1947 ਦੀ ਵੰਡ ਵੇਲੇ ਵਿੱਛੜੇ ਭਰਾ ਪਾਕਿਸਤਾਨ ਤੋਂ ਭਾਰਤ ਪਰਿਵਾਰ ਨੂੰ ਮਿਲਣ ਪਹੁੰਚੇ, ਤਸਵੀਰਾਂ ਹੋ ਰਹੀਆਂ ਵਾਇਰਲ
Shaminder
May 24th 2022 05:48 PM --
Updated:
May 24th 2022 05:53 PM
1947 ਦੀ ਵੰਡ ( 1947 Partition)ਨੇ ਕਈ ਪਰਿਵਾਰਾਂ ਨੂੰ ਇੱਕ ਦੂਜੇ ਤੋਂ ਵੱਖ ਕਰ ਦਿੱਤਾ । ਅਨੇਕਾਂ ਹੀ ਲੋਕਾਂ ਨੇ ਇਸ ਵੰਡ ਦਾ ਦਰਦ ਆਪਣੇ ਪਿੰਡੇ ‘ਤੇ ਹੰਡਾਇਆ ਹੈ ।ਪਰ ਅੱਜ ਅਸੀਂ ਤੁਹਾਨੂੰ ਅਜਿਹੇ ਦੋ ਭਰਾਵਾਂ (Two Brothers) ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੇ ਵੰਡ ਦੀ ਪੀੜ ਨੂੰ ਹੰਡਾਇਆ ਹੈ ਅਤੇ 1947 ਦੀ ਵੰਡ ਦੌਰਾਨ ਵਿੱਛੜ ਗਏ ਸਨ । ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਹਾਸਲ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ‘ਚ ਪਿਛਲੇ ਸਾਲ ਮਿਲੇ ਦੋ ਵਿੱਛੜੇ ਭਰਾਵਾਂ ਦਾ ਮੇਲ ਮੇਲ ਹੋਣ ਤੋਂ ਬਾਅਦ ਭਾਰਤ ਰਹਿੰਦੇ ਭਰਾ ਆਪਣੇ ਪਰਿਵਾਰ ਨੂੰ ਮਿਲਣ ਪਾਕਿਸਤਾਨ ਗਿਆ ਸੀ।