ਟੀਵੀ ਅਦਾਕਾਰਾ ਕਿਸ਼ਵਰ ਮਰਚੈਂਟ ਤੇ ਨਵਜੰਮੇ ਪੁੱਤ ਦਾ ਪਰਿਵਾਰ ਵਾਲਿਆਂ ਨੇ ਕੁਝ ਇਸ ਤਰ੍ਹਾਂ ਕੀਤਾ ਘਰ ‘ਚ ਵੈਲਕਮ, ਦੇਖੋ ਵੀਡੀਓ

By  Lajwinder kaur August 31st 2021 04:20 PM -- Updated: August 31st 2021 03:43 PM

ਟੀਵੀ ਅਦਾਕਾਰਾ ਕਿਸ਼ਵਰ ਮਾਰਚੈਂਟ  (Kishwer Merchantt) ਅਤੇ ਸੁਯਸ਼ ਰਾਏ (Suyyash Rai) ਮੰਮੀ ਪਾਪਾ ਬਣ ਗਏ ਹਨ । ਜੀ ਹਾਂ 40 ਸਾਲ ਦੀ ਉਮਰ ‘ਚ ਕਿਸ਼ਵਰ ਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ। 27 ਅਗਸਤ ਨੂੰ ਕਿਸ਼ਵਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਹਸਪਤਾਲ ਤੋਂ ਦੋਵੇਂ ਜਣੇ ਘਰ ਆ ਗਏ ਨੇ, ਜਿਸਦਾ ਵੀਡੀਓ ਕਿਸ਼ਵਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

ਹੋਰ ਪੜ੍ਹੋ : ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਹੋਏ ਖੁਸ਼, ‘ਜੁਦਾ-3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਹੋਇਆ ਰਿਲੀਜ਼,ਦੇਖੋ ਵੀਡੀਓ

Kishwer-Suyass image source-instagram

ਵੀਡੀਓ ‘ਚ ਦੇਖ ਸਕਦੇ ਹੋ ਪਰਿਵਾਰ ਵਾਲੇ ਕਿਸ਼ਵਰ ਮਾਰਚੈਂਟ, ਸੁਯਸ਼ ਰਾਏ ਅਤੇ ਨਵਜੰਮੇ ਬੱਚੇ ਦਾ ਰੀਤੀ-ਰਿਵਾਜਾਂ ਦੇ ਨਾਲ ਘਰ ‘ਚ ਪ੍ਰਵੇਸ਼ ਕਰਵਾ ਰਹੇ ਨੇ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ- ‘ਘਰ ਵਿੱਚ ਸਾਡਾ ਸਵਾਗਤ ਹੈ .. ਸਾਰੇ ਖਾਸ ਲੋਕਾਂ ਦੁਆਰਾ ਵਿਸ਼ੇਸ਼ ਬਣਾਇਆ ਗਿਆ ❤️’। ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਪੁੱਤਰ ਦੇ ਜਨਮ ਦੀਆਂ ਵਧਾਈਆਂ ਦੇ ਰਹੇ ਨੇ।

ਹੋਰ ਪੜ੍ਹੋ : ‘ਯਾਰ ਅਣਮੁੱਲੇ ਰਿਟਰਨਜ਼’ ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼, ਦੋਸਤੀ ਦੀ ਅਹਿਮੀਅਤ ਨੂੰ ਪੇਸ਼ ਕਰਦਾ ਟ੍ਰੇਲਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

kishwer merchantt and suyyash rai celebrates their baby shower image source-instagram

ਦੱਸ ਦਈਏ ਕਿ ਦੋਵਾਂ ਨੇ 2016 ‘ਚ ਵਿਆਹ ਕਰਵਾਇਆ ਸੀ ।ਦੋਵੇਂ ਵਧੀਆ ਅਦਾਕਾਰ ਹਨ, ਹਾਲਾਂਕਿ ਦੋਵਾਂ ਦੀ ਉਮਰ ‘ਚ ਅੱਠ ਸਾਲ ਦਾ ਫਰਕ ਹੈ । ਪਰ ਦੋਵਾਂ ਹੈਪਲੀ ਆਪਣੀ ਮੈਰਿਡ ਲਾਈਫ ਨੂੰ ਇਨਜੁਆਏ ਕਰ ਰਹੇ ਨੇ। ਦੋਵੇਂ ਮਾਤਾ-ਪਿਤਾ ਬਣਕੇ ਬਹੁਤ ਖੁਸ਼ ਨੇ। ਦੱਸ ਦਈਏ ਦੋਵਾਂ ਜਣੇ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੇ ਨੇ।

 

View this post on Instagram

 

A post shared by Kishwer M Rai (@kishwersmerchantt)

Related Post