Happy Birthday Sidhu Moose Wala: ਜਾਣੋ ਮਰਹੂਮ ਗਾਇਕ ਦਾ ਸ਼ੁੱਭਦੀਪ ਸਿੰਘ ਤੋਂ ਸਿੱਧੂ ਮੂਸੇਵਾਲਾ ਬਨਣ ਤੱਕ ਦਾ ਸਫ਼ਰ

ਬੇਹੱਦ ਨਿੱਕੀ ਉਮਰੇ ਇਸ ਦੁਨੀਆਂ ਨੂੰ ਅਲਵਿਦਾ ਕਰਨ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਭਾਵੇਂ ਜਨਮਦਿਨ ਮਨਾਉਂਣ ਲਈ ਗਾਇਕ ਸਾਡੇ ਵਿੱਚ ਨਹੀਂ ਰਹੇ, ਪਰ ਅਸੀਂ ਉਨ੍ਹਾਂ ਦੀਆਂ ਕੁੱਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਦੱਸਾਂਗੇ ਕਿ ਕਿਵੇਂ ਇੱਕ ਮਾਨਸਾ ਦੇ ਇੱਕ ਨਿੱਕੇ ਜਿਹੇ ਪਿੰਡ ਦਾ ਮੁੰਡਾ ਸ਼ੁਭਦੀਪ ਸਿੰਘ ਇੱਕ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬਣਿਆ।

By  Pushp Raj June 11th 2023 07:37 AM -- Updated: June 11th 2023 08:25 AM

Happy Birthday Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦਿਹਾਂਤ ਨੂੰ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ, ਪਰ ਅਜੇ ਵੀ ਉਨ੍ਹਾਂ ਦੇ ਚਾਹੁੰਣ ਵਾਲੇ ਆਪਣੇ ਚਹੇਤੇ ਗਾਇਕ ਨੂੰ ਗੀਤਾਂ ਰਾਹੀਂ ਯਾਦ ਕਰਦੇ ਨੇ। ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਜਨਮਦਿਨ ਹੈ , ਇਸ ਮੌਕੇ ਸਿੱਧੂ ਦੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਰਹੇ ਨੇ ਤੇ ਉਨ੍ਹਾਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ। 


ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਵੱਖਰੇ ਅੰਦਾਜ਼ ਕਾਰਨ ਪੂਰੇ ਦੁਨੀਆ ਵਿੱਚ ਮਸ਼ਹੂਰ ਹੋਇਆ ਸੀ। ਜਿੱਥੇ ਸਿੱਧੂ ਦੀਆਂ ਥੋੜ੍ਹੇ ਸਮੇਂ ਵਿੱਚ ਮਸ਼ਹੂਰ ਹੋਣ ਦੀਆਂ ਗੱਲਾਂ ਚੱਲਦੀਆਂ ਹਨ ਤਾਂ ਨਾਲ ਹੀ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਚਰਚਾ ਵੀ ਅਕਸਰ ਹੁੰਦੀ ਹੈ। ਸਿੱਧੂ ਮੂਸੇਵਾਲਾ ਨਾਲ ਕਈ ਤਰ੍ਹਾਂ ਦੇ ਵਿਵਾਦ ਵੀ ਨਾਲੋ-ਨਾਲ ਚੱਲਦੇ ਰਹੇ ਸਨ।

ਸਿੱਧੂ ਮੂਸੇਵਾਲੇ ਦਾ ਜਨਮ 

 ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਹੋਇਆ ਸੀ। ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਹੈ ਅਤੇ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਾਲਾ ਦਾ ਰਹਿਣ ਵਾਲਾ ਸੀ। ਉਹ ਇੱਕ ਮਸ਼ਹੂਰ ਭਾਰਤੀ ਗਾਇਕ, ਗੀਤਕਾਰ ਅਤੇ ਅਦਾਕਾਰ ਹੈ, ਜੋ ਪੰਜਾਬੀ ਸੰਗੀਤ ਅਤੇ ਪੰਜਾਬੀ ਸਿਨੇਮਾ ਨਾਲ ਜੁੜਿਆ ਹੋਇਆ ਸੀ।

View this post on Instagram

A post shared by Charan Kaur (@charan_kaur5911)



ਸਿੱਧੂ ਮੂਸੇਵਾਲਾ ਦਾ ਸੰਗੀਤ ਦਾ ਸਫਰ 

ਜ਼ਿਕਰਯੋਗ ਹੈ ਕਿ ਗਾਇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਸ਼ਹੂਰ ਗੀਤ 'ਲਾਈਸੈਂਸ' ਤੋਂ ਇੱਕ ਗੀਤਕਾਰ ਵੱਜੋਂ ਕੀਤੀ ਸੀ। ਇਨ੍ਹਾਂ ਦੇ ਇਸ ਗੀਤ ਨੂੰ ਨਿੰਜਾ ਨੇ ਗਾਇਆ ਸੀ। ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਜ਼ੀ ਵੀਗਨ' ਗੀਤ  ਨਾਲ ਗਾਇਕ ਵੱਜੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰਾਊਨ ਬੁਆਏਜ਼ ਨਾਲ ਕਈ ਟਰੈਕਾਂ 'ਤੇ ਕੰਮ ਕੀਤਾ।

ਕਿਉਂ ਲਾਇਆ ਆਪਣੇ ਨਾਂ ਨਾਲ ਮੂਸਾ

 ਗਾਇਕ ਆਪਣੀ ਮਿੱਟੀ ਨਾਲ ਜੁੜਿਆ ਹੋਇਆ ਬੰਦਾ ਸੀ, ਇਸ ਕਰਕੇ ਹੀ ਨੇ ਆਪਣੇ ਨਾਂ ਦੀ ਥਾਂ ਉੱਤੇ ਸਿੱਧੂ ਮੂਸੇਵਾਲਾ ਰੱਖ ਲਿਆ। ਸਿੱਧੂ ਦੇ ਪਿਤਾ ਜੀ ਦੱਸਦੇ ਸਨ ਕਿ ਗਾਇਕ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ ਜਿੱਦ ਨਹੀਂ ਕਰਦੇ ਸਨ ਅਤੇ ਜੋ ਕਹਿ ਦਿੱਤਾ ਜਾਂਦਾ ਉਹ ਮੰਨ ਲੈਂਦਾ ਸੀ, ਗਾਇਕ ਨੇ ਕਈ ਤਰ੍ਹਾਂ ਦੇ ਦੁੱਖ ਵੀ ਹੰਢੇ ਸਨ। ਗਾਇਕ ਨੇ ਜੋ ਕੀਤਾ ਆਪਣੇ ਦਮ ਉੱਤੇ ਕੀਤਾ ਸੀ, ਕਦੇ ਭੁੱਖ ਮਾਰ ਕੇ, ਕਦੇ ਲੋਕ ਉਸ ਨੂੰ ਉਸ ਦੀ ਸ਼ਕਲ ਕਰਕੇ ਵੀ ਤਾਅਨਾ ਮਾਰਦੇ ਸਨ। ਪਰ ਮੁਸੀਬਤਾਂ ਅੱਗੇ 5911 ਦੀ ਤਰ੍ਹਾਂ ਸਿੱਧੂ ਅੜ ਜਾਂਦਾ ਸੀ।

View this post on Instagram

A post shared by Sidhu Moosewala (ਮੂਸੇ ਆਲਾ) (@sidhu_moosewala)


ਵੱਡੇ ਵੱਡੇ ਅਤੇ ਚੰਗੇ ਟਰੈਕਟਰਾਂ ਦਾ ਸ਼ੌਂਕ

ਰਿਪੋਰਟਾਂ ਮੁਤਾਬਕ ਸਿੱਧੂ  ਨੂੰ ਟਰੈਕਟਰਾਂ ਦਾ ਬਹੁਤ ਸੌਂਕ ਸੀ, ਜਿਹਨਾਂ ਨੂੰ ਉਸ ਨੇ ਫ਼ਿਲਮ ਮੂਸਾ ਜੱਟ ਵਿੱਚ ਦਾਦੇ ਅਤੇ ਪਿਓ ਅਤੇ ਖੁਦ ਨੂੰ ਕਿਹਾ ਸੀ, ਉਹ ਉਹਨਾਂ ਨੂੰ ਧਾਕੜ, ਝੋਟਾ ਅਤੇ 5911 ਕਹਿੰਦਾ ਸੀ।


ਲਿਖਣ ਦਾ ਸੌਂਕ 

 ਭਾਵੇਂ ਲਿਖਣਾ ਇੱਕ ਲੋੜ ਵਿੱਚੋਂ ਉਪਜੀ ਹੋਈ ਚੀਜ਼ ਸੀ, ਪਰ ਗਾਇਕ ਲਿਖੇ ਹੋਏ ਗੀਤਾਂ ਨੂੰ ਗਾਉਣ ਤੋਂ ਪਹਿਲਾਂ ਕਿਸੇ ਹੋਰ ਦੇ ਲਿਖੇ ਗੀਤਾਂ ਨੂੰ ਗਾਉਣ ਲਈ ਕਾਫ਼ੀ ਸੰਘਰਸ਼ ਕੀਤਾ ਸੀ, ਹੌਲੀ ਹੌਲੀ ਲਿਖਣਾ ਗਾਇਕ ਦਾ ਸੌਂਕ ਬਣ ਗਿਆ ਸੀ।

ਕੀ ਤੁਸੀਂ ਇਹ ਜਾਣਦੇ ਹੋ 

ਰਿਪੋਰਟਾਂ ਮੁਤਾਬਕ ਵੇਰਵਾ ਸਾਹਮਣੇ ਆਇਆ ਹੈ ਕਿ ਗਾਇਕ ਇੱਕ ਗੀਤ ਦੇ 6 ਤੋਂ 8 ਲੱਖ ਰੁਪਏ ਲੈਂਦੇ ਸਨ ਅਤੇ ਲਾਈਵ ਸ਼ੋਅ ਵਿੱਚ ਸਿੱਧੂ 20 ਲੱਖ ਰੁਪਏ ਲੈਂਦੇ ਸਨ।


ਹੋਰ ਪੜ੍ਹੋ : Jassi Gill: ਗਾਇਕ ਜੱਸੀ ਗਿੱਲ ਨੇ ਪਹਿਲੀ ਵਾਰ ਵਿਖਾਈ ਆਪਣੇ ਪੁੱਤ ਦੀ ਝਲਕ, ਧੀ ਤੇ ਪੁੱਤ ਨਾਲ ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ 

ਕਿਵੇਂ ਹੋਈ ਮੌਤ 

 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਊਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੰਜਾਬੀ ਇੰਡਸਟਰੀ ਦਾ ਇਹ ਮਸ਼ਹੂਰ ਸਿਤਾਰਾ ਸਾਨੂੰ ਸਦਾ ਲਈ ਅਲਵਿਦਾ ਕਹਿ ਗਿਆ, ਪਰ ਅਜੇ ਵੀ ਲੋਕ ਗਾਇਕ ਨੂੰ ਉਸ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਸਿੱਧੂ ਦੇ ਮਾਪੇ ਅਜੇ ਵੀ ਆਪਣੇ ਪੁੱਤਰ ਨੂੰ ਇਨਸਾਫ ਦਵਾਉਣ ਲਈ ਸੰਘਰਸ਼ ਕਰ ਰਹੇ ਹਨ। 


Related Post