TU HOVEIN MAIN HOVAN: ਜਿੰਮੀ ਸ਼ੇਰਗਿੱਲ ਨੇ ਕੁਲਰਾਜ ਰੰਧਾਵਾ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਜਿਹਾ ਪੋਸਟਰ
'TU HOVEIN MAIN HOVAN' news:ਬਾਲੀਵੁੱਡ ਅਤੇ ਪਾਲੀਵੱਡ ਦੇ ਹੈਂਡਸਮ ਹੰਕ ਜਿੰਮੀ ਸ਼ੇਰਗਿੱਲ ਜੋ ਕਿ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਐਕਟਰ ਜਿੰਮੀ ਸ਼ੇਰਗਿੱਲ ਦੀ ਚੰਗੀ ਫੀਮੇਲ ਫਾਲਵਿੰਗ ਹੈ ਅਤੇ ਅੱਜ ਵੀ ਉਨ੍ਹਾਂ ਦਾ ਜਾਦੂ ਬਰਕਰਾਰ ਹੈ। ਬਹੁਤ ਜਲਦ ਉਹ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਉਹ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਐਕਟਰ ਜਿੰਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਦੀਆਂ ਇਹ ਖ਼ੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਪਿੰਕ ਸੂਟ ‘ਚ ਪੋਜ਼ ਦਿੰਦੀ ਆਈ ਨਜ਼ਰ
ਜਿੰਮੀ ਸ਼ੇਰਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਦਾਕਾਰਾ ਕੁਲਰਾਜ ਰੰਧਾਵਾ ਦੇ ਨਾਲ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ਉੱਤੇ ਦੋਵਾਂ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਇੱਕ ਦੂਜੇ ਦੇ ਨਾਲ ਪਿੱਠ ਦੇ ਨਾਲ ਪਿੱਠ ਲਗਾ ਕੇ ਬੈਠੇ ਹੋਏ ਦਿਖਾਈ ਦੇ ਰਹੀ ਹੈ ਤੇ ਦੋਵੇਂ ਮੁਸਕਰਾ ਰਹੇ ਹਨ। ਉਨ੍ਹਾਂ ਨੇ ਨਾਲ ਹੀ ਦੱਸਿਆ ਹੈ ਕਿ ਫ਼ਿਲਮ ਦਾ ਟ੍ਰੇਲਰ ਵੀ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।
ਪੰਜਾਬੀ ਫ਼ਿਲਮ ‘ਤੂੰ ਹੋਵੇ ਮੈਂ ਹੋਵਾਂ’ ਵਿੱਚ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਤੋਂ ਇਲਾਵਾ ਸੱਜਣ ਅਦੀਬ, ਅਨੀਤਾ ਦੇਵਗਨ, ਦਰਸ਼ਨ ਔਲਖ, ਸ਼ੀਮਾ ਕੌਸ਼ਲ, ਜੱਸੀ ਜਸਬੀਰ, Delbar Arya, ਤੋਂ ਇਲਾਵਾ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਇਹ ਫ਼ਿਲਮ 10 ਫਰਵਰੀ 2023 ਨੂੰ ਰਿਲੀਜ ਹੋਣ ਜਾ ਰਹੀ ਹੈ। ਦੱਸ ਦਈਏ ਕੁਲਰਾਜ ਰੰਧਾਵਾ ਅਤੇ ਜਿੰਮੀ ਸ਼ੇਰਗਿੱਲ ਦੀ ਜੋੜੀ ਬਹੁਤ ਸਮੇਂ ਬਾਅਦ ਇਕੱਠੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਇਹ ਜੋੜੀ ‘ਤੇਰਾ ਮੇਰਾ ਕੀ ਰਿਸ਼ਤਾ’ ਤੇ ‘ਮੰਨਤ’ ਵਰਗੀ ਫ਼ਿਲਮਾਂ ਵਿੱਚ ਨਜ਼ਰ ਆਈ ਸੀ।