਨਾ ਫਿਲਮ 'ਚ ਸੁਰੈਯਾ ਦੇ ਕਿਰਦਾਰ ਨਿਭਾਅ ਰਹੀ ਹੈ। ਗੱਲ ਕੀਤੀ ਜਾਵੇ ਫਾਤਿਮਾ ਸਨਾ ਸ਼ੇਖ ਦੀ ਤਾਂ ਉਹ ਫਿਲਮ 'ਚ ਇਕ ਯੋਧਾ ਜ਼ਫੀਰਾ ਦੀ ਭੂਮਿਕਾ 'ਚ ਹੈ। ਕੱਲ੍ਹ ਹੀ ਮੇਕਰਜ਼ ਵਲੋਂ ਆਮਿਰ ਖਾਨ ਦੇ ਲੁੱਕ ਨੂੰ ਰਿਵੀਲ ਕੀਤਾ ਗਿਆ ਅਤੇ ਫਿਰੰਗੀ ਦੇ ਰੂਪ 'ਚ ਆਮਿਰ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ।

https://www.instagram.com/p/BoGM2qmH1Bj/?tagged=thugsofhindostan

ਵਿਜੈ ਕ੍ਰਿਸ਼ਣਾ ਅਚਾਰਿਆ ਦੁਆਰਾ ਡਾਇਰੈਕਟ ਕੀਤੀ ਗਈ ਇਹ ਫਿਲਮ 8 ਨਵੰਬਰ ਨੂੰ ਸਿਨੇਮਾਘਰਾਂ 'ਚ ਧਮਾਲਾਂ ਪਾਉਣ ਆ ਰਹੀ ਹੈ|

Related Post