ਇਸ ਲਈ ਯੂ-ਟਿਊਬਰ ਅਰਮਾਨ ਮਲਿਕ ਨੂੰ ਹਸਪਤਾਲ ਵਾਲੇ ਨਹੀਂ ਰਹੇ ਉਸਦਾ ਨਵ-ਜਨਮਿਆ ਪੁੱਤ, ਜਾਣੋ ਪੂਰੀ ਖ਼ਬਰ
ਪੂਰਾ ਪਰਿਵਾਰ ਆਪਣੇ ਬੱਚੇ ਨੂੰ ਵੇਖਣ ਦੇ ਲਈ ਬੇਤਾਬ ਹੈ । ਪਰ ਡਾਕਟਰਾਂ ਦੇ ਵੱਲੋਂ ਪਰਿਵਾਰ ਨੂੰ ਬੱਚਾ ਨਹੀਂ ਦਿੱਤਾ ਗਿਆ ਹੈ । ਕਿਉਂ ਕਿ ਬੱਚੇ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ।
ਯੂ-ਟਿਊਬਰ ਅਰਮਾਨ ਮਲਿਕ (Armaan Malik) ਜੋ ਆਪਣੀਆਂ ਗਰਭਵਤੀ ਪਤਨੀਆਂ ਨੂੰ ਲੈ ਕੇ ਚਰਚਾ ‘ਚ ਹੈ । ਉਸ ਦੀ ਦੂਜੀ ਪਤਨੀ ਨੇ ਬੇਟੇ ਨੂੰ ਜਨਮ ਦਿੱਤਾ ਹੈ । ਪੂਰਾ ਪਰਿਵਾਰ ਆਪਣੇ ਬੱਚੇ ਨੂੰ ਵੇਖਣ ਦੇ ਲਈ ਬੇਤਾਬ ਹੈ । ਪਰ ਡਾਕਟਰਾਂ ਦੇ ਵੱਲੋਂ ਪਰਿਵਾਰ ਨੂੰ ਬੱਚਾ ਨਹੀਂ ਦਿੱਤਾ ਗਿਆ ਹੈ । ਕਿਉਂ ਕਿ ਬੱਚੇ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ।
ਹੋਰ ਪੜ੍ਹੋ : ਪਤੀ ਦੇ ਨਾਲ ਲਾੜੀ ਦੇ ਲਿਬਾਸ ‘ਚ ਸੱਜੀ ਨਜ਼ਰ ਆਈ ਅਦਾਕਾਰਾ ਰਾਜ ਧਾਲੀਵਾਲ, ਵੀਡੀਓ ਕੀਤਾ ਸਾਂਝਾ
ਅਰਮਾਨ ਮਲਿਕ ਨੇ ਜੋ ਹਾਲ ਹੀ ਵੀਲੌਗ ਸਾਂਝਾ ਕੀਤਾ ਹੈ । ਉਸ ‘ਚ ਉਸ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਪਰੇਸ਼ਾਨ ਨਜ਼ਰ ਆ ਰਹੀ ਹੈ ।
ਕ੍ਰਿਤਿਕਾ ਦੀ ਨਹੀਂ ਹੋਈ ਨਾਰਮਲ ਡਿਲਿਵਰੀ
ਦੱਸਿਆ ਜਾ ਰਿਹਾ ਹੈ ਕਿ ਡਾਕਟਰਾਂ ਵੱਲੋਂ ਬੱਚੇ ਦੀ ਸਿਹਤ ਨੂੰ ਵੇਖਦੇ ਹੋਏ ਨਿਗਰਾਨੀ ‘ਚ ਰੱਖਿਆ ਗਿਆ ਹੈ । ਕਿਉਂਕਿ ਕ੍ਰਿਤਿਕਾ ਦਾ ਜਣੇਪਾ ਨਾਰਮਲ ਨਹੀਂ ਹੋਇਆ । ਜਿਸ ਕਾਰਨ ਡਾਕਟਰਾਂ ਦੇ ਵੱਲੋਂ ਬੱਚੇ ਨੂੰ ਲੈ ਕੇ ਅਹਿਤਿਆਤ ਰੱਖਿਆ ਜਾ ਰਿਹਾ ਹੈ । ਕ੍ਰਿਤਿਕਾ ਆਪਣੇ ਬੱਚੇ ਨੂੰ ਲੈ ਕੇ ਜਲਦ ਹੀ ਘਰ ਜਾਣਾ ਚਾਹੁੰਦੀ ਹੈ ।
ਦੋਵਾਂ ਪਤਨੀਆਂ ਇੱਕਠੀਆਂ ਹੋਈਆਂ ਸਨ ਗਰਭਵਤੀ
ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇੱਕਠੀਆਂ ਹੀ ਗਰਭਵਤੀ ਹੋਈਆਂ ਸਨ ।ਜਿਸ ਤੋਂ ਬਾਅਦ ਹਰ ਕੋਈ ਅਰਮਾਨ ਮਲਿਕ ਨੂੰ ਟ੍ਰੋਲ ਕਰ ਰਿਹਾ ਸੀ ।
ਅਰਮਾਨ ਮਲਿਕ ਮਸ਼ਹੂਰ ਯੂਟਿਊਬਰ ਅਤੇ ਕੰਟੈਂਟ ਕ੍ਰਿਇਟੇਰ ਹੈ । ਆਪਣੇ ਪਰਿਵਾਰ ਨੂੰ ਲੈ ਕੇ ਅਕਸਰ ਹੀ ਉਹ ਵੀਲੌਗ ਬਣਾਉੁਂਦਾ ਹੈ ਅਤੇ ਆਪਣੇ ਫੈਨਸ ਦੇ ਨਾਲ ਸ਼ੇਅਰ ਕਰਦਾ ਰਹਿੰਦਾ ਹੈ ।