ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਆਪਣੇ ਨਵੇਂ ਗੀਤ ਤਵੱਜੋ (Twajjo) ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਨੇ । ਦੱਸ ਦਈਏ ਇਸ ਗੀਤ ਦੇ ਵੀਡੀਓ ਨੂੰ ਵਨ ਟੇਕ ‘ਚ ਹੀ ਸ਼ੂਟ ਕੀਤਾ ਗਿਆ ਹੈ।
Image Source: youtube
ਹੋਰ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੀ ਭੈਣ ਦੇ ਨਾਲ ਬਣਾਇਆ ਇਹ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਖੂਬ ਪਸੰਦ
: ਗੁਰਬਾਜ਼ ਗਰੇਵਾਲ ਦੀ ਫੜ੍ਹੀ ਗਈ ਸ਼ੈਤਾਨੀ, ਪਾਪਾ ਗਿੱਪੀ ਗਰੇਵਾਲ ਨੂੰ ਦੇਖ ਕੇ ਗੁਰਬਾਜ਼ ਹੋਇਆ ਨੌ ਦੋ ਗਿਆਰਾਂ, ਦੇਖੋ ਵੀਡੀਓ
Image Source: youtube
ਇਸ ਸ਼ਾਨਦਾਰ ਗੀਤ ਨੂੰ ਸਤਿੰਦਰ ਸਰਤਾਜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਇਆ ਹੈ। ਇਹ ਗਾਣੇ ਬਹੁਤ ਹੀ ਪਿਆਰ ਹੈ ਜਿਸ ‘ਚ ਸਤਿੰਦਰ ਸਰਤਾਜ ਤੇ ਐਕਟਰੈੱਸ ਈਸ਼ਾ ਰਿਖੀ ਦੀ ਮਿੱਠੀ ਜਿਹੀ ਨੋਕ-ਝੋਕ ਦੇਖਣ ਨੂੰ ਮਿਲ ਰਹੀ ਹੈ। ਇਸ ਰੋਮਾਂਟਿਕ ਗੀਤ ਦੇ ਬੋਲ ਖੁਦ ਸਤਿੰਦਰ ਸਰਤਾਜ ਨੇ ਹੀ ਲਿਖੇ ਨੇ ਤੇ ਮਿਊਜ਼ਿਕ ਬੀਟ ਮਨਿਸਟਰ ਨੇ ਦਿੱਤਾ ਹੈ। ਗਾਣੇ ਦਾ ਵੀਡੀਓ Amarpreet GS Chhabra ਨੇ ਤਿਆਰ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਨੂੰ ਸਾਗਾ ਹਿੱਟਜ਼ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।
Image Source: youtube
ਇਹ ਗੀਤ ਸਤਿੰਦਰ ਸਰਤਾਜ ਦੀ ਮਿਊਜ਼ਿਕ ਐਲਬਮ ‘ਦਰਿਆਈ ਤਰੑਜ਼ਾਂ’ ‘ਚੋਂ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਜੇ ਗੱਲ ਕਰੀਏ ਸਤਿੰਦਰ ਸਰਤਾਜ ਦੇ ਵਰਕ ਫਰੰਟ ਦੀ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ‘ਕਲੀ ਜੋਟਾ’ ਟਾਈਟਲ ਹੇਠ ਬਣੀ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।