Tu Yaheen Hai (TRIBUTE) : ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਰਿਹਾ ਹੈ ਸ਼ਹਿਨਾਜ਼ ਗਿੱਲ ਦਾ ਸਿਧਾਰਥ ਸ਼ੁਕਲਾ ਦੇ ਲਈ ਗਾਇਆ ਗੀਤ, ਦੇਖੋ ਵੀਡੀਓ

ਸ਼ਹਿਨਾਜ਼ ਗਿੱਲ (Shehnaaz Gill) ਨੇ ਦੋ ਮਹੀਨਿਆਂ ਦੇ ਲੰਬੇ ਸਮੇਂ ਤੋਂ ਬਾਅਦ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ( Sidharth Shukla) ਦੇ ਲਈ ਕੁਝ ਬੋਲਿਆ ਹੈ। ਉਸ ਨੇ ਆਪਣੀ ਭਾਵਨਾਵਾਂ ਨੂੰ ਗੀਤ ਦੇ ਰੂਪ ‘ਚ ਬਿਆਨ ਕੀਤਾ ਹੈ। ਸ਼ਹਿਨਾਜ਼ ਗਿੱਲ ‘ਤੂੰ ਯਹੀਂ ਹੈ’ (Tu Yaheen Hai -TRIBUTE) ਟਾਈਟਲ ਹੇਠ ਦਰਦ ਭਰਿਆ ਗੀਤ ਲੈ ਕੇ ਆਈ ਹੈ।
ਇਸ ਗੀਤ ‘ਚ ਉਨ੍ਹਾਂ ਨੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਏਨਾਂ ਕਮਾਲ ਦੇ ਨਾਲ ਬਿਆਨ ਕੀਤਾ ਹੈ, ਹਰ ਕੋਈ ਗੀਤ ਦੇ ਨਾਲ ਜੁੜ ਪਾ ਰਿਹਾ ਹੈ। ਗੀਤ ਦੀ ਸ਼ੁਰੂਆਤ 'ਤੂੰ ਮੇਰਾ ਹੈ ਠੀਕ ਹੈ ਔਰ ਤੂੰ ਮੇਰਾ ਹੀ ਹੈ’ ਦੇ ਡਾਇਲਾਗ ਨਾਲ ਹੁੰਦੀ ਹੈ। ਵੀਡੀਓ ਚ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਇਕੱਠੇ ਬਿੱਗ ਬੌਸ ‘ਚ ਬਿਤਾਏ ਹੋਏ ਪਲ ਦੇਖਣ ਨੂੰ ਮਿਲ ਰਹੇ ਹਨ। ਸ਼ਹਿਨਾਜ਼ ਨੇ ਇਸ ਗੀਤ ਨੂੰ ਗਾਇਆ ਵੀ ਕਮਾਲ ਦਾ ਹੈ ਅਤੇ ਪੰਜਾਬੀ ਗੀਤਕਾਰ ਰਾਜ ਰਣਜੋਧ ਨੇ ਲਿਖਿਆ ਹੈ। ਇਸ ਗੀਤ ਨੂੰ ਮਿਊਜ਼ਿਕ ਵੀ ਰਾਜ ਰਣਜੋਧ ਨੇ ਹੀ ਦਿਤਾ ਹੈ। Bal Deo ਵੱਲੋਂ ਗਾਣੇ ਦਾ ਵੀਡੀਓ ਸ਼ੂਟ ਕੀਤਾ ਗਿਆ ਹੈ। ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।
ਜੇ ਗੱਲ ਕਰੀਏ ਇਸ ਗੀਤ ਦੀ ਤਾਂ ਉਹ ਸੋਸ਼ਲ ਮੀਡੀਆ ਉੱਤੇ ਟਰੈਂਡ ਕਰ ਰਿਹਾ ਹੈ। ਟਵਿੱਟਰ ਉੱਤੇ Tu Yaheen Hai Sidharth ਨਾਂਅ ਦਾ ਹੈਸ਼ਟੈੱਗ ਵੀ ਟਰੈਂਡ ਕਰ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਹੈ। ਦੱਸ ਦਈਏ ਦੋਵਾਂ ਦੀ ਜੋੜੀ ਬਿੱਗ ਬੌਸ ਸੀਜ਼ਨ 13 ਚ ਬਣੀ ਸੀ। ਇਹ ਜੋੜੀ ਨੂੰ ਏਨਾਂ ਪਿਆਰ ਮਿਲਿਆ ਸੀ ਕਿ ਦਰਸ਼ਕਾਂ ਨੇ ਦੋਵਾਂ ਦੀ ਜੋੜੀ ਨੂੰ ਸਿੱਡਨਾਜ਼ ਦਾ ਨਾਂ ਦਿੱਤਾ ਸੀ।