ਸੱਜੀ-ਧੱਜੀ ਕੈਟਰੀਨਾ ਕੈਫ ਦੀਆਂ ਅਣਦੇਖੀਆਂ ਤਸਵੀਰਾਂ ਹੋਈਆਂ ਵਾਇਰਲ, ਲੋਕ ਪੁੱਛ ਰਹੇ ਨੇ ਕੀ ਬੇਬੀ ਸ਼ਾਵਰ ਹੋ ਗਿਆ ਹੈ?

ਆਲੀਆ ਭੱਟ ਤੋਂ ਬਾਅਦ ਹਰ ਕਿਸੇ ਦੀ ਨਜ਼ਰ ਕੈਟਰੀਨਾ ਕੈਫ ਉਪਰ ਟਿੱਕੀਆਂ ਹੋਈਆਂ ਹਨ। ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣਾ ਜਨਮਦਿਨ ਮਨਾਉਣ ਲਈ ਮਾਲਦੀਵ ਗਈ ਹੋਈ ਹੈ। ਅਦਾਕਾਰਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਕੈਟਰੀਨਾ ਦੀ ਇਕ ਅਣਦੇਖੀ ਤਸਵੀਰ ਸਾਹਮਣੇ ਆਈ ਹੈ, ਜਿਸ ਕਾਰਨ ਉਸ ਦੇ ਪ੍ਰੈਗਨੈਂਸੀ ਅਤੇ ਬੇਬੀ ਸ਼ਾਵਰ ਦੀਆਂ ਚਰਚਾਵਾਂ ਨੇ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ।
ਹੋਰ ਪੜ੍ਹੋ : ਜੇਕਰ ਕ੍ਰਿਸ ਰੌਕ ਨੇ ਉਡਾਇਆ ਹੁੰਦਾ ਟਵਿੰਕਲ ਖੰਨਾ ਦਾ ਮਜ਼ਾਕ ਤਾਂ...! ਅਕਸ਼ੈ ਕੁਮਾਰ ਨੇ ਕਿਹਾ- ‘ਮੈਂ ਉਸਦਾ ਅੰਤਿਮ ਸੰਸਕਾਰ...’
ਅਸਲ 'ਚ ਸਾਹਮਣੇ ਆਈ ਇਸ ਤਸਵੀਰ 'ਚ ਕੈਟਰੀਨਾ ਕੈਫ ਹੱਥਾਂ 'ਚ ਮਹਿੰਦੀ ਲੱਗੀ ਅਤੇ ਪੂਰੀ ਤਰ੍ਹਾਂ ਸੱਜੀ ਧੱਜੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਭਿਨੇਤਰੀ ਦੀ ਮਾਂਗ 'ਚ ਸਿੰਦੂਰ ਵੀ ਨਜ਼ਰ ਆ ਰਿਹਾ ਹੈ। ਇਸ ਤਸਵੀਰ 'ਚ ਕੈਟਰੀਨਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਇਕ ਔਰਤ ਨੂੰ ਜੱਫੀ ਪਾ ਕੇ ਪੋਜ਼ ਦੇ ਰਹੀ ਹੈ। ਕੈਟਰੀਨਾ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਲੋਕ ਸੋਸ਼ਲ ਮੀਡੀਆ 'ਤੇ ਸਵਾਲ ਪੁੱਛ ਰਹੇ ਹਨ, ਕੀ ਅਦਾਕਾਰਾ ਦੀ ਬੇਬੀ ਸ਼ਾਵਰ ਦੀ ਰਸਮ ਵੀ ਹੋ ਗਈ ਹੈ?
ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ ਹੈ। ਇਹ ਕੈਟਰੀਨਾ ਦੀ ਕੋਈ ਨਵੀਂ ਤਸਵੀਰ ਨਹੀਂ ਹੈ ਬਲਕਿ ਵਿਆਹ ਦੀ ਇੱਕ ਥ੍ਰੋਬੈਕ ਤਸਵੀਰ ਹੈ ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਸਵੀਰ 'ਚ ਕੈਟਰੀਨਾ ਕਾਫੀ ਖੂਬਸੂਰਤ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਉਸ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਨੇ ਅਤੇ ਸ਼ੇਅਰ ਵੀ ਕਰ ਰਹੇ ਹਨ।
ਜਾਣਕਾਰੀ ਲਈ ਦੱਸ ਦੇਈਏ ਕਿ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਮਾਲਦੀਵ ਤੋਂ ਵਾਪਿਸ ਆ ਰਹੇ ਹਨ। ਕੁਝ ਸਮਾਂ ਪਹਿਲਾਂ ਇਸ ਜੋੜੇ ਨੂੰ ਮਾਲਦੀਵ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਵੀ ਅਭਿਨੇਤਰੀ ਕਾਫੀ ਢਿੱਲੇ ਕੱਪੜਿਆਂ 'ਚ ਨਜ਼ਰ ਆਈ, ਜਿਸ ਕਾਰਨ ਉਨ੍ਹਾਂ ਦੀ ਪ੍ਰੈਗਨੈਂਸੀ ਦੀਆਂ ਚਰਚਾਵਾਂ ਨੂੰ ਹੋਰ ਹਵਾ ਮਿਲ ਗਈ ਹੈ। ਪਰ ਅਜੇ ਤੱਕ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪ੍ਰੈਗਨੈਂਸੀ ਦੀ ਖਬਰ ਉੱਤੇ ਆਪਣੀ ਕੋਈ ਪੁਸ਼ਟੀ ਨਹੀਂ ਕੀਤੀ ਹੈ।
View this post on Instagram
View this post on Instagram