76 ਸਾਲਾਂ ਦੇ ਇਸ ਸਿੱਖ ਬਜ਼ੁਰਗ ਦਾ ਸਿਹਤ ਨੂੰ ਲੈ ਕੇ ਇਸ ਤਰ੍ਹਾਂ ਦਾ ਜਜ਼ਬਾ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ, ਸਿਹਤ ਦੇ ਮਾਮਲੇ ‘ਚ ਨੌਜਵਾਨਾਂ ਨੂੰ ਦੇ ਰਿਹਾ ਟੱਕਰ

By  Shaminder August 15th 2020 01:26 PM

ਦਿਲ ‘ਚ ਕੁਝ ਕਰਨ ਦਾ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ।ਇਹ ਸਾਬਿਤ ਕਰ ਵਿਖਾਇਆ ਹੈ ਤ੍ਰਿਪਤ ਸਿੰਘ ਨੇ । ਜੋ ਕਿ 76 ਸਾਲਾਂ ਦੇ ਹਨ, ਪਰ ਉਹ ਆਪਣੀ ਸਿਹਤ ਅਤੇ ਫਿੱਟਨੈੱਸ ਨੂੰ ਲੈ ਕੇ ਏਨੇ ਕੁ ਜਾਗਰੂਕ ਹਨ ਕਿ ਹਰ ਰੋਜ਼ ਤਰ੍ਹਾਂ ਤਰ੍ਹਾਂ ਦੀਆਂ ਐਕਸਰਸਾਈਜ਼ ਕਰਦੇ ਹਨ । ਉਨ੍ਹਾਂ ਦੇ ਪੁਸ਼ ਅਪਸ ਨੂੰ ਵੇਖ ਕੇ ਚੰਗੇ-ਚੰਗਿਆਂ ਦੇ ਹੋਸ਼ ਉੱਡ ਜਾਣ ।

https://www.instagram.com/p/CD3p5r4J21U/?utm_source=ig_web_copy_link

ਜੀ ਹਾਂ ਉਨ੍ਹਾਂ ਦੀਆਂ ਐਕਸਰਸਾਈਜ਼ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਉਨ੍ਹਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਕਸਰਤ ਦੇ ਮਾਮਲੇ ‘ਚ ਉਹ ਨੌਜਵਾਨਾਂ ਨੂੰ ਪਿੱਛੇ ਛੱਡ ਜਾਂਦੇ ਹਨ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਅਜਿਹੀਆਂ ਵੀਡੀਓਜ਼ ਦੇ ਨਾਲ ਭਰਿਆ ਪਿਆ ਹੈ ।

https://www.instagram.com/p/B8RfG_snWXQ/

ਉਨ੍ਹਾਂ ਵੱਲੋਂ ਸਾਂਝੇ ਕੀਤੇ ਗਏ ਇਨ੍ਹਾਂ ਵੀਡੀਓਜ਼ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਤ੍ਰਿਪਤ ਸਿੰਘ ਦਾ ਆਪਣੀ ਸਿਹਤ ਨੂੰ ਲੈ ਕੇ ਇਸ ਤਰ੍ਹਾਂ ਦੀ ਜਾਗਰੂਕਤਾ ਵਾਕਏ ਹੀ ਕਾਬਿਲੇ ਤਾਰੀਫ ਹੈ ।

https://www.instagram.com/p/B9jGt7aHYL1/

ਇਸ ਦੇ ਨਾਲ ਹੀ ਉਹ ਅਜਿਹੇ ਲੋਕਾਂ ਨੂੰ ਇੱਕ ਸੁਨੇਹਾ ਵੀ ਦੇ ਰਹੇ ਹਨ , ਜੋ ਸਮੇਂ ਦਾ ਬਹਾਨਾ ਬਣਾ ਕੇ ਆਪਣੀ ਸਿਹਤ ਲਈ ਸਮਾਂ ਕੱਢਣ ਤੋਂ ਗੁਰੇਜ਼ ਕਰਦੇ ਹਨ ।

Related Post