Google Doodle on Leap Day 2024: ਅੱਜ 29 ਫਰਵਰੀ ਹੈ ਅਤੇ ਅੱਜ ਇਸ ਮਹੀਨੇ ਦਾ ਆਖਰੀ ਦਿਨ ਹੈ। ਇੰਨਾ ਹੀ ਨਹੀਂ, ਅੱਜ ਦਾ ਦਿਨ ਵੀ ਬਹੁਤ ਖਾਸ ਹੈ, ਕਿਉਂਕਿ ਅੱਜ ਤੋਂ ਬਾਅਦ ਹੁਣ ਇਹ ਚਾਰ ਸਾਲ ਬਾਅਦ ਫਰਵਰੀ 'ਚ ਮਹਿਜ਼ 29 ਦਿਨ ਹੋਣਗੇ। ਲੀਪ ਡੇਅ ਤੇ ਲੀਪ ਈਅਰ ਹੋਣ ਦਾ ਕਾਰਨ ਹਰ ਚਾਰ ਸਾਲਾਂ ਵਿੱਚ ਫਰਵਰੀ ਦੇ ਮਹੀਨੇ 29 ਦਿਨ ਹੋਣ ਦੇ ਚੱਲਦੇ ਮਨਾਇਆ ਜਾਂਦਾ ਹੈ।
ਇਸ ਦਿਨ ਨੂੰ ਹੋਰ ਵੀ ਖਾਸ ਬਣਾਉਣ ਲਈ ਗੂਗਲ ਨੇ ਇੱਕ ਸ਼ਾਨਦਾਰ ਗੂਗਲ ਡੂਡਲ (Google Doodle) ਬਣਾਇਆ ਹੈ। ਗੂਗਲ ਨੇ ਵੀਰਵਾਰ ਨੂੰ ਡੂਡਲ ਬਣਾ ਕੇ ਲੀਪ ਡੇਅ (Leap Day) ਮਨਾਇਆ। ਲੀਪ ਡੇਅ ਦੇ ਮੌਕੇ 'ਤੇ ਬਣਾਏ ਗਏ ਇਸ ਗੂਗਲ ਡੂਡਲ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਡੱਡੂ ਛੱਪੜ ਦੇ ਇਕ ਪਾਸੇ ਤੋਂ ਦੂਜੇ ਪਾਸੇ ਛਾਲ ਮਾਰ ਰਿਹਾ ਹੈ।
ਇਸ ਗੂਗਲ ਡੂਡਲ 'ਤੇ 29 ਤਰੀਕ ਲਿਖੀ ਗਈ ਹੈ। ਇੱਕ ਡੱਡੂ ਦੇ ਛਾਲ ਮਾਰਦੇ ਹੀ 29 ਤਰੀਕ ਗਾਇਬ ਹੋ ਜਾਂਦੀ ਹੈ। ਪੂਰੇ ਡੂਡਲ ਵਿੱਚ 28, 29 ਫਰਵਰੀ ਤੇ 1 ਮਾਰਚ ਦੀ ਤਾਰੀਕ ਨਜ਼ਰ ਆ ਰਹੀ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਅਗਲੇ ਤਿੰਨ ਸਾਲਾਂ ਤੱਕ 29 ਫਰਵਰੀ ਨਹੀਂ ਦਿਖਾਈ ਦੇਵੇਗੀ। ਤੁਹਾਨੂੰ ਦੱਸ ਦੇਈਏ ਕਿ ਮਹਿਜ਼ ਲੀਪ ਈਅਰ ਦੇ ਵਿੱਚ ਹੀ ਫਰਵਰੀ ਮਹੀਨੇ ਵਿੱਚ 29 ਦਿਨ ਹੁੰਦੇ ਹਨ। ਬਾਕੀ ਸਾਲਾਂ ਵਿੱਚ ਫਰਵਰੀ ਵਿੱਚ ਮਹਿਜ਼ 28 ਦਿਨ ਹੁੰਦੇ ਹਨ।
ਗੂਗਲ ਨੇ ਅੱਜ ਬਣਾਏ ਡੂਡਲ ਦੇ ਨਾਲ ਕੁਝ ਮਜ਼ੇਦਾਰ ਤੱਥ ਵੀ ਸਾਂਝੇ ਕੀਤੇ ਹਨ। ਜਿਵੇਂ ਕਿ ਉਸ ਦੇ ਪਹਿਲੇ ਡੂਡਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਨੇ ਆਪਣਾ ਪਹਿਲਾ ਡੂਡਲ ਸਾਲ 2000 ਵਿੱਚ ਬਣਾਇਆ ਸੀ। ਇਸ ਤੋਂ ਬਾਅਦ ਗੂਗਲ ਨੇ ਕਿਸੇ ਖਾਸ ਦਿਨ ਲਈ ਡੂਡਲ ਬਨਾਉਣਾ ਸ਼ੁਰੂ ਕਰ ਦਿੱਤਾ।
29 februarie 2024! #GoogleDoodlehttps://t.co/hbbENbyVlz
ਹੋਰ ਪੜ੍ਹੋ: ਪੰਜਾਬੀ ਸਿਨੇਮਾ ਨੂੰ ਮਿਲੀ ਵੱਡੀ ਉਪਲਬਧੀ, ਪੰਜਾਬੀ ਫਿਲਮ ਇੰਡਸਟਰੀ ਨੂੰ ਮਿਲੇਗਾ ਖ਼ੁਦ ਦਾ ਸੈਂਸਰ ਬੋਰਡ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 2020 ਵਿੱਚ ਲੀਪ ਈਅਰ ਸੀ। ਫਿਰ ਗੂਗਲ ਨੇ 29 ਫਰਵਰੀ ਦੇ ਦਿਨ ਨੂੰ ਖਾਸ ਬਣਾਉਣ ਲਈ ਡੂਡਲ ਬਣਾਇਆ ਸੀ। ਡੂਡਲ 'ਤੇ ਲੀਪ ਦਿਵਸ ਨੂੰ ਦਰਸਾਉਂਦੇ ਹੋਏ, ਗੂਗਲ ਨੇ ਲਿਖਿਆ, ਅੱਜ ਦਾ ਡੂਡਲ 29 ਫਰਵਰੀ ਨੂੰ ਲੀਪ ਦਿਵਸ 'ਤੇ ਖੁਸ਼ੀ ਨਾਲ ਛਾਲ ਮਾਰ ਰਿਹਾ ਹੈ, ਜੋ ਹਰ ਚਾਰ ਸਾਲ ਬਾਅਦ ਆਉਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਲੀਪ ਦਿਵਸ ਬਹੁਤ ਵਧੀਆ ਰਹੇਗਾ। ਲੀਪ ਦਿਵਸ ਮੁਬਾਰਕ!”
ਲੀਪ ਡੇਅ ਦੇ ਗੂਗਲ ਡੂਡਲ ਦੀ ਸੰਖੇਪ ਜਾਣਕਾਰੀ ਇੱਕ ਤਾਲਾਬ ਵਰਗੀ ਹੈ, ਜਦੋਂ ਕਿ ਗੂਗਲ ਸ਼ਬਦ ਦੇ ਅੱਖਰ ਕਮਲ ਦੇ ਪੱਤਿਆਂ ਨਾਲ ਬਣਾਏ ਗਏ ਹਨ। ਡੂਡਲ 'ਤੇ ਕਲਿੱਕ ਕਰਨ ਤੋਂ ਬਾਅਦ, ਡੱਡੂ ਸਭ ਤੋਂ ਪਹਿਲਾਂ ਚੀਕਦਾ ਹੈ, ਜਿਸ ਤੋਂ ਬਾਅਦ 29 ਤਾਰੀਖ ਨੂੰ ਜ਼ੂਮ ਕਰਕੇ ਦਿਖਾਈ ਦਿੰਦਾ ਹੈ, ਜਿਸ ਤੋਂ ਬਾਅਦ ਇਹ ਤਾਲਾਬ ਤੋਂ ਛਾਲ ਮਾਰਦਾ ਹੈ, ਜਿਸ ਤੋਂ ਬਾਅਦ ਮਿਤੀ ਅਤੇ ਡੱਡੂ ਦੋਵੇਂ ਗਾਇਬ ਹੋ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹੁਣ ਸਾਲ 2028 ਇੱਕ ਲੀਪ ਈਅਰ ਹੋਵੇਗਾ।