ਜੱਸੀ ਦੇ ਨਾਂਅ ਨਾਲ ਮਸ਼ਹੂਰ ਟੀਵੀ ਅਦਾਕਾਰਾ ਮੋਨਾ ਸਿੰਘ ਨੇ ਕਰਵਾਇਆ ਵਿਆਹ, ਲਾਲ ਰੰਗ ਦੇ ਲਹਿੰਗੇ ‘ਚ ਆਈ ਨਜ਼ਰ, ਦੇਖੋ ਤਸਵੀਰਾਂ

ਟੀਵੀ ਦੇ ਮਸ਼ਹੂਰ ਸ਼ੋਅ ‘ਜੱਸੀ ਜੈਸੀ ਕੋਈ ਨਹੀਂ’ ਦੀ ਜੱਸੀ ਯਾਨੀ ਕਿ ਮੋਨਾ ਸਿੰਘ ਅੱਜ ਵਿਆਹ ਦੇ ਬੰਧਨ ‘ਚ ਬੱਝ ਗਈ ਹੈ। ਉਨ੍ਹਾਂ ਨੇ ਆਪਣੇ ਇਨਵੇਸਟਮੇਂਟ ਬੈਂਕਰ ਬੁਆਏ ਫਰੈਂਡ ਸ਼ਿਆਮ ਦੇ ਨਾਲ ਵਿਆਹ ਕਰਵਾ ਲਿਆ ਹੈ। ਜੀ ਹਾਂ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।
View this post on Instagram
38 ਸਾਲਾਂ ਦੀ ਮੋਨਾ ਸਿੰਘ ਲਾਲ ਰੰਗ ਦੇ ਲਹਿੰਗੇ ਤੇ ਹੱਥਾਂ ‘ਚ ਰੈੱਡ ਕਲਰ ਦੇ ਚੂੜੇ ਦੇ ਨਾਲ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਸ ਵਿਆਹ ‘ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਰੀਬੀ ਰਿਸ਼ਤੇਦਾਰ ਤੇ ਦੋਸਤਾਂ ਨੂੰ ਹੀ ਸ਼ਾਮਿਲ ਕੀਤਾ ਹੈ।
ਇਸ ਤੋਂ ਪਹਿਲਾਂ ਮੋਨਾ ਸਿੰਘ ਦੀ ਮਹਿੰਦੀ ਪ੍ਰੋਗਰਾਮ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ। ਪ੍ਰੀ ਵੈਡਿੰਗ ਫੰਕਸ਼ਨਾਂ ‘ਚ ਮੋਨਾ ਦੇ ਕਰੀਬੀ ਦੋਸਤ ਪਹੁੰਚੇ ਸਨ। ਜਿਨ੍ਹਾਂ ‘ਚ ਗੌਰਵ ਗੋਰਾ, ਆਸ਼ੀਸ਼ ਕਪੂਰ, ਮੀਤਾ ਸ਼ਰਮਾ ਸਮੇਤ ਕਈ ਦੋਸਤ ਮੌਜੂਦ ਰਹੇ ਸਨ। ਮਹਿੰਦੀ ਦੇ ਫੰਕਸ਼ਨ ‘ਚ ਮੋਨਾ ਸਿੰਘ ਦੇ ਦੋਸਤਾਂ ਨੇ ਜੰਮ ਕੇ ਮਸਤੀ ਕੀਤੀ ਸੀ। ਜੇ ਗੱਲ ਕਰੀਏ ਮੋਨਾ ਸਿੰਘ ਦੇ ਕੰਮ ਦੀ ਤਾਂ ਟੀਵੀ ਦੇ ਕਈ ਸੀਰੀਅਲਾਂ ਦੇ ਨਾਲ ਕਈ ਹਿੰਦੀ ਫ਼ਿਲਮਾਂ ਜਿਵੇਂ '3 ਈਡੀਅਟਸ' ਚ ਕਰੀਨਾ ਕਪੂਰ ਖ਼ਾਨ ਤੇ ਆਮਿਰ ਖ਼ਾਨ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ।