ਯੂਟਿਊਬਰ ਅਰਮਾਨ ਮਲਿਕ ਦੀ ਪਤਨੀ ਪਾਇਲ ਨੇ ਜੁੜਵਾ ਬੱਚਿਆਂ ਨੂੰ ਦਿੱਤਾ ਜਨਮ, ਅਰਮਾਨ ਮਲਿਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਯੂਟਿਊਬ ਇਨ੍ਹੀਂ ਦਿਨੀਂ ਆਪਣੇ ਬੱਚਿਆਂ ਦੇ ਜਨਮ ਨੂੰ ਲੈ ਕੇ ਉਤਸ਼ਾਹਿਤ ਹਨ । ਹੁਣ ਉਸ ਦੀ ਪਹਿਲੀ ਪਤਨੀ ਪਾਇਲ ਮਲਿਕ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ । ਜਿਸ ਨੂੰ ਲੈ ਕੇ ਯੂਟਿਊਬਰ ਦਾ ਪਰਿਵਾਰ ਪੱਬਾਂ ਭਾਰ ਹੈ ।

By  Shaminder April 26th 2023 12:24 PM

ਯੂਟਿਊਬਰ ਅਰਮਾਨ ਮਲਿਕ(Armaan Malik) ਇਨ੍ਹੀਂ ਦਿਨੀਂ ਆਪਣੇ ਬੱਚਿਆਂ ਦੇ ਜਨਮ ਨੂੰ ਲੈ ਕੇ ਉਤਸ਼ਾਹਿਤ ਹਨ । ਹੁਣ ਉਸ ਦੀ ਪਹਿਲੀ ਪਤਨੀ ਪਾਇਲ ਮਲਿਕ ਦੇ ਘਰ ਜੁੜਵਾ ਬੱਚਿਆਂ ਨੇ ਜਨਮ ਲਿਆ ਹੈ । ਜਿਸ ਨੂੰ ਲੈ ਕੇ ਯੂਟਿਊਬਰ ਦਾ ਪਰਿਵਾਰ ਪੱਬਾਂ ਭਾਰ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਪੂਰਾ ਪਰਿਵਾਰ ਪਾਇਲ ਦੇ ਨਾਲ ਹਸਪਤਾਲ ‘ਚ ਨਜ਼ਰ ਆ ਰਿਹਾ ਹੈ।


View this post on Instagram

A post shared by Kritika malik (@kritika_malik_9)


ਹੋਰ ਪੜ੍ਹੋ :  ਗਿਆਨੀ ਪਿੰਦਰਪਾਲ ਸਿੰਘ ਜੀ ਵਿਦੇਸ਼ ਦੀ ਧਰਤੀ ‘ਤੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਅੱਜ ਪਿੰਡ ਯਾਦ ਆ ਗਿਆ’

ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵੀ ਕ੍ਰਿਤਿਕਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਜਿਸ ‘ਚ ਸਾਰਾ ਪਰਿਵਾਰ ਨਵੇਂ ਮਹਿਮਾਨਾਂ ਦੇ ਸੁਆਗਤ ‘ਚ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । 

6 ਅਪ੍ਰੈਲ ਨੂੰ ਬੇਟੇ ਦਾ ਹੋਇਆ ਜਨਮ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਯੂਟਿਊਬਰ ਦੇ ਘਰ ਬੇਟੇ ਨੇ 6 ਅਪ੍ਰੈਲ ਨੂੰ ਜਨਮ ਲਿਆ ਸੀ । ਦੱਸ ਦਈਏ ਕਿ ਅਰਮਾਨ ਮਲਿਕ ਦੀਆਂ ਦੋਵਾਂ ਪਤਨੀਆਂ ਨੇ ਇੱਕਠਿਆਂ ਹੀ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਸੀ । ਅਰਮਾਨ ਮਲਿਕ ਨੇ ਆਪਣੇ ਪੁੱਤਰ ਦਾ ਨਾਮ ਜ਼ੈਦ ਮਲਿਕ ਰੱਖਿਆ ਸੀ । ਜਿਸ ਦੇ ਨਾਲ ਉਸ ਨੇ ਬੀਤੇ ਦਿਨੀਂ ਫੋਟੋ ਸ਼ੂਟ ਵੀ ਕਰਵਾਇਆ ਸੀ । ਹੁਣ ਉਸ ਦੀ ਦੂਜੀ ਪਤਨੀ ਵੀ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ । 


ਸੋਸ਼ਲ ਮੀਡੀਆ ‘ਤੇ ਮਿਲ ਰਹੀਆਂ ਵਧਾਈਆਂ 

ਅਰਮਾਨ ਮਲਿਕ ਨੇ ਜਿਉਂ ਹੀ ਪਾਇਲ ਦੇ ਵੱਲੋਂ ਜੁੜਵਾ ਬੱਚਿਆਂ ਨੂੰ ਜਨਮ ਦੇਣ ਦੀ ਖੁਸ਼ਖਬਰੀ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਤਾਂ ਉਸ ਨੂੰ ਸੋਸ਼ਲ ਮੀਡੀਆ ‘ਤੇ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ । ਲੋਕ ਲਗਾਤਾਰ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ । 




Related Post