ਸੰਯੁਕਤ ਰਾਸ਼ਟਰ ਨੇ ਅਦਾਕਾਰਾ ਪ੍ਰਿਯੰਕਾ ਚੋਪੜਾ ਖਿਲਾਫ ਪਾਕਿਸਤਾਨ ਦੀ ਮੰਗ ਠੁਕਰਾਈ

By  Shaminder August 23rd 2019 05:45 PM

ਭਾਰਤੀ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਕਸ਼ਮੀਰ ਸਟੈਂਡ 'ਤੇ ਪਾਕਿਸਤਾਨ ਕਾਫੀ ਬੌਖਲਾਹਟ 'ਚ ਹੈ । ਇਸੇ ਕਰਕੇ ਪਾਕਿਸਤਾਨ ਵੱਲੋਂ ਅਦਾਕਾਰਾ ਨੂੰ ਯੂਨੀਸੇਫ ਦੇ ਸਦਭਾਵਨਾ ਅਹੁਦੇ ਤੋਂ ਪ੍ਰਿਯੰਕਾ ਚੋਪੜਾ ਨੂੰ ਹਟਾਏ ਜਾਣ ਦੀ ਮੰਗ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਸੀ ।ਪਰ ਇਸ ਮੰਗ ਨੂੰ ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਠੁਕਰਾ ਦਿੱਤਾ ਹੈ ।

ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫੇਨ ਦੁਜਾਰਿਕ ਨੇ ਰੱਦ ਕਰ ਦਿੱਤਾ ਹੈ।

ਹੋਰ ਵੇਖੋ:ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾਉਣ ਲਈ ਏਨੇਂ ਕਰੋੜ ਲੈਂਦੀ ਹੈ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ

priyanka chopra के लिए इमेज परिणाम

ਉਨ੍ਹਾਂ ਕਿਹਾ ਕਿ ਪੀਸੀ ਨੂੰ ਖੁਦ ਨਾਲ ਸਬੰਧਤ ਮੁੱਦਿਆਂ 'ਤੇ ਨਿੱਜੀ ਤੌਰ 'ਤੇ ਬੋਲਣ ਦਾ ਅਧਿਕਾਰ ਹੈ।ਦੁਜਾਰਿਕ ਦਾ  ਇਹ ਬਿਆਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਪਾਕਿਸਤਾਨ ਦੀ ਮੱਨੁਖੀ ਅਧਿਕਾਰ ਮੰਤਰੀ ਸ਼ਰੀਨ ਮਜਾਰੀ ਨੇ ਕਿਹਾ ਸੀ ਕਿ ਕਸ਼ਮੀਰ 'ਤੇ ਭਾਰਤ ਸਰਕਾਰ ਦੀ ਨੀਤੀਆਂ ਦਾ ਸਮਰਥਨ ਕਰਨ ਵਾਲੀ ਚੋਪੜਾ ਨੂੰ ਯੁਨੀਸੇਫ ਦੇ ਸਦਭਾਵਨਾ ਦੂਤ ਦੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ।

priyanka chopra के लिए इमेज परिणाम

Related Post