ਬ੍ਰਿਟੇਨ ਵਾਪਸ ਕਰੇਗਾ ਛਤਰਪਤੀ ਸ਼ਿਵਾਜੀ ਦਾ ਹਥਿਆਰ 'ਵਾਘ ਨਖ ', ਜਾਣੋ ਕਿਉਂ ਹੈ ਖਾਸ
'ਵਾਘ ਨਖ ਦੀ ਘਰ ਵਾਪਸੀ ਹੋ ਰਹੀ ਹੈ। 1659 'ਚ ਬੀਜਾਪੁਰ ਰਿਆਸਤ ਦੇ ਸੈਨਾਪਤੀ ਅਫ਼ਜ਼ਲ ਖ਼ਾਨ ਨੂੰ ਮਾਰਨ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਇਸੇ ਖੰਜਰ ਦਾ ਇਸਤੇਮਾਲ ਕੀਤਾ ਸੀ, ਜਲਦ ਹੀ ਇਹ ਵਾਘ ਨਖ ਬ੍ਰਿਟੇਨ ਤੋਂ ਭਾਰਤ ਵਾਪਿਸ ਆ ਜਾਵੇਗਾ।
UK return Shivaji Maharaj's weapon 'Wagh Nakh': 'ਵਾਘ ਨਖ ਦੀ ਘਰ ਵਾਪਸੀ ਹੋ ਰਹੀ ਹੈ। 1659 'ਚ ਬੀਜਾਪੁਰ ਰਿਆਸਤ ਦੇ ਸੈਨਾਪਤੀ ਅਫ਼ਜ਼ਲ ਖ਼ਾਨ ਨੂੰ ਮਾਰਨ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਇਸੇ ਖੰਜਰ ਦਾ ਇਸਤੇਮਾਲ ਕੀਤਾ ਸੀ। ਵਾਘ ਦੇ ਪੰਜੇ ਦੇ ਆਕਾਰ ਦੇ ਖੰਜਰ ਨੂੰ ਬ੍ਰਿਟੇਨ ਦੇ ਅਧਿਕਾਰੀ ਵਾਪਸ ਦੇਣ ਲਈ ਸਹਿਮਤ ਹੋ ਗਏ ਹਨ। ਸੂਬੇ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਧੀਰ ਮੁਨਗੰਟੀਵਾਰ MoU 'ਤੇ ਦਸਤਖਤ ਕਰਨ ਲਈ ਇਸੇ ਮਹੀਨੇ ਦੇ ਅਖੀਰ 'ਚ ਲੰਡਨ ਜਾਣਗੇ। ਇਹ ਲੰਡਨ ਦੇ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ 'ਚ ਪ੍ਰਦਰਸ਼ਨੀ ਲਈ ਲੱਖੇ ਗਏ ਹਨ।
ਜੇਕਰ ਸਭ ਕੁਝ ਯੋਜਨਾ ਮੁਤਾਬਕ, ਹੋਇਆ ਤਾਂ ਪ੍ਰਸਿੱਧ ਵਾਘ ਨਖ ਇਸੇ ਸਾਲ ਭਾਰਤ ਆ ਸਕਦਾ ਹੈ। ਮਹਾਰਾਸ਼ਟਰ ਸਰਕਾਰ 'ਚ ਸੱਭਿਆਚਾਰ ਮੰਤਰੀ ਮੁਰੰਟੀਵਾਰ ਇਸ ਮਹੀਨੇ ਲੰਡਨ ਦੀ ਯਾਤਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬ੍ਰਿਟੇਨ ਦੇ ਅਧਿਕਾਰੀਆਂ ਤੋਂ ਇਕ ਚਿੱਠੀ ਮਿਲੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਸਾਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਵਾਘ ਨਖ ਵਾਪਸ ਦੇਣ ਲਈ ਰਾਜ਼ੀ ਹੋ ਗਏ ਹਨ।
ਹਿੰਦੂ ਕਲੈਂਡਰ ਦੇ ਆਧਾਰ 'ਤੇ ਅਸੀਂ ਇਸਨੂੰ ਉਸੇ ਦਿਨ ਵਾਪਸ ਲਿਆ ਸਕਦੇ ਹਾਂ ਜਦੋਂ ਸ਼ਿਵਾਜੀ ਨੇ ਅਫ਼ਜ਼ਲ ਖ਼ਾਨ ਨੂੰ ਮਾਰਿਆ ਸੀ। ਕੁਝ ਹੋਰ ਤਾਰੀਖ਼ਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਵਾਘ ਨਖ ਨੂੰ ਵਾਪਸ ਲਿਆਉਣ ਦੇ ਤੌਰ ਤਰੀਕਿਆਂ 'ਕੇ ਵੀ ਕੰਮ ਕੀਤਾ ਜਾ ਰਿਹਾ ਹੈ।
ਮੁਗੰਟੀਵਾਰ ਨੇ ਅੱਗੇ ਕਿਹਾ ਕਿ ਐੱਮ.ਓ.ਯੂ. 'ਤੇ ਹਸਤਾਖਰ ਕਰਨ ਤੋਂ ਇਲਾਵਾ ਅਸੀਂ ਹੋਰ ਵਸਤੂਆਂ ਜਿਵੇਂ ਸ਼ਿਵਾਜੀ ਦੀ ਜਗਦੰਬਾ ਤਲਵਾਰ ਨੂੰ ਵੀ ਦੇਖਾਂਗੇ, ਜੋ ਬ੍ਰਿਟੇਨ 'ਚ ਪ੍ਰਦਰਸ਼ਨੀ ਲਈ ਰੱਖੀ ਗਈ ਹੈ। ਅਸੀਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਵੀ ਕਦਮ ਚੁੱਕਾਂਗੇ। ਤੱਥ ਇਹ ਹੈ ਕਿ ਵਾਘ ਦੇ ਪੰਜਿਆਂ ਦਾ ਵਾਪਸ ਆਉਣਾ ਮਹਾਰਾਸ਼ਟਰ ਅਤੇ ਉਸਦੀ ਜਨਤਾ ਲਈ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਅਫ਼ਜ਼ਲ ਖ਼ਾਨ ਦੇ ਕਤਲ ਦੀ ਤਾਰੀਖ਼ ਗ੍ਰੇਗੋਰੀਅਨ ਕਲੰਡਰ ਦੇ ਆਧਾਰ 'ਤੇ 10 ਨਵੰਬਰ ਹੈ ਪਰ ਅਸੀਂ ਹਿੰਦੂ ਤਾਰੀਖ਼ ਦੇ ਆਧਾਰ 'ਤੇ ਤਾਰੀਖ਼ਾਂ ਤੈਅ ਕਰ ਰਹੇ ਹਾਂ।
ਕਿੰਨਾ ਆਏਗਾ ਖ਼ਰਚਾ
ਇਸ ਲਈ ਮੁਨਗੰਟੀਵਾਰ, ਪ੍ਰਮੁੱਖ ਸੱਭਿਆਚਾਰ ਸਕੱਤਰ (ਡਾ. ਵਿਕਾਸ ਖੜਗੇ) ਅਤੇ ਸੂਬੇ ਦੇ ਪੁਰਾਤੱਤਵ ਅਤੇ ਅਜਾਇਬ ਘਰ ਦੇ ਰਾਜ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ. ਤੇਜਸ ਗਰਗੇ, ਲੰਡਨ 'ਚ ਵੀ ਐਂਡ ਏ ਅਤੇ ਹੋਰ ਅਜਾਇਬ ਘਰਾਂ ਦਾ ਦੌਰਾ ਕਰਨਗੇ। ਸੰਕਲਪ ਦੇ ਅਨੁਸਾਰ ਮਹਾਰਾਸ਼ਟਰ 29 ਸਤੰਬਰ ਤੋਂ 4 ਅਕਤੂਬਰ ਤਕ ਤਿੰਨ ਮੈਂਬਰੀ ਟੀਮ ਦੀ 6 ਦਿਨਾਂ ਯਾਤਰਾ ਲਈ ਲਗਭਗ 50 ਲੱਖ ਰੁਪਏ ਖਰਚ ਕਰੇਗਾ।
ਹੋਰ ਪੜ੍ਹੋ: Anupam Kher: ਅਨੁਪਮ ਖੇਰ ਪਹੁੰਚੇ ਬਾਘਾ ਬਾਰਡਰ, ਅਦਾਕਾਰ ਨੇ ਫੌਜੀ ਜਵਾਨਾਂ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਖ਼ਾਸ ਹੈ ਬਨਾਵਟ
ਸਟੀਲ ਨਾਲ ਬਣੇ ਵਾਘ ਨਖ 'ਚ ਚਾਰ ਪੰਜੇ ਹੁੰਦੇ ਹਨ ਅਤੇ ਇਕ ਪੱਟੀ 'ਤੇ ਲੱਗੇ ਹੁੰਦੇ ਹਨ। ਪਹਿਲੀ ਅਤੇ ਚੌਥੀ ਉਂਗਲੀਆਂ ਲਈ ਦੋ ਛੱਲੇ ਹੁੰਦੇ ਹਨ ਜਿਨ੍ਹਾਂ ਨੂੰ ਪਹਿਨਿਆ ਜਾਂਦਾ ਹੈ। ਇਸ ਖੰਜਰ ਦਾ ਅਗਲਾ ਹਿੱਸਾ ਬੇਹੱਦ ਨੁਕੀਲਾ ਹੁੰਦਾ ਹੈ ਜੋ ਦੇਖਣ 'ਚ ਵਾਘ ਦੇ ਨਹੁੰਆਂ ਵਰਗਾ ਹੀ ਲਗਦਾ ਹੈ। ਵਾਘ ਨਖ ਸਤਾਰਾ ਦਰਬਾਰ 'ਚ ਸ਼ਿਵਾਜੀ ਮਹਾਰਾਜ ਦੇ ਵੰਸ਼ਜ ਸਨ। ਇਹ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਜੇਮਸ ਗ੍ਰਾਂਟ ਡਫ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਮਰਾਠਾ ਪੇਸ਼ਵਾ ਦੇ ਪ੍ਰਧਾਨ ਮੰਤਰੀ ਦੁਆਰਾ 1818 'ਚ ਸਤਾਰਾ ਰਾਜ ਦਾ ਨਿਵਾਸੀ (ਰਾਜਨੀਤਿਕ ਏਜੰਟ) ਨਿਯੁਕਤ ਕੀਤਾ ਗਿਆ ਸੀ। ਡਢ ਨੇ 1818 ਤੋਂ 1824 ਤਕ ਕੋਰਟ 'ਚ ਸੇਵਾ ਕੀਤੀ, ਜਿਸਤੋਂ ਬਾਅਦ ਉਹ ਇਸਨੂੰ ਆਪਣੇ ਨਾਲ ਬ੍ਰਿਟੇਨ ਲੈ ਗਏ ਅਤੇ ਉਨ੍ਹਾਂ ਦੇ ਵੰਸ਼ਜਾਂ ਨੇ ਹਥਿਆਰ ਨੂੰ ਵੀ ਐਂਡ ਏ ਅਜਾਇਬ ਘਰ ਨੂੰ ਦਾਨ ਕਰ ਦਿੱਤਾ।