ਵਿਨੇਸ਼ ਫੋਗਾਟ ਦੀ ਸਿਲਵਰ ਮੈਡਲ ਲਈ ਅਪੀਲ 'ਤੇ 3 ਘੰਟੇ ਚੱਲੀ ਸੁਣਵਾਈ, ਅੱਜ ਆ ਸਕਦਾ ਹੈ ਫੈਸਲਾ
ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਦੇ ਐਡ-ਹਾਕ ਡਿਵੀਜ਼ਨ ਵਿੱਚ ਵਿਨੇਸ਼ ਫੋਗਾਟ ਦੀ ਅਪੀਲ ਦੀ ਸੁਣਵਾਈ ਪੂਰੀ ਹੋ ਗਈ ਹੈ। ਇਹ ਸੁਣਵਾਈ 3 ਘੰਟੇ ਤੱਕ ਚੱਲੀ। ਹਾਲਾਂਕਿ ਇਸ ਮਾਮਲੇ ਉੱਤੇ ਅਜੇ ਤੱਕ ਕੋਈ ਫੈਸਲਾ ਨਹੀਂ ਹੈ।
Vinesh phogat silver medal appeal : ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਸੀਏਐਸ) ਦੇ ਐਡ-ਹਾਕ ਡਿਵੀਜ਼ਨ ਵਿੱਚ ਵਿਨੇਸ਼ ਫੋਗਾਟ ਦੀ ਅਪੀਲ ਦੀ ਸੁਣਵਾਈ ਪੂਰੀ ਹੋ ਗਈ ਹੈ। ਇਹ ਸੁਣਵਾਈ 3 ਘੰਟੇ ਤੱਕ ਚੱਲੀ। ਹਾਲਾਂਕਿ ਇਸ ਮਾਮਲੇ ਉੱਤੇ ਅਜੇ ਤੱਕ ਕੋਈ ਫੈਸਲਾ ਨਹੀਂ ਹੈ।
ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 024 ਦੇ ਫਾਈਨਲ ਤੋਂ ਪਹਿਲਾਂ ਹੀ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਨੇ ਇਸ ਫੈਸਲੇ ਖਿਲਾਫ ਅਪੀਲ ਕੀਤੀ ਹੈ। ਫਾਈਨਲ ਤੋਂ ਪਹਿਲਾਂ ਉਸ ਦਾ ਵਜ਼ਨ ਨਿਰਧਾਰਤ ਵਜ਼ਨ ਤੋਂ 100 ਗ੍ਰਾਮ ਵੱਧ ਪਾਇਆ ਗਿਆ।
ਭਾਰਤੀ ਓਲੰਪਿਕ ਸੰਘ (IOA) ਨੂੰ ਉਮੀਦ ਹੈ ਕਿ ਫੈਸਲਾ ਵਿਨੇਸ਼ ਦੇ ਪੱਖ 'ਚ ਆਵੇਗਾ। IOA ਨੇ ਇਕ ਬਿਆਨ 'ਚ ਕਿਹਾ, 'ਭਾਰਤੀ ਓਲੰਪਿਕ ਸੰਘ ਨੂੰ ਉਮੀਦ ਹੈ ਕਿ ਵਿਨੇਸ਼ ਫੋਗਾਟ ਦੀ ਅਪੀਲ ਦਾ ਕੋਈ ਸਕਾਰਾਤਮਕ ਹੱਲ ਨਿਕਲੇਗਾ।' ਵਿਨੇਸ਼ ਦੀ ਜਗ੍ਹਾ ਸੈਮੀਫਾਈਨਲ 'ਚ ਉਸ ਤੋਂ ਹਾਰ ਗਈ ਸੀ। ਵਿਨੇਸ਼ ਦੀ ਜਗ੍ਹਾ ਫਾਈਨਲ
ਵਿਨੇਸ਼ ਫੋਗਾਟ ਨੇ ਆਪਣੀ ਅਪੀਲ 'ਚ ਲੋਪੇਜ਼ ਨਾਲ ਸਾਂਝੇ ਤੌਰ 'ਤੇ ਚਾਂਦੀ ਦਾ ਤਗਮਾ ਦੇਣ ਦੀ ਮੰਗ ਕੀਤੀ ਹੈ। ਵਿਨੇਸ਼ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੋਏ ਮੁਕਾਬਲਿਆਂ ਦੌਰਾਨ ਉਸ ਦਾ ਵਜ਼ਨ 50 ਕਿਲੋ ਦੀ ਨਿਰਧਾਰਤ ਸੀਮਾ ਦੇ ਅੰਦਰ ਸੀ। ਵਿਨੇਸ਼ ਦਾ ਪੱਖ ਸੀਨੀਅਰ ਵਕੀਲ ਹਰੀਸ਼ ਸਾਲਵੇ ਅਤੇ ਵਿਦੁਸ਼ਪਤ ਸਿੰਘਾਨੀਆ ਨੇ ਪੇਸ਼ ਕੀਤਾ। ਆਈਓਏ ਨੇ ਕਿਹਾ, 'ਮਾਮਲਾ ਵਿਚਾਰ ਅਧੀਨ ਹੈ।
ਇਸ ਲਈ ਆਈਓਏ ਹੁਣੇ ਹੀ ਕਹਿ ਸਕਦਾ ਹੈ ਕਿ ਆਰਬਿਟਰੇਟਰ ਡਾ: ਐਨਾਬੈਲ ਬੇਨੇਟ ਏਸੀ (ਆਸਟਰੇਲੀਆ) ਨੇ ਸਾਰੀਆਂ ਧਿਰਾਂ ਨੂੰ ਸੁਣਿਆ। ਸੁਣਵਾਈ ਤਿੰਨ ਘੰਟੇ ਚੱਲੀ। ਇਸ ਦੌਰਾਨ ਵਿਨੇਸ਼ ਫੋਗਾਟ, ਯੂਨਾਈਟਿਡ ਵਰਲਡ ਰੈਸਲਿੰਗ, ਇੰਟਰਨੈਸ਼ਨਲ ਓਲੰਪਿਕ ਕਮੇਟੀ ਅਤੇ ਆਈਓਏ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸੁਣਵਾਈ ਤੋਂ ਪਹਿਲਾਂ ਸਾਰੀਆਂ ਸਬੰਧਤ ਧਿਰਾਂ ਨੂੰ ਹਲਫ਼ਨਾਮਾ ਦਾਖ਼ਲ ਕਰਨ ਦਾ ਮੌਕਾ ਦਿੱਤਾ ਗਿਆ। ਇਸ ਤੋਂ ਬਾਅਦ ਜ਼ੁਬਾਨੀ ਬਹਿਸ ਹੋਈ। ਆਈਓਏ ਨੇ ਕਿਹਾ, 'ਆਰਬਿਟਰੇਟਰ ਡਾਕਟਰ ਐਨਾਬੈਲ ਬੇਨੇਟ ਨੇ ਸੰਕੇਤ ਦਿੱਤਾ ਕਿ ਆਦੇਸ਼ ਦਾ ਕਾਰਜਕਾਰੀ ਹਿੱਸਾ ਜਲਦੀ ਹੀ ਆਵੇਗਾ। ਵਿਸਥਾਰਤ ਫੈਸਲੇ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਦਿਲਜੀਤ ਦੋਸਾਂਝ ਦੇ ਇਸ ਗੀਤ 'ਤੇ ਡਾਂਸ ਕਰਦੀ ਆਈ ਨਜ਼ਰ
ਆਈਓਏ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ, ‘ਆਈਓਏ ਦਾ ਮੰਨਣਾ ਹੈ ਕਿ ਵਿਨੇਸ਼ ਦਾ ਸਮਰਥਨ ਕਰਨਾ ਉਸ ਦਾ ਫਰਜ਼ ਹੈ। ਕੇਸ ਦਾ ਨਤੀਜਾ ਜੋ ਵੀ ਹੋਵੇ, ਅਸੀਂ ਉਸ ਦੇ ਨਾਲ ਖੜ੍ਹੇ ਹਾਂ। ਸਾਨੂੰ ਉਸ ਦੀਆਂ ਉਪਲਬਧੀਆਂ 'ਤੇ ਮਾਣ ਹੈ।' ਇਸ ਮਾਮਲੇ 'ਚ ਫੈਸਲਾ ਐਤਵਾਰ ਨੂੰ ਪੈਰਿਸ ਓਲੰਪਿਕ ਦੀ ਸਮਾਪਤੀ ਤੋਂ ਪਹਿਲਾਂ ਆ ਸਕਦਾ ਹੈ।