
ਮਸ਼ਹੂਰ ਕਮੇਡੀਅਨ ਅਤੇ ਐਕਟਰ ਮਹਿਮੂਦ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਸਨ । ਅੱਜ ਦੇ ਹੀ ਦਿਨ ਉਨ੍ਹਾਂ ਦਾ ਦਿਹਾਂਤ 2004 'ਚ ਹੋਇਆ ਸੀ । ਉਨ੍ਹਾਂ ਨੇ ਇੱਕ ਲੰਬਾ ਸਮਾਂ ਬਾਲੀਵੁੱਡ 'ਤੇ ਰਾਜ ਕੀਤਾ ਸੀ । ਮਹਿਮੂਦ ਇੱਕ ਅਜਿਹੇ ਅਦਾਕਾਰ ਸਨ । ਜਿਨ੍ਹਾਂ ਨੇ ਇੱਕ ਬਾਲ ਕਲਾਕਾਰ ਦੇ ਤੌਰ 'ਤੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।
ਹੋਰ ਵੇਖੋ:ਬਾਲਾ ਸਾਹਿਬ ਠਾਕਰੇ ਨੇ ਸੁਖਵਿੰਦਰ ਤੋਂ ਸ੍ਰੀ ਦਰਬਾਰ ਸਾਹਿਬ ਬਾਰੇ ਪੁੱਛੀ ਸੀ ਇਹ ਗੱਲ
ਉਨ੍ਹਾਂ ਨੇ ਫ਼ਿਲਮਾਂ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ । ਭਾਵੇਂ ਉਹ ਸੰਜੀਦਾ ਹੋਣ ਜਾਂ ਫਿਰ ਲੋਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾਉਣ ਵਾਲੇ ਹੋਣ । ਮਹਿਮੂਦ ਨੂੰ ਖੇਡ –ਖੇਡ 'ਚ ਹੀ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲ ਗਿਆ ਸੀ ।
ਦਰਅਸਲ ਅਸ਼ੋਕ ਕੁਮਾਰ ਇੱਕ ਫ਼ਿਲਮ ਦੀ ਸ਼ੁਟਿੰਗ ਕਰ ਰਹੇ ਸਨ ਇਸੇ ਦੌਰਾਨ ਉਨ੍ਹਾਂ ਨੂੰ ਬਾਲ ਕਲਾਕਾਰ ਦੀ ਲੋੜ ਸੀ । ਸ਼ੂਟਿੰਗ ਵਾਲੀ ਲੋਕੇਸ਼ਨ 'ਤੇ ਹੀ ਇੱਕ ਬੱਚਾ ਖੇਡ ਰਿਹਾ ਸੀ ਉਹ ਕਾਫੀ ਸ਼ਰਾਰਤੀ ਸੀ ਅਤੇ ਅਸ਼ੋਕ ਕੁਮਾਰ ਦੀ ਨਜ਼ਰ ਉਨ੍ਹਾਂ 'ਤੇ ਪੈ ਗਈ ਅਤੇ ਉਨ੍ਹਾਂ ਨੇ ਮਹਿਮੂਦ ਨੂੰ ਆਪਣੀ ਫ਼ਿਲਮ 'ਚ ਲੈ ਲਿਆ । ਕਿਹਾ ਜਾਂਦਾ ਹੈ ਮਹਿਮੂਦ ਕਿਸੇ ਦਾ ਅਹਿਸਾਨ ਨਹੀਂ ਸਨ ਲੈਂਦੇ । ਬਾਲੀਵੁੱਡ 'ਚ ਜਿੰਨੀਆਂ ਵੀ ਫ਼ਿਲਮਾਂ 'ਚ ਉਨ੍ਹਾਂ ਨੇ ਕੰਮ ਕੀਤਾ ਉਹ ਉਨ੍ਹਾਂ ਨੇ ਆਪਣੇ ਹੀ ਦਮ 'ਤੇ ਹਾਸਲ ਕੀਤੀਆਂ ਸਨ । ਉਹ ਆਪਣੇ ਗੁਜ਼ਾਰੇ ਲਈ ਕਈ ਹੀਰੋਇਨਾਂ ਨੂੰ ਟੇਬਲ ਟੈਨਿਸ ਵੀ ਸਿਖਾਉਂਦੇ ਸਨ ।