ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, 21 ਸਾਲਾ ਮਾਡਲ ਨੇ ਕੀਤੀ ਖੁਦਕੁਸ਼ੀ, 1 ਮਹੀਨੇ ‘ਚ 5 ਅਭਿਨੇਤਰੀਆਂ ਨੇ ਦਿੱਤੀ ਜਾਨ

ਮਨੋਰੰਜਨ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈਮ ਹੈ । ਖ਼ਬਰਾਂ ਮੁਤਾਬਕ 21 ਸਾਲ ਦੀ ਮਾਡਲ ਪੂਜਾ ਸਰਕਾਰ (Pooja Sarkar) ਨੇ ਖੁਦਕੁਸ਼ੀ ਕਰ ਲਈ ਹੈ । ਮਾਡਲ ਦੀ ਲਾਸ਼ ਪੱਖੇ ਦੇ ਨਾਲ ਲਟਕਦੀ ਮਿਲੀ ਹੈ । ਦੱਸ ਦਈਏ ਕਿ ਪਿਛਲੇ ਇੱਕ ਮਹੀਨੇ ਤੋਂ ਖੁਦਕੁਸ਼ੀ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ । ਖੁਦਕੁਸ਼ੀ ਦਾ ਇਹ ਪੰਜਵਾਂ ਮਾਮਲਾ ਸਾਹਮਣੇ ਆਇਆ ਹੈ ।
image From google
ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਹੁਣ ਇਸ ਅਦਾਕਾਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
ਮਾਡਲ ਅਤੇ ਵਿਦਿਆਰਥਣ ਪੂਜਾ ਸਰਕਾਰ ਦੀ ਖੁਦਕੁਸ਼ੀ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ ਉਸ ਦੇ ਕਮਰੇ ਚੋਂ ਕੋਈ ਹਿੱਲਜੁਲ ਨਹੀਂ ਹੋਈ ਅਤੇ ਕਮਰਾ ਵੀ ਬੰਦ ਸੀ । ਜਿਸ ਤੋਂ ਬਾਅਦ ਮਕਾਨ ਮਾਲਕ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦਰਵਾਜ਼ਾ ਖੁਲਵਾਇਆ ਤਾਂ ਮਾਡਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ।
image From google
ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, ਟੀਵੀ ਅਦਾਕਾਰਾ ਰਸ਼ਮੀਰੇਖਾ ਓਝਾ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼
ਮਾਡਲ ਨੇ ਖੁਦਕੁਸ਼ੀ ਕਿਉਂ ਕੀਤੀ ਇਸ ਦੇ ਕਾਰਨਾਂ ਦਾ ਖੁਲਾਸਾ ਤਾਂ ਨਹੀਂ ਹੋ ਸਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਮਾਡਲ ਆਪਣੀ ਸਹੇਲੀ ਦੇ ਨਾਲ ਕਿਸੇ ਰੈਸਟੋਰੈਂਟ ‘ਚ ਗਈ ਸੀ । ਘਰ ਆਉਣ ਤੋਂ ਬਾਅਦ ਉਸ ਨੇ ਖੁਦ ਨੂੰ ਇੱਕ ਕਮਰੇ ‘ਚ ਬੰਦ ਕਰ ਲਿਆ ਸੀ ।
image From google
ਮ੍ਰਿਤਕਾ ਦੇ ਕਮਰੇ ਚੋਂ ਕਿਸੇ ਤਰ੍ਹਾਂ ਦਾ ਕੋਈ ਵੀ ਸੂਸਾਈਡ ਨੋਟ ਪੁਲਿਸ ਨੂੰ ਨਹੀਂ ਮਿਲਿਆ ਹੈ । ਉਹ ਇੱਕਲੀ ਹੀ ਕਿਰਾਏ ਦੇ ਕਮਰੇ ‘ਚ ਰਹਿੰਦੀ ਸੀ । ਕੋਲਕਾਤਾ ‘ਚ ਇਸ ਤਰ੍ਹਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬਿਦਿਸ਼ਾ ਮਜੂਮਦਾਰ, ਪੱਲਵੀ ਡੇ, ਮੰਜੂਸ਼ਾ ਨਿਯੋਗੀ ਅਤੇ ਸਰਸਵਤੀ ਦਾਸ ਖੁਦਕੁਸ਼ੀ ਦਾ ਰਾਹ ਅਪਣਾ ਚੁੱਕੇ ਹਨ।