ਟੀਵੀ ਅਦਾਕਾਰ ਧੀਰਜ ਧੂਪਰ ਅਤੇ ਵਿੰਨੀ ਅਰੋੜਾ ਦੇ ਘਰ ਪੁੱਤਰ ਨੇ ਲਿਆ ਜਨਮ, ਪ੍ਰਸ਼ੰਸਕ ਦੇ ਰਹੇ ਵਧਾਈ

ਕੁੰਡਲੀ ਭਾਗਿਆ ਫੇਮ ਅਦਾਕਾਰ ਧੀਰਜ ਧੂਪਰ (Dheeraj Dhoopar) ਅਤੇ ਵਿੰਨੀ ਅਰੋੜਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਹਰ ਕੋਈ ਅਦਾਕਾਰ ਨੂੰ ਵਧਾਈ ਦੇ ਰਿਹਾ ਹੈ । ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਬਾਰੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦਾ ਖੁਲਾਸਾ ਕੀਤਾ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।
image From instagram
ਹੋਰ ਪੜ੍ਹੋ : ਟੀਵੀ ਅਦਾਕਾਰਾ ਵਿੰਨੀ ਅਰੋੜਾ ਨੇ ਪਤੀ ਧੀਰਜ ਧੂਪਰ ਨਾਲ ਸਾਂਝਾ ਕੀਤਾ ਪ੍ਰੈਗਨੈਂਸੀ ਫੋਟੋਸ਼ੂਟ, ਕੈਪਸ਼ਨ ‘ਚ ਲਿਖੀ ਦਿਲ ਦੀ ਗੱਲ
ਇਸ ਤੋਂ ਇਲਾਵਾ ਧੀਰਜ ਧੂਪਰ ਨੇ ਵਿੰਨੀ ਅਰੋੜਾ ਦੇ ਪ੍ਰੈਗਨੇਂਸੀ ਸ਼ੂਟ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ ।ਪੋਸਟ ਨੂੰ ਸ਼ੇਅਰ ਕਰਦੇ ਹੋਏ ਧੀਰਜ ਨੇ ਲਿਖਿਆ- ਬੇਟਾ ਹੋ ਗਿਆ। ਧੀਰਜ ਨੇ ਪੋਸਟ 'ਚ ਲਿਖਿਆ ‘ਅਸੀਂ ਖੁਸ਼ੀ ਨਾਲ ਆਪਣੇ ਬੇਟੇ ਦੇ ਆਉਣ ਦਾ ਐਲਾਨ ਕਰਦੇ ਹਾਂ। ਮਾਣ ਵਾਲੇ ਮਾਪੇ ਧੀਰਜ ਅਤੇ ਵਿੰਨੀ’।
image From instagram
ਹੋਰ ਪੜ੍ਹੋ : ਟੀਵੀ ਅਦਾਕਾਰ ਧੀਰਜ ਧੂਪਰ ਨੇ ਨਕਲੀ ਬੇਬੀ ਬੰਪ ਲਾ ਸ਼ੇਅਰ ਕੀਤੀ ਵੀਡੀਓ, ਫੈਨਜ਼ ‘ਤੇ ਟੀਵੀ ਸੈਲੇਬਸ ਨੇ ਇੰਝ ਦਿੱਤਾ ਰਿਐਕਸ਼ਨ
ਧੀਰਜ ਦੀ ਇਸ ਪੋਸਟ ਤੋਂ ਬਾਅਦ ਸੈਲੀਬ੍ਰੇਟੀਜ਼ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਵਿੰਨੀ ਨੇ ਇਸੇ ਸਾਲ ਅਪ੍ਰੈਲ ‘ਚ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਧੀਰਜ ਧੂਪਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਸੀਰੀਅਲਸ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਕਈ ਗੀਤਾਂ ‘ਚ ਵੀ ਉਹ ਨਜ਼ਰ ਆ ਚੁੱਕੇ ਹਨ ।ਧੀਰਜ ਧੂਪਰ ਜਲਦ ਹੀ ਇੱਕ ਹੋਰ ਟੀਵੀ ਸੀਰੀਅਲ ‘ਚ ਨਜ਼ਰ ਆਉਣ ਵਾਲੇ ਹਨ ।
image From instagram
ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਸ ਸੀਰੀਅਲ ਦਾ ਨਾਮ ਹੈ ‘ਸ਼ੇਰਦਿਲ ਸ਼ੇਰਗਿੱਲ’ । ਧੀਰਜ ਧੂਪਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।
View this post on Instagram