'Twitter Bird' is back: ਟਵਿੱਟਰ 'ਤੇ ਮੁੜ ਹੋਈ 'ਨੀਲੀ ਚਿੜੀ' ਦੀ ਵਾਪਸੀ, ਐਲੋਨ ਮਸਕ ਨੇ ਮੁੜ ਬਦਲਿਆ ਲੋਗੋ

ਐਲੋਨ ਮਸਕ ਨੇ ਇੱਕ ਵਾਰ ਫਿਰ ਟਵਿੱਟਰ ਦਾ ਲੋਗੋ ਬਦਲ ਦਿੱਤਾ ਹੈ। ਇੱਕ ਵਾਰ ਫਿਰ ਤੋਂ ਹੁਣ ਟਵਿੱਟਰ ਉੱਤੇ 'ਡੌਗੀ' ਲੋਗੋ ਦੀ ਥਾਂ ਨੀਲੀ ਚਿੜੀ ਦੀ ਵਾਪਸੀ ਹੋ ਗਈ ਹੈ।

By  Pushp Raj April 8th 2023 10:04 AM

Elon Musk replacing Twitter logo : ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਨੇ ਇੱਕ ਵਾਰ ਫਿਰ ਤੋਂ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦਾ ਲੋਗੋ ਬਦਲ ਦਿੱਤਾ ਹੈ। ਇਸ ਤੋਂ ਤਿੰਨ ਦਿਨ ਪਹਿਲਾਂ ਹੀ ਉਨ੍ਹਾਂ ਨੇ 'ਨੀਲੀ ਚਿੜੀ' ਦੀ ਥਾਂ 'ਡੌਗੀ' ਦਾ ਲੋਗੋ ਲਗਾਇਆ ਸੀ। ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ।


ਤੁਹਾਨੂੰ ਦੱਸ ਦੇਈਏ ਕਿ ਇਹ ਬਦਲਾਅ ਸਿਰਫ ਵੈੱਬ ਵਰਜ਼ਨ 'ਤੇ ਕੀਤਾ ਗਿਆ ਹੈ। ਐਪ 'ਤੇ ਨਹੀਂ। ਪਰ ਹੁਣ ਇੱਕ ਵਾਰ ਫਿਰ 'ਨੀਲੀ ਚਿੜੀ' ਵਾਪਸ ਆ ਗਈ ਹੈ। ਲੋਗੋ ਹੁਣ ਵੈੱਬ ਅਤੇ ਐਪ ਦੋਵਾਂ 'ਤੇ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਜਿਵੇਂ ਹੀ ਇਹ ਬਦਲਿਆ ਗਿਆ ਹੈ, ਕ੍ਰਿਪਟੋਕਰੰਸੀ ਡੌਜਕੋਇਨ ਵਿੱਚ ਲਗਭਗ 10 ਪ੍ਰਤੀਸ਼ਤ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਹੋਰ ਪੜ੍ਹੋ: 90s Actress Ott Debut: ਇਨ੍ਹਾਂ ਅਭਿਨੇਤਰਿਆਂ ਨੇ OTT ਰਾਹੀਂ ਕੀਤੀ ਧਮਾਕੇਦਾਰ ਵਾਪਸੀ

ਐਲੋਨ ਮਸਕ ਦੇ ਇਸ ਫੈਸਲੇ ਤੋਂ ਯੂਜ਼ਰਸ ਵੀ ਹੈਰਾਨ ਹੋ ਰਹੇ ਹਨ। ਅਜਿਹੇ 'ਚ ਟਵਿੱਟਰ 'ਤੇ 'ਡੌਗੀ' ਦਾ ਲੋਗੋ  ਟਰੈਂਡ ਕਰਨ ਲੱਗਾ। ਪਹਿਲਾਂ ਤਾਂ ਲੋਕਾਂ ਨੂੰ ਲੱਗਾ ਕਿ ਕਿਸੇ ਨੇ ਟਵਿੱਟਰ ਹੈਕ ਕਰ ਲਿਆ ਹੈ। ਹਾਲਾਂਕਿ, ਇਸ ਤੋਂ ਬਾਅਦ ਐਲੋਨ ਮਸਕ ਨੇ ਇੱਕ ਟਵੀਟ ਕੀਤਾ ਅਤੇ ਇਹ ਸਪੱਸ਼ਟ ਹੋ ਗਿਆ ਕਿ ਟਵਿੱਟਰ ਨੇ ਆਪਣਾ ਲੋਗੋ ਮੁੜ ਬਦਲ ਦਿੱਤਾ ਹੈ।

Sorry, slight glitch with @SpaceX Starlink. Coming back online now.

— Elon Musk (@elonmusk) April 8, 2023

Related Post