ਆਪਣਾ ਕਿਰਦਾਰ ਯਾਨੀ ਕਿ ਚਰਿੱਤਰ ਬਨਾਉਣ ਲਈ ਖੁਦ ਨੂੰ ਹੀ ਯਤਨ ਕਰਨੇ ਪੈਂਦੇ ਨੇ । ਜੇ ਤੁਹਾਡਾ ਕਿਰਦਾਰ ਠੀਕ ਹੈ ਤਾਂ ਕਿਸੇ ਤਰ੍ਹਾਂ ਦੇ ਰਿਕਾਰਡ ਬਨਾਉਣੇ ਕੋਈ ਬਹੁਤਾ ਔਖਾ ਕੰਮ ਨਹੀਂ । ਇਹੀ ਕੁਝ ਵਿਖਾਉਣ ਦੀ ਕੋਸ਼ਿਸ ਕੀਤੀ ਹੈ ਟਾਈਸਨ ਸਿੱਧੂ ਨੇ ਆਪਣੇ ਨਵੇਂ ਗੀਤ 'ਕਿਰਦਾਰ' 'ਚ ।ਇਸ ਗੀਤ ਦਾ ਵੀਡਿਓ ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਗੀਤ ਦੇ ਬੋਲ ਮਹਿਕ ਸਿੱਧੂ ਨੇ ਲਿਖੇ ਨੇ ।
ਹੋਰ ਵੇਖੋ : ‘ਦਰੀਆਂ’ ਗੀਤ ਹੋਇਆ ਰਿਲੀਜ਼ ,ਜੌਰਡਨ ਸੰਧੂ ਨੇ ਸਾਂਝਾ ਕੀਤਾ ਵੀਡਿਓ
https://www.instagram.com/p/BnsrRQfh5jt/?hl=en&taken-by=jordansandhu
ਜਦਕਿ ਪ੍ਰੋਡਿਊਸਰ ਹਨ ਬੰਟੀ ਬੈਂਸ ,ਇਸ ਗੀਤ ਨੂੰ ਟਾਈਸਨ ਸਿੱਧੂ ਨੇ ਬੜੀ ਹੀ ਰੀਝ ਨਾਲ ਗਾਇਆ ਹੈ ਅਤੇ ਉਸ ਤੋਂ ਵੀ ਜ਼ਿਆਦਾ ਰੀਝ ਨਾਲ ਤਿਆਰ ਕੀਤਾ ਗਿਆ ਹੈ ਇਸ ਦਾ ਵੀਡਿਓ । ਇਸ ਗੀਤ ਦੇ ਵੀਡਿਓ 'ਚ ਇੱਕ ਸ਼ਖਸ ਦੇ ਕਿਰਦਾਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਜਿਸ ਨੇ ਜਣੇ ਖਣੇ ਨਾਲ ਕੋਈ ਦੋਸਤੀ ਨਹੀਂ ਰੱਖੀ ਬਲਕਿ ਅਜਿਹੇ ਲੋਕਾਂ ਨਾਲ ਦੋਸਤੀ ਰੱਖੀ ਜੋ ਖੁਦ ਵੀ ਸਮਾਜ 'ਚ ਮਾਣ ਸਤਿਕਾਰ ਵਾਲੀ ਜ਼ਿੰਦਗੀ ਜਿਉਂਦੇ ਹਨ ਅਤੇ ਹੋਰਾਂ ਨੂੰ ਵੀ ਬਿਹਤਰੀਨ ਜ਼ਿੰਦਗੀ ਜਿਉਣ ਦੇ ਲਈ ਪ੍ਰੇਰਦੇ ਹਨ ।ਟਾਈਸਨ ਸਿੱਧੂ ਇਸ ਤੋਂ ਪਹਿਲਾਂ ਵੀ ਕਈ ਗੀਤ ਗਾ ਚੁੱਕੇ ਨੇ । ਜਿਸ 'ਚ 'ਰਾਵੀ', 'ਅੱਖ' ਅਤੇ 'ਜੱਟ ਲਾਈਫ' ਸਣੇ ਕਈ ਗੀਤ ਗਾ ਚੁੱਕੇ ਨੇ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਿਆ ਹੈ ।ਖਾਸ ਕਰਕੇ ਨੌਜਵਾਨਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਸਰਾਹਿਆ ਗਿਆ ਹੈ ।ਹੁਣ ਉਨ੍ਹਾਂ ਦਾ 'ਕਿਰਦਾਰ' ਗੀਤ ਵੀ ਲੋਕਾਂ 'ਚ ਕਾਫੀ ਮਕਬੂਲ ਹੋ ਰਿਹਾ ਹੈ । ਹੁਣ ਤੱਕ ਯੂਟਿਊਬ 'ਤੇ ਇਸ ਗੀਤ ਵੱਡੀ ਗਿਣਤੀ 'ਚ ਲੋਕ ਵੇਖ ਚੁੱਕੇ ਨੇ ।