ਕੀ ਰਣਵੀਰ ਸਿੰਘ ਨਿਭਾਉਣਗੇ ਭਾਰਤ ਦੇ ਸੁਪਰਹੀਰੋ 'ਸ਼ਕਤੀਮਾਨ' ਦਾ ਕਿਰਦਾਰ ?ਜਾਣੋ ਮੁਕੇਸ਼ ਖੰਨਾ ਨੇ ਕੀ ਕਿਹਾ
90 ਦੇ ਦਸ਼ਕ ਦਾ ਪਾਪੁਲਰ ਟੀਵੀ ਸੀਰੀਅਲ ਸ਼ਕਤੀਮਾਨ ਹਰ ਕਿਸੇ ਨੂੰ ਅੱਜ ਵੀ ਬਹੁਤ ਪਸੰਦ ਹੈ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਹੁਣ ਇਸ ਸ਼ੋਅ ਨੂੰ ਵੱਡੇ ਪਰਦੇ 'ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਹੁਣ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਫ਼ਿਲਮ 'ਚ ਰਣਵੀਰ ਸਿੰਘ ਬਤੌਰ ਸ਼ਕਤੀਮਾਨ ਕਿਰਦਾਰ ਨਿਭਾ ਸਕਦੇ ਹਨ।
Ranveer Singh play the role of India's superhero 'Shaktiman': 90 ਦੇ ਦਸ਼ਕ ਵਿੱਚ ਬੱਚਿਆਂ ਦੇ ਚਹੇਤੇ ਟੀਵੀ ਸੀਰੀਅਲ 'ਸ਼ਕਤੀਮਾਨ' ਬਾਰੇ ਸ਼ਾਇਦ ਹੀ ਕੋਈ ਨਾਂ ਜਾਣਦਾ ਹੋਵੇ। ਇਸ ਟੀਵੀ ਸੀਰੀਅਲ ਦੇ ਵਿੱਚ ਸੁਪਰਹੀਰੋ ਦੀ ਐਂਟਰੀ ਦੇ ਮਿਊਜ਼ਿਕ ਤੋਂ ਲੈ ਕੇ ਸੁਪਰਹੀਰੋ ਤੱਕ ਨੂੰ ਬੱਚੇ ਬਹੁਤ ਪਸੰਦ ਕਰਦੇ ਹਨ। ਜਲਦ ਹੀ ਇਸ ਮਸ਼ਹੂਰ ਟੀਵੀ ਸੀਰੀਅਲ 'ਤੇ ਫਿਲਮ ਬਨਣ ਜਾ ਵਾਲੀ ਹੈ।
ਦੱਸ ਦਈਏ ਕਿ 90 ਦੇ ਦਸ਼ਕ ਦਾ ਪਾਪੁਲਰ ਟੀਵੀ ਸੀਰੀਅਲ ਸ਼ਕਤੀਮਾਨ ਹਰ ਕਿਸੇ ਨੂੰ ਅੱਜ ਵੀ ਬਹੁਤ ਪਸੰਦ ਹੈ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਹੁਣ ਇਸ ਸ਼ੋਅ ਨੂੰ ਵੱਡੇ ਪਰਦੇ 'ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ।
ਸੀਰੀਅਲ ਦੀ ਪਾਪੁਲੈਰਟੀ ਨੂੰ ਦੇਖਦੇ ਹੋਏ ਮੁਕੇਸ਼ ਖੰਨਾ ਵੱਲੋਂ ਬੀਤੇ ਸਾਲ ਸ਼ਕਤੀਮਾਨ 'ਤੇ ਫਿਲਮ ਦਾ ਐਲਾਨ ਕੀਤਾ ਗਿਆ ਹੈ। ਹੁਣ ਇਸ ਫਿਲਮ ਦੀ ਸਟਾਰਕਾਸਟ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ 'ਚ ਬਾਲੀਵੁੱਡ ਦੇ ਇਕ ਵੱਡੇ ਸਟਾਰ ਦਾ ਨਾਂ ਸਾਹਮਣੇ ਆ ਰਿਹਾ ਹੈ।
ਸੋਨੀ ਪਿਕਚਰਜ਼ ਇੰਟਰਨੈਸ਼ਨਲ ਪ੍ਰੋਡਕਸ਼ਨ ਵੱਲੋਂ ਇਸ ਦਾ ਇੱਕ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਇਸ ਟੀਜ਼ਰ 'ਚ ਫਿਲਮ 'ਸ਼ਕਤੀਮਾਨ' ਦੀ ਪਹਿਲੀ ਝਲਕ ਦਿਖਾਈ ਗਈ ਸੀ। ਹਾਲਾਂਕਿ ਮੇਕਰਸ ਨੇ ਉਦੋਂ ਵੀ ਫਿਲਮ ਦੀ ਕਾਸਟ ਅਤੇ ਡਾਇਰੈਕਟਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਪਰ ਹੁਣ ਪਤਾ ਲੱਗਾ ਹੈ ਕਿ ਫਿਲਮ 'ਸ਼ਕਤੀਮਾਨ' ਲਈ ਇੰਡਸਟਰੀ ਦੇ ਇਕ ਨਾਮੀ ਕਲਾਕਾਰ ਨਾਲ ਸੰਪਰਕ ਕੀਤਾ ਗਿਆ ਹੈ।
ਕੀ ਰਣਵੀਰ ਸਿੰਘ ਹੋਣਗੇ ਸ਼ਕਤੀਮਾਨ?
ਮੀਡੀਆ ਰਿਪੋਰਟ ਮੁਤਾਬਕ 'ਸ਼ਕਤੀਮਾਨ' ਦੇ ਨਿਰਮਾਤਾਵਾਂ ਨੇ ਰਣਵੀਰ ਸਿੰਘ ਨੂੰ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਦੀ ਪੇਸ਼ਕਸ਼ ਕੀਤੀ ਹੈ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਣਵੀਰ ਨੇ ਪ੍ਰਸਤਾਵ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਪਰ ਉਸ ਨੇ ਅਜੇ ਤੱਕ ਇਹ ਫਿਲਮ ਸਾਈਨ ਕੀਤੀ ਹੈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਸੁਪਰਹੀਰੋ ਫਿਲਮ ਸੋਨੀ ਪਿਕਚਰਜ਼ ਅਤੇ ਮੁਕੇਸ਼ ਖੰਨਾ ਦੀ ਭੀਸ਼ਮ ਇੰਟਰਨੈਸ਼ਨਲ ਦੇ ਬੈਨਰ ਹੇਠ ਬਣੇਗੀ। ਰਿਪੋਰਟ 'ਚ ਅੱਗੇ ਕਿਹਾ ਗਿਆ ਹੈ, 'ਮੇਕਰਸ ਨੂੰ ਲੱਗਦਾ ਹੈ ਕਿ ਰਣਵੀਰ ਇਸ ਸੁਪਰਹੀਰੋ ਦੇ ਕਿਰਦਾਰ ਨੂੰ ਪਰਦੇ 'ਤੇ ਕੁਦਰਤੀ ਤੌਰ 'ਤੇ ਨਿਭਾ ਸਕਦੇ ਹਨ। ਅਦਾਕਾਰ ਅਤੇ ਉਸ ਦੀ ਟੀਮ ਨਾਲ ਗੱਲਬਾਤ ਚੱਲ ਰਹੀ ਹੈ।
ਇੰਨੇ ਕਰੋੜ ਦੇ ਬਜਟ ਨਾਲ ਬਣੇਗੀ ਫਿਲਮ
ਮੁਕੇਸ਼ ਖੰਨਾ ਨੇ ਆਪਣੇ ਯੂਟਿਊਬ ਚੈਨਲ ਭੀਸ਼ਮ 'ਤੇ ਕਿਹਾ ਕਿ- 'ਫਿਲਮ ਨੂੰ ਲੈ ਕੇ ਇਕਰਾਰਨਾਮੇ 'ਤੇ ਦਸਤਖਤ ਕੀਤੇ ਗਏ ਹਨ। ਇਹ ਬਹੁਤ ਉੱਚੇ ਪੱਧਰ ਦੀ ਫਿਲਮ ਹੈ। ਇਹ ਫਿਲਮ 200-300 ਕਰੋੜ ਦੇ ਬਜਟ ਨਾਲ ਬਣਾਈ ਜਾਵੇਗੀ। ਇਹ ਫਿਲਮ ਸਪਾਈਡਰ ਮੈਨ ਬਣਾਉਣ ਵਾਲੀ ਸੋਨੀ ਪਿਕਚਰਜ਼ ਰਾਹੀਂ ਬਣੇਗੀ। ਹਾਲਾਂਕਿ ਇਸ 'ਚ ਥੋੜ੍ਹੀ ਦੇਰੀ ਹੋਵੇਗੀ। ਪਹਿਲਾਂ ਮਹਾਂਮਾਰੀ ਆਈ, ਫਿਰ ਮੈਂ ਆਪਣਾ ਚੈਨਲ ਸ਼ੁਰੂ ਕੀਤਾ, ਫਿਰ ਮੈਂ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ।
ਮੁਕੇਸ਼ ਖੰਨਾ ਦਾ ਬਿਆਨ
ਉਨ੍ਹਾਂ ਨੇ ਅੱਗੇ ਕਿਹਾ- 'ਮੈਂ ਹਾਲ ਹੀ 'ਚ ਕਿਹਾ ਹੈ ਕਿ ਇਹ ਕੋਈ ਛੋਟੀ ਫਿਲਮ ਨਹੀਂ ਹੈ। ਇਹ ਇੱਕ ਵਿਸ਼ਾਲ ਫਿਲਮ ਹੋਵੇਗੀ। ਅਜਿਹੇ 'ਚ ਇਸ ਫਿਲਮ ਨੂੰ ਬਣਨ 'ਚ ਸਮਾਂ ਲੱਗੇਗਾ।ਇਸ ਫਿਲਮ ਨੂੰ ਲੈ ਕੇ ਕਾਫੀ ਕੁਝ ਹੋ ਰਿਹਾ ਹੈ।ਫਿਲਹਾਲ ਮੈਨੂੰ ਇਸ ਬਾਰੇ ਕੁਝ ਵੀ ਬੋਲਣ ਦੀ ਇਜਾਜ਼ਤ ਨਹੀਂ ਹੈ।
ਅਦਾਕਾਰ ਮੁਕੇਸ਼ ਨੇ ਅੱਗੇ ਕਿਹਾ- ਸਵਾਲ ਉੱਠਦਾ ਹੈ ਕਿ ਕੀ ਮੈਂ ਸ਼ਕਤੀਮਾਨ ਬਣਾਂਗਾ? ਕੌਣ ਬਣੇਗਾ ਸ਼ਕਤੀਮਾਨ? ਮੈਂ ਹੁਣ ਖੁਲਾਸਾ ਨਹੀਂ ਕਰ ਸਕਦਾ ਪਰ ਇਹ ਇੱਕ ਕਮਰਸ਼ੀਅਲ ਫਿਲਮ ਹੈ। ਅਜਿਹੇ 'ਚ ਇਸ ਨਾਲ ਕਾਫੀ ਵਪਾਰਕ ਗੱਲਬਾਤ ਵੀ ਜੁੜੀ ਹੋਵੇਗੀ। ਪਰ ਮੈਂ ਹੋਵਾਂਗਾ। ਸਾਰੇ ਜਾਣਦੇ ਹਨ ਕਿ ਉਹ ਮੇਰੇ ਬਿਨਾਂ ਸ਼ਕਤੀਮਾਨ ਨਹੀਂ ਬਣ ਸਕਦੀ।