ਹਰਜੀਤ ਹਰਮਨ ਦੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ, ਸਾਹਮਣੇ ਆਇਆ ਨਵਾਂ ਪੋਸਟਰ

ਗਾਇਕ ਅਤੇ ਅਦਾਕਾਰ ਹਰਜੀਤ ਹਰਮਨ ਜਿਹੜੇ ਗਾਇਕੀ ਦੇ ਨਾਲ ਨਾਲ ਫ਼ਿਲਮਾਂ 'ਚ ਵੀ ਹੁਣ ਸਰਗਰਮ ਹਨ। ਕੁੜਮਾਈਆਂ ਫ਼ਿਲਮ ਤੋਂ ਬਾਅਦ ਹੁਣ ਉਹ ਅਗਲੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਲੈ ਕੇ ਆ ਰਹੇ ਹਨ ਜਿਸ ਦੇ ਸੈੱਟ ਤੋਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਸਨ। ਫ਼ਿਲਮ ਦੀ ਰਿਲੀਜ਼ ਤਰੀਕ ਸਾਹਮਣੇ ਆ ਚੁੱਕੀ ਹੈ। ਉਹਨਾਂ ਦੀ ਇਹ ਫ਼ਿਲਮ ਇਸੇ ਸਾਲ 6 ਦਸੰਬਰ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਵਿਨਰਜ਼ ਫਿਲਮ ਪ੍ਰੋਡਕਸ਼ਨ ‘ਚ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਹੋਰੀਂ ਕਰ ਰਹੇ ਹਨ।
View this post on Instagram
ਫਿਲਮ ‘ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਹਰਜੀਤ ਹਰਮਨ ਇਸ ਤੋਂ ਪਹਿਲਾਂ ਕੁੜਮਾਈਆਂ, ਰੌਲਾ ਪੈ ਗਿਆ, ਦੇਸੀ ਰੋਮੀਓਜ਼, ਤੇਰਾ ਮੇਰਾ ਕੀ ਰਿਸ਼ਤਾ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਹਰਜੀਤ ਹਰਮਨ ਆਪਣੀ ਇਸ ਨਵੀਂ ਫ਼ਿਲਮ ਨਾਲ ਦਰਸ਼ਕਾਂ ਨੂੰ ਸਿਨੇਮਾ ਤੱਕ ਲਿਆਉਣ 'ਚ ਕਾਮਯਾਬ ਹੁੰਦੇ ਹਨ ਜਾਂ ਨਹੀਂ।
View this post on Instagram