Akshay Kumar Birthday: ਟਵਿੰਕਲ ਖੰਨਾ ਨੇ ਖ਼ਾਸ ਅੰਦਾਜ਼ 'ਚ ਪਤੀ ਅਕਸ਼ੈ ਕੁਮਾਰ ਨੂੰ ਦਿੱਤੀ ਜਨਮਦਿਨ ਦੀ ਵਧਾਈ

By  Pushp Raj September 9th 2022 04:11 PM -- Updated: September 9th 2022 04:16 PM

Akshay Kumar Birthday: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦਾ ਅੱਜ ਜਨਮਦਿਨ ਹੈ। ਬਾਲੀਵੁੱਡ 'ਚ ਮਿਸ ਖਿਲਾੜੀ ਦੇ ਨਾਂਅ ਨਾਲ ਮਸ਼ਹੂਰ ਅਕਸ਼ੈ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਅਕਸ਼ੈ ਦੀ ਪਤਨੀ ਟਵਿੰਕਲ ਖੰਨਾ ਨੇ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਪਤਨੀ ਤੇ ਅਦਾਕਾਰਾ ਟਵਿੰਕਲ ਖੰਨਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਪਤੀ ਅਕਸ਼ੈ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਟਵਿੰਕਲ ਨੇ ਇੱਕ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source: Instagram

ਅਕਸ਼ੈ ਕੁਮਾਰ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਟਵਿੰਕਲ ਨੇ ਇੱਕ ਬੇਹੱਦ ਖ਼ਾਸ ਨੋਟ ਲਿਖਿਆ ਹੈ। ਟਵਿੰਕਲ ਨੇ ਲਿਖਿਆ, " The Birthday Boy, who wins at every game! Yes, he beat me at Backgammon. Then he annihilated an Oxford chap and a tag team of four players, all against him, in a game of, wait for this, Scrabble! The best part, a friend got him a halwa cake just like the one his mother used to make for him every year on his birthday. Happy Birthday my Scrabble Master❤️"

ਸ਼ੇਅਰ ਕੀਤੀ ਗਈ ਤਸਵੀਰ ਦੇ ਵਿੱਚ ਟਵਿੰਕਲ ਅਤੇ ਅਕਸ਼ੈ ਕੁਮਾਰ ਘਰ ਵਿੱਚ ਕੁਆਲਟੀ ਟਾਈਮ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਇੱਕਠੇ ਬੈਠ ਕੇ ਇੱਕ ਇਨਡੋਰ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਹਨ।

Image Source: Instagram

ਟਵਿੰਕਲ ਖੰਨਾ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਨੂੰ ਅਕਸ਼ੈ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਬਾਲੀਵੁੱਡ ਸੈਲੇਬਸ ਅਤੇ ਫੈਨਜ਼ ਇਸ ਪੋਸਟ 'ਤੇ ਕਮੈਂਟ ਕਰਕੇ ਅਕਸ਼ੈ ਕੁਮਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈਆਂ ਦੇ ਰਹੇ ਹਨ।

ਦੱਸ ਦਈਏ ਕਿ ਅਕਸ਼ੈ ਤੇ ਟਵਿੰਕਲ ਦੀ ਲਵ ਸਟੋਰੀ ਵੀ ਕਿਸੇ ਫ਼ਿਲਮ ਦੀ ਕਹਾਣੀ ਵਾਂਗ ਬੇਹੱਦ ਦਿਲਚਸਪ ਹੈ। ਅਕਸ਼ੈ ਤੇ ਟਵਿੰਕਲ ਦੀ ਪਹਿਲੀ ਮੁਲਾਕਾਤ ਫ਼ਿਲਮਫੇਅਰ ਮੈਗਜ਼ੀਨ ਦੀ ਸ਼ੂਟਿੰਗ ਦੌਰਾਨ ਹੋਈ ਸੀ। ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਟਵਿੰਕਲ ਅਕਸ਼ੈ ਦੀ ਕ੍ਰਸ਼ ਬਣ ਗਈ। ਇਸ ਜੋੜੇ ਨੇ ਦੋ ਫਿਲਮਾਂ - ਜੁਲਮੀ ਅਤੇ ਅੰਤਰਰਾਸ਼ਟਰੀ ਖਿਲਾੜੀ ਵਿੱਚ ਇਕੱਠੇ ਕੰਮ ਕੀਤਾ ਹੈ। ਇਸ ਦੇ ਨਾਲ ਹੀ ਦੋਹਾਂ ਨੇ ਡੇਟਿੰਗ ਤੋਂ ਬਾਅਦ 2001 'ਚ ਵਿਆਹ ਕਰ ਲਿਆ ਸੀ। ਇਸ  ਕਪਲ  ਦੇ ਦੋ ਬੱਚੇ ਹਨ। ਸਾਲ 2002 ਦੇ ਵਿੱਚ ਪਹਿਲੇ ਬੇਟੇ ਆਰਵ ਦਾ ਜਨਮ ਹੋਇਆ, ਇਸ ਦੇ ਨਾਲ ਹੀ ਸਾਲ 2012 'ਚ ਬੇਟੀ ਨਿਤਾਰਾ ਦਾ ਜਨਮ ਹੋਇਆ। ਹੁਣ ਇਹ ਜੋੜਾ ਆਪਣੇ ਬੱਚਿਆਂ ਨਾਲ ਇੱਕ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹੈ।

Image Source: Instagram

ਹੋਰ ਪੜ੍ਹੋ: ਸਮਾਂਥਾ ਰੂਥ ਪ੍ਰਭੂ ਸਟਾਰਰ ਫ਼ਿਲਮ 'ਯਸ਼ੋਦਾ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ

ਅਕਸ਼ੈ ਕੁਮਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਵਾਰ ਫਿਰ ਤੋਂ ਪਰਦੇ 'ਤੇ ਦਸਤਕ ਦੇਣ ਲਈ ਤਿਆਰ ਹਨ। ਅਕਸ਼ੈ ਕੁਮਾਰ ਜਲਦ ਹੀ ਫਿਲਮ 'ਰਾਮ-ਸੇਤੂ' 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਉਹ 'ਸੈਲਫੀ', 'ਓ ਮਾਈ ਗੌਡ 2' ਅਤੇ 'ਬੜੇ ਮੀਆਂ ਛੋਟੇ ਮੀਆਂ' 'ਚ ਵੀ ਨਜ਼ਰ ਆਉਣਗੇ।

 

View this post on Instagram

 

A post shared by Twinkle Khanna (@twinklerkhanna)

Related Post