ਟੋਕਿਓ ਓਲੰਪਿਕਸ ਦੇ ਮੈਡਲ ਤਿਆਰ ਹੋਣ ਦੀ ਅਨੋਖੀ ਕਹਾਣੀ, ਇਲੈਕਟ੍ਰੋਨਿਕ ਕਚਰੇ ਨਾਲ ਤਿਆਰ ਕੀਤੇ ਗਏ ਮੈਡਲ
Lajwinder kaur
August 6th 2021 03:17 PM
ਏਨੀਂ ਦਿਨੀਂ ਹਰ ਇੱਕ ਦੀ ਨਜ਼ਰ ਟੋਕਿਓ ਓਲੰਪਿਕਸ ਉੱਤੇ ਟਿਕੀ ਹੋਈ ਹੈ। ਅੱਜ ਤੁਹਾਨੂੰ ਦੱਸਦੇ ਹਾਂ ਇਸ ਵਾਰ ਤਿਆਰ ਹੋਏ ਓਲੰਪਿਕਸ ਮੈਡਲ ਬਾਰੇ । ਜਾਪਾਨ ਇੱਕ ਅਜਿਹਾ ਮੁਲਕ ਹੈ, ਜੋ ਤਕਨੀਕ ਦੇ ਮਾਮਲੇ ਵਿੱਚ ਆਪਣੀ ਇਨੋਵੇਸ਼ਨ ਦੇ ਲਈ ਜਾਣਿਆ ਜਾਂਦਾ ਹੈ । ਇੱਥੇ ਦੇ ਨਾਗਰਿਕ ਅਨੁਸ਼ਾਸਨ ਅਤੇ ਕੁਦਰਤ ਨੂੰ ਸਾਂਭ ਕੇ ਰੱਖਣ ਵਾਲੇ ਮੰਨੇ ਜਾਂਦੇ ਨੇ । ਇਸੇ ਲਈ ਜਦੋਂ ਜਾਪਾਨ ਦੀ ਰਾਜਧਾਨੀ ਟੋਕਿਓ ਵਿੱਚ ਓਲੰਪਿਕਸ ਕਰਵਾਏ ਜਾਣ ਦਾ ਐਲਾਨ ਹੋਇਆ, ਤਾਂ ਇਸ ਦੇਸ਼ ਨੇ ਇੱਕ ਅਜਿਹੀ ਪਹਿਲ ਕੀਤੀ, ਜੋ ਨਾ ਸਿਰਫ ਸ਼ਲਾਘਾਯੋਗ ਸੀ, ਸਗੋਂ ਨਿਵੇਕਲੀ ਵੀ ਸੀ। ਇਹ ਪਹਿਲ ਸੀ ਇਲੈਕਟ੍ਰੋਨਿਕ ਕਚਰੇ ਨਾਲ ਓਲੰਪਿਕ ਦੇ 5000 ਮੈਡਲ ਤਿਆਰ ਕਰਨ ਦੀ। ਜੀ ਹਾਂ ਇਹ ਸੁਣ ਕੇ ਇੱਕ ਵਾਰ ਤਾਂ ਹਰ ਕੋਈ ਹੈਰਾਨ ਹੋ ਜਾਂਦਾ ਹੈ। ਪਰ ਇਹ ਸੱਚ ਹੈ ਜੋ ਕਿ ਜਪਾਨ ਨੇ ਕਰਕੇ ਦਿਖਾ ਦਿੱਤਾ ਹੈ। ਜੋ ਮੈਡਲ ਤੁਸੀਂ ਟੋਕਿਓ ਓਲੰਪਿਕਸ ਦੇ ਜੇਤੂਆਂ ਦੇ ਗਲੇ ਵਿੱਚ ਦੇਖ ਰਹੇ ਹੋ, ਉਹ ਸਾਰੇ ਮੈਡਲ ਪੁਰਾਣੇ ਮੋਬਾਈਲ ਫੋਨ, ਲੈਪਟਾਪ, ਕੰਪਿਊਟਰ ਤੇ ਹੋਰ ਇਲੈਕਟ੍ਰੋਨਿਕ ਵੇਸਟ ਨਾਲ ਬਣਾਏ ਗਏ ਨੇ।