ਟਵਿੰਕਲ ਖੰਨਾ ਦਾ ਜਨਮਦਿਨ ਮਨਾਉਣ ਲਈ ਮਾਲਦੀਵ ਪਹੁੰਚੇ ਅਕਸ਼ੈ ਕੁਮਾਰ, ਖ਼ੂਬਸੂਰਤ ਲੋਕੇਸ਼ਨ 'ਤੇ ਸਾਈਕਲ ਚਲਾਉਂਦੇ ਆਏ ਨਜ਼ਰ

ਬਾਲੀਵੁੱਡ ਦੇ ਖਿਲਾੜੀ ਕੁਮਾਰ ਯਾਨੀ ਅਕਸ਼ੈ ਕੁਮਾਰ Akshay Kumar ਇਨ੍ਹੀਂ ਦਿਨੀਂ ਆਪਣੀ ਪਤਨੀ ਟਵਿੰਕਲ ਖੰਨਾ ਅਤੇ ਬੇਟੀ ਨਿਤਾਰਾ ਨਾਲ ਮਾਲਦੀਵ ਛੁੱਟੀਆਂ 'ਤੇ ਗਏ ਹੋਏ ਹਨ। ਅਕਸ਼ੈ ਅਤੇ ਟਵਿੰਕਲ ਨੇ ਇੱਥੋਂ ਦੇ ਕਈ ਵੀਡੀਓਜ਼ ਸ਼ੇਅਰ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ 29 ਦਸੰਬਰ ਨੂੰ ਟਵਿੰਕਲ ਖੰਨਾ ਦਾ 48ਵਾਂ ਜਨਮਦਿਨ ਹੈ। ਇਸ ਲਈ, ਟਵਿੰਕਲ ਆਪਣੇ ਪਤੀ ਅਤੇ ਧੀ ਨਿਤਾਰਾ ਦੇ ਨਾਲ ਮਾਲਦੀਵ ਵਿੱਚ ਹੀ ਆਪਣਾ ਜਨਮਦਿਨ ਅਤੇ ਨਵਾਂ ਸਾਲ ਸੈਲੀਬ੍ਰੇਟ ਕਰੇਗੀ। ਅਕਸੈ ਕੁਮਾਰ ਵੀ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਖੂਬ ਆਨੰਦ ਲੈ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਮਸੂਰੀ 'ਚ ਬੱਚਿਆਂ ਦੇ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਜਲੇਬੀਆਂ ਖਾਦਿਆਂ ਦਾ ਵੀਡੀਓ ਕੀਤਾ ਸਾਂਝਾ
ਇਸ ਵੀਡੀਓ ‘ਚ ਉਹ ਮਾਲਦੀਵ Maldives ਦੇ ਰਿਜ਼ੋਰਟ 'ਚ ਸਾਈਕਲ 'ਤੇ ਘੁੰਮਦੇ ਨਜ਼ਰ ਆ ਰਹੇ ਹਨ। ਵੀਡੀਓ ਦੇ ਬੈਕਗ੍ਰਾਊਂਡ 'ਚ 'ਅਤਰੰਗੀ ਰੇ' ਦਾ ਗੀਤ 'ਰੀਤ ਜ਼ਰਾ ਸੀ' ਚੱਲ ਰਿਹਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ- 'ਜਦੋਂ ਤੁਹਾਡਾ ਸੋਮਵਾਰ ਐਤਵਾਰ ਵਰਗਾ ਹੁੰਦਾ ਹੈ।' ਦਰਸ਼ਕਾਂ ਨੂੰ ਅਕਸ਼ੈ ਦਾ ਇਹ ਕੂਲ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਪ੍ਰਸ਼ੰਸਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ। ਉੱਧਰ ਖੁਦ ਟਵਿੰਕਲ ਖੰਨਾ ਨੇ ਵੀ ਆਪਣਾ ਇੱਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ 'ਚ ਟਵਿੰਕਲ ਸਮੁੰਦਰ ਦੇ ਵਿਚਕਾਰ ਬਣੇ ਪੁਲ 'ਤੇ ਨੰਗੇ ਪੈਰੀਂ ਤੁਰ ਰਹੀ ਹੈ ਅਤੇ ਉਸ ਦੇ ਪਿੱਛੇ ਖੂਬਸੂਰਤ ਝੌਂਪੜੀਆਂ ਬਣੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਤੁਰਦੇ-ਫਿਰਦੇ ਟਵਿੰਕਲ ਖੰਨਾ ਨੇ ਅਚਾਨਕ ਧੀ ਨਿਤਾਰਾ ਨੂੰ ਫੜ ਲਿਆ ਅਤੇ ਗਲੇ ਲਗਾ ਲਿਆ। ਵੀਡੀਓ ਸ਼ੇਅਰ ਕਰਦੇ ਹੋਏ ਟਵਿੰਕਲ ਨੇ ਆਪਣੇ ਜਨਮਦਿਨ ਦੇ ਜਸ਼ਨ ਦਾ ਜ਼ਿਕਰ ਕੀਤਾ ਹੈ।
ਜੇ ਗੱਲ ਕਰੀਏ ਅਕਸ਼ੈ ਕੁਮਾਰ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਫ਼ਿਲਮ ਅਤਰੰਗੀ ਰੇ ਵਿੱਚ ਨਜ਼ਰ ਆਏ ਨੇ। ਇਹ ਫ਼ਿਲਮ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਉਹ ਸਾਰਾ ਅਲੀ ਖ਼ਾਨ ਤੇ ਧਨੁਸ਼ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
View this post on Instagram