ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ਦੀਆਂ ਤਸਵੀਰਾਂ ਹੋਈਆਂ ਵਾਇਰਲ, ਜੈਸਮੀਨ ਭਸੀਨ ਤੇ ਐਲੀ ਗੋਨੀ ਵੀ ਆਏ ਨਜ਼ਰ

By  Pushp Raj September 9th 2022 12:33 PM -- Updated: September 9th 2022 12:59 PM

Krishna Mukherjee's engagement: 'ਯੇ ਹੈ ਮੁਹੱਬਤੇਂ ' ਫੇਮ ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜ਼ੀ ਦੀ ਬੀਤੇ ਦਿਨ ਮੰਗਣੀ ਹੋਈ ਹੈ। ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ਦੇ ਖ਼ਾਸ ਮੌਕੇ 'ਤੇ ਐਲੀ ਗੋਨੀ ਤੇ ਜੈਸਮੀਨ ਭਸੀਨ  ਵੀ ਨਜ਼ਰ ਆਏ।

image source Instagram

ਦੱਸ ਦਈਏ ਕਿ 'ਯੇ ਹੈ ਮੁਹੱਬਤੇਂ ' ਫੇਮ ਅਦਾਕਾਰਾ ਕ੍ਰਿਸ਼ਨਾ ਮੁਖਰਜ਼ੀ ਨੇ ਆਪਣੇ ਮਰਚੈਂਟ ਨੇਵੀ ਅਫਸਰ ਬੁਆਏਫਰੈਂਡ ਨਾਲ ਮੰਗਣੀ ਕਰ ਲਈ ਹੈ। ਕ੍ਰਿਸ਼ਨਾ ਮੁਖਰਜ਼ੀ ਤੇ ਚਿਰਾਗ ਦੀ ਮੰਗਣੀ ਦਾ ਸਮਾਗਮ ਮਨਾਲੀ ਦੀ ਖੂਬਸੂਰਤ ਵਾਦੀਆਂ ਦੇ ਵਿੱਚ ਹੋਇਆ।

image source Instagram

ਕ੍ਰਿਸ਼ਨਾ ਤੇ ਚਿਰਾਗ ਬਾਟਲੀਵਾਲਾ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਸ਼ਨਾ ਨੇ ਬੇਹੱਦ ਖੂਬਸੂਰਤ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਸਿੰਪਲ ਤੇ ਐਲੀਗੈਂਟ ਮੇਅਕਪ ਕੀਤਾ ਹੋਇਆ ਸੀ। ਇਸ ਦੌਰਾਨ ਕ੍ਰਿਸ਼ਨਾ ਦੇ ਮੰਗੇਤਰ ਚਿਰਾਗ ਆਪਣੀ ਮਰਚੈਂਟ ਨੇਵੀ ਦੀ ਡਰੈਸ ਵਿੱਚ ਨਜ਼ਰ ਆਏ।

ਮੰਗਣੀ ਦੀਆਂ ਤਸਵੀਰਾਂ 'ਚ ਕ੍ਰਿਸ਼ਨਾ ਅਤੇ ਚਿਰਾਗ ਪੂਰੀ ਤਰ੍ਹਾਂ ਪਿਆਰ 'ਚ ਗੁਆਚੇ ਨਜ਼ਰ ਆ ਰਹੇ ਹਨ। ਇਸ ਦੌਰਾਨ ਚਿਰਾਗ ਵੀ ਆਪਣੀ ਲਵ ਲੇਡੀ ਨੂੰ ਨੇਵੀ ਕੈਪ ਪਹਿਨਾਉਂਦੇ ਹੋਏ ਨਜ਼ਰ ਆਏ। ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ 'ਤੇ ਟੀਵੀ ਸੈਲੇਬ੍ਰਿਟੀਜ਼ ਅਲੀ ਗੋਨੀ, ਜੈਸਮੀਨ ਭਸੀਨ ਅਤੇ ਸ਼ੀਰੀਨ ਮਿਰਜ਼ਾ ਪਹੁੰਚੀਆਂ ਸਨ।

image source Instagram

ਹੋਰ ਪੜ੍ਹੋ: 'Thank God' Trailer: ਅਜੇ ਦੇਵਗਨ ਤੇ ਸਿਧਾਰਥ ਮਲੋਹਤਰਾ ਸਟਾਰਰ ਫ਼ਿਲਮ ' Thank God' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ਤੋਂ ਇੱਕ ਭਾਵੁਕ ਨੋਟ ਸਾਂਝਾ ਕਰਦੇ ਹੋਏ, ਅਲੀ ਗੋਨੀ ਨੇ ਲਿਖਿਆ, "ਮੇਰੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਡਰੈੱਸ ਨਾਲ ਆਪਣੀ ਜ਼ਿੰਦਗੀ ਦੇ ਇਸ ਖਾਸ ਦਿਨ ਦਾ ਕਿੰਨਾ ਇੰਤਜ਼ਾਰ ਕਰ ਰਹੇ ਸੀ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਵਿਅਕਤੀ ਮਿਲਿਆ ਹੈ ਅਤੇ ਉਹ ਬਹੁਤ ਵਧੀਆ ਵਿਅਕਤੀ ਹੈ। ਤੁਸੀਂ ਦੋਵੇਂ ਇੱਕ ਦੂਜੇ ਲਈ ਬਣੇ ਹੋ। ਰੱਬ ਤੁਹਾਨੂੰ ਦੋਵਾਂ ਨੂੰ ਅਸੀਸ ਦੇਵੇ ਅਤੇ ਅਗਲੇ ਸਾਲ ਤੁਹਾਡੇ ਵੱਡੇ ਦਿਨ 'ਤੇ ਹੋਰ ਮਸਤੀ ਕਰੇ।"

 

View this post on Instagram

 

A post shared by ??? ??? ???? (@alygoni)

Related Post